08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

ਪਾਵਰਕਾਮ ਅਤੇ ਟਰਾਂਸਕੋ ਦੇ ਮੁਲਾਜ਼ਮਾਂ ਨੇ ਕੀਤੀ ਚੇਤਨਾ ਕਨਵੈਨਸ਼ਨ

ਮੋਗਾ, 7 ਨਵੰਬਰ (ਸੁਰਿੰਦਰਪਾਲ ਸਿੰਘ)-ਪੀ. ਐਸ.

ਅਜੀਤ ਡੈਸਕ 08-11-2026
ਮੋਗਾ, 7 ਨਵੰਬਰ (ਸੁਰਿੰਦਰਪਾਲ ਸਿੰਘ)-ਪੀ.ਐਸ.ਈ.ਬੀ. ਇੰਪਲਾਈਜ਼ ਜੁਆਇੰਟ ਫੋਰਮ ਪੰਜਾਬ ਅਤੇ ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ, ਪਾਵਰ ਕਾਮ ਅਤੇ ਟਰਾਂਸਕੋ ਪੈਨਸ਼ਨ ਯੂਨੀਅਨ ਏਟਕ ਪੰਜਾਬ, ਸਹਿਯੋਗੀ ਜਥੇਬੰਦੀਆਂ ਦੇ ਸਾਂਝੇ ਧੜੇ ਵਲੋਂ ਚੱਲ ਰਹੇ ਸੰਘਰਸ਼ ਦੀ ਲਗਾਤਾਰਤਾ ‘ਤੇ ਪੂਰੇ ਪੰਜਾਬ ਭਰ ਵਿਚ ਸਰਕਲ ਪੱਧਰੀ ਕਨਵੈਨਸ਼ਨਾਂ ਹੋ ਰਹੀਆਂ। ਸਰਕਲ ਫ਼ਰੀਦਕੋਟ ਦੀ ਕਨਵੈਨਸ਼ਨ ਸਤੀਸ਼ ਲੂੰਬਾ ਹਾਲ (ਨਛੱਤਰ ਸਿੰਘ ਧਾਲੀਵਾਲ ਯਾਦਗਾਰੀ) ਨੇੜੇ ਬੱਸ ਸਟੈਂਡ ਮੋਗਾ ਵਿਖੇ ਹੋਈ ਜਿਸ ਵਿਚ ਪੰਜਾਬ ਦੀਆਂ ਸਮੁੱਚੀ ਬਿਜਲੀ ਮੁਲਾਜ਼ਮ ਅਤੇ ਪੈਨਸ਼ਨਰ ਜਥੇਬੰਦੀਆਂ ਨੇ ਹਿੱਸਾ ਲਿਆ। ਇਸ ਕਨਵੈਨਸ਼ਨ ਵਿਚ ਬੁਲਾਰਿਆਂ ਨੇ ਪੰਜਾਬ ਸਰਕਾਰ ਅਤੇ ਬਿਜਲੀ ਬੋਰਡ ਦੀ ਮੈਨੇਜਮੈਂਟ ਨੂੰ ਮੁਲਾਜ਼ਮਾਂ ਦੀਆਂ ਮੰਗੀਆਂ ਮੰਗਾਂ ਲਾਗੂ ਕਰਨ ਲਈ ਜਥੇਬੰਦੀ ਵਲੋਂ ਦਿੱਤੇ ਸੰਘਰਸ਼ ਨੂੰ ਲਾਗੂ ਕਰਨ ਜਿਸ ਵਿਚ ਪੰਜਾਬ ਸਰਕਾਰ ਦੇ ਪੱਤਰ ਰੱਦ ਕਰਨ, ਪੁਰਾਣੀ ਪੈਨਸ਼ਨ ਬਹਾਲ, 37 ਭੱਤੇ ਬਹਾਲ, ਪੈਨਸ਼ਨਰਾਂ 2.59 ਗੁਣਾਂਕ ਨਾਲ ਪੈਨਸ਼ਨ ਸੁਧਾਈ ਆਦਿ ਸਮੇਤ ਕਾਫ਼ੀ ਮੰਗਾਂ ‘ਤੇ ਮੈਨੇਜਮੈਂਟ ਵਲੋਂ ਜਥੇਬੰਦੀ ਨਾਲ ਸਹਿਮਤੀ ਬਣੀ ਹੋਈ ਹੈ ਪਰ ਮੈਨੇਜਮੈਂਟ ਲਾਗੂ ਨਹੀਂ ਕਰ ਰਹੀ। ਬੁਲਾਰਿਆਂ ਨੇ ਕਿਹਾ ਜੇਕਰ ਮੰਨੀਆਂ ਮੰਗਾਂ ਲਾਗੂ ਨਹੀਂ ਕਰਦੇ ਤਾਂ 10 ਨਵੰਬਰ ਨੂੰ ਜੁਆਇੰਟ ਫੋਰਮ ਅਤੇ ਏਕਤਾ ਮੰਚ ਤਿੱਖਾ ਸੰਘਰਸ਼ ਵਿੱਢੇਗਾ। ਇਸ ਕਨਵੈਨਸ਼ਨ ਵਿਚ ਮਨਜੋਤ ਸਿੰਘ ਬਰਾੜ, ਗੁਰਮੀਤ ਸਿੰਘ, ਪਲਵਿੰਦਰ ਸਿੰਘ ਸਿੱਧੂ, ਨਿਰਮਲ ਸਿੰਘ ਮਾਹਲਾ , ਗੁਰਮੇਲ ਸਿੰਘ ਨਾਹਰ, ਜਗਰੂਪ ਸਿੰਘ ਐਸ.ਡੀ.ਓ., ਗੁਰਮੀਤ ਸਿੰਘ ਧਾਲੀਵਾਲ, ਜਸਵੀਰ ਸਿੰਘ ਬਾਘਾ ਪੁਰਾਣਾ, ਜਗਤਾਰ ਸਿੰਘ ਸੇਖਵਾਂ, ਰਵੀਕਿਰਨ ਫ਼ਰੀਦਕੋਟ, ਗੁਰਨਾਮ ਸਿੰਘ, ਦਰਸ਼ਨ ਲਾਲ ਸ਼ਰਮਾ ਸਾਬਕਾ ਸਟੇਟ ਆਗੂ, ਸਰਬਜੀਤ ਸਿੰਘ ਭਾਣਾ ਸਟੇਟ ਆਗੂ, ਜਸਵਿੰਦਰ ਸਿੰਘ ਬਰਗਾੜੀ ਸਟੇਟ ਆਗੂ, ਸੇਵਕ ਸਿੰਘ ਸਟੇਟ ਆਗੂ, ਗੁਰਮੇਲ ਸਿੰਘ ਨਾਹਰ ਸਟੇਟ ਪੈਨਸ਼ਨਰ ਯੂਨੀਅਨ ਮੌਜੂਦ ਸਨ।
ਪਿਛਲੀ ਖ਼ਬਰ ਕਿੰਗਜ਼ਵੇ ਗਲੋਬਲ ਸਕੂਲ ਵਿਖੇ ਦੀਵਾਲੀ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਬੀ.ਬੀ.ਐੱਸ.ਬੀ. ਕਾਨਵੈਂਟ ਸਕੂਲ ਮਨਾਈ ਪ੍ਰਦੂਸ਼ਣ ਰਹਿਤ ਦੀਵਾਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।