07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਸ਼ਿਆਮ ਮੰਦਰ ਵਿਖੇ ਰਮਾ ਇਕਾਦਸ਼ੀ ਮੌਕੇ ਏਕ ਸ਼ਾਮ ਖਾਟੂ ਵਾਲੇ ਜੀ ਕੇ ਨਾਮ ਸੰਕੀਰਤਨ ਕਰਵਾਇਆ

ਮੋਗਾ, 6 ਨਵੰਬਰ (ਸੁਰਿੰਦਰਪਾਲ ਸਿੰਘ, ਅਸ਼ੋਕ ਬਾਂਸਲ)-ਸ਼ਹਿਰ ਦੀ ਜਲੰਧਰ ਕਾਲੋਨੀ ਸਥਿਤ ਸ਼ਿਆਮ ਮੰਦਰ ਵਿਖੇ ਸੰਸਥਾਪਕ ਕਮਲ ਸ਼ਰਮਾ ਅਤੇ ਚੇਅਰਮੈਨ ਅਜੈ ਗਰਗ ਦੇ ਦਿਸ਼ਾ-ਨਿਰਦੇਸ਼ਾਂ ਹੇਠ ਰਮਾ ਇਕਾਦਸ਼ੀ ਦੇ ਪਵਿੱਤਰ ਮੌਕੇ ‘ਤੇ ਸ਼ਿਆਮ ਸੇਵਾ ਸੁਸਾਇਟੀ ਵਲੋਂ ਏਕ ਸ਼ਾਮ ਖਾਟੂ ਵਾਲੇ ਜੀ ਕੇ ਨਾਮ ਸੰਕੀਰਤਨ ਕਰਵਾਇਆ ਗਿਆ। ਇਸ ਦੌਰਾਨ ਸੱਦੇ ਗਏ ਭਜਨ ਗਾਇਕਾਂ ਨੇ ਸ਼ਿਆਮ ਮਹਿਮਾ ਦਾ ਅਜਿਹਾ ਭਗਤੀ ਰਸ ਬਿਖੇਰਿਆ ਕਿ ਹਰ ਸ਼ਰਧਾਲੂ ਦੇ ਮੁੱਖੋਂ ਜੈ ਸ੍ਰੀ ਸ਼ਿਆਮ ਦੇ ਜੈਕਾਰਿਆਂ ਦੀ ਗੂੰਜ ਸੁਣਾਈ ਦੇ ਰਹੀ ਸੀ।

ਅਜੀਤ ਡੈਸਕ 07-11-2026
ਮੋਗਾ, 6 ਨਵੰਬਰ (ਸੁਰਿੰਦਰਪਾਲ ਸਿੰਘ, ਅਸ਼ੋਕ ਬਾਂਸਲ)-ਸ਼ਹਿਰ ਦੀ ਜਲੰਧਰ ਕਾਲੋਨੀ ਸਥਿਤ ਸ਼ਿਆਮ ਮੰਦਰ ਵਿਖੇ ਸੰਸਥਾਪਕ ਕਮਲ ਸ਼ਰਮਾ ਅਤੇ ਚੇਅਰਮੈਨ ਅਜੈ ਗਰਗ ਦੇ ਦਿਸ਼ਾ-ਨਿਰਦੇਸ਼ਾਂ ਹੇਠ ਰਮਾ ਇਕਾਦਸ਼ੀ ਦੇ ਪਵਿੱਤਰ ਮੌਕੇ ‘ਤੇ ਸ਼ਿਆਮ ਸੇਵਾ ਸੁਸਾਇਟੀ ਵਲੋਂ ਏਕ ਸ਼ਾਮ ਖਾਟੂ ਵਾਲੇ ਜੀ ਕੇ ਨਾਮ ਸੰਕੀਰਤਨ ਕਰਵਾਇਆ ਗਿਆ। ਇਸ ਦੌਰਾਨ ਸੱਦੇ ਗਏ ਭਜਨ ਗਾਇਕਾਂ ਨੇ ਸ਼ਿਆਮ ਮਹਿਮਾ ਦਾ ਅਜਿਹਾ ਭਗਤੀ ਰਸ ਬਿਖੇਰਿਆ ਕਿ ਹਰ ਸ਼ਰਧਾਲੂ ਦੇ ਮੁੱਖੋਂ ਜੈ ਸ੍ਰੀ ਸ਼ਿਆਮ ਦੇ ਜੈਕਾਰਿਆਂ ਦੀ ਗੂੰਜ ਸੁਣਾਈ ਦੇ ਰਹੀ ਸੀ। ਸੰਕੀਰਤਨ ਦੀ ਸ਼ੁਰੂਆਤ ਪੁਜਾਰੀ ਦੀ ਅਗਵਾਈ ਹੇਠ ਸ਼ਿਆਮ ਸੇਵਾ ਸੁਸਾਇਟੀ ਦੇ ਮੈਂਬਰਾਂ ਵਲੋਂ ਸ਼ਿਆਮ ਬਾਬਾ ਦੇ ਦਰਬਾਰ ਵਿਚ ਜੋਤ ਪ੍ਰਚੰਡ ਕਰਨ ਦੀ ਰਸਮ ਅਦਾ ਕਰ ਕੇ ਕੀਤੀ ਗਈ। ਇਸ ਤੋਂ ਪਹਿਲਾਂ ਸੁਸਾਇਟੀ ਦੇ ਸੰਸਥਾਪਕ ਕਮਲ ਸ਼ਰਮਾ, ਪ੍ਰਧਾਨ ਵਿਨੋਦ ਪੋਪਲੀ, ਮੀਤ ਪ੍ਰਧਾਨ ਅਤੇ ਕੌਂਸਲਰ ਭਾਰਤ ਭੂਸ਼ਣ ਗਰਗ, ਖ਼ਜ਼ਾਨਚੀ ਰਾਮ ਪ੍ਰਕਾਸ਼ ਮੰਗਲਾ, ਵਿੱਤ ਸਕੱਤਰ ਚੰਦਰ ਮੋਹਨ ਸਹਿਗਲ, ਭੁਪੇਸ਼ ਸ਼ਰਮਾ, ਸੰਜੀਵ ਗਰਗ ਟੀਟੂ, ਰਾਜੇਸ਼ ਸਿੰਗਲਾ, ਸੁਦਾਮਾ ਪੁਰੀ, ਜਗਜੀਵ ਧੀਰ, ਯੋਗੇਸ਼ ਸ਼ਰਮਾ, ਵਿੱਕੀ ਮਿੱਤਲ, ਕਪਿਲ ਕਪੂਰ, ਸੁਮਿਤ ਗਰਗ, ਪਾਰੁਸ਼ ਗਰਗ, ਗਗਨ ਅਰੋੜਾ, ਅਮਨ ਅਰੋੜਾ, ਜਗਦੀਸ਼ ਬਤਰਾ, ਡਾ. ਰਾਮ ਗੋਪਾਲ, ਮਿਲਨ ਗਰਗ, ਰੌਸ਼ਨ ਕੁਮਾਰ, ਰਾਜੀਵ ਉੱਪਲ, ਨਰੇਸ਼ ਬਾਂਸਲ, ਕਪਿਲ ਖੰਨਾ ਸਮੇਤ ਸਮੂਹ ਸ਼ਿਆਮ ਪ੍ਰੇਮੀਆਂ ਨੇ ਆਪਣੇ ਪਰਿਵਾਰਾਂ ਸਮੇਤ ਸਾਂਝੇ ਤੌਰ ‘ਤੇ ਨਵ ਗ੍ਰਹਿ ਪੂਜਣ ਕੀਤਾ। ਸੰਕੀਰਤਨ ਦੀ ਸਮਾਪਤੀ ਮੌਕੇ ਆਰਤੀ ਕੀਤੀ ਗਈ ਅਤੇ ਸਾਰਿਆਂ ਨੂੰ ਲੰਗਰ ਦਾ ਪ੍ਰਸ਼ਾਦ ਵੰਡਿਆ ਗਿਆ। ਇਸ ਮੌਕੇ ਸੁਸਾਇਟੀ ਦੇ ਸੰਸਥਾਪਕ ਕਮਲ ਸ਼ਰਮਾ ਨੇ ਦੱਸਿਆ ਕਿ 20 ਨਵੰਬਰ ਨੂੰ ਸ਼ਿਆਮ ਮੰਦਰ ਵਿਖੇ ਸ਼ਿਆਮ ਜਨਮ ਉਤਸਵ ਮੌਕੇ ਵਿਸ਼ੇਸ਼ ਸੰਕੀਰਤਨ ਕਰਵਾਇਆ ਜਾਵੇਗਾ। ਇਸ ਦੌਰਾਨ ਭਜਨ ਸੰਧਿਆ ਵਿਚ ਗਾਇਕਾਂ ਵਲੋਂ ਸ਼ਿਆਮ ਬਾਬਾ ਦੀ ਮਹਿਮਾ ਦਾ ਗੁਣਗਾਨ ਕੀਤਾ ਜਾਵੇਗਾ ਅਤੇ ਸੰਕੀਰਤਨ ਉਪਰੰਤ ਅਤੁੱਟ ਲੰਗਰ ਵਰਤਾਇਆ ਜਾਵੇਗਾ।
ਪਿਛਲੀ ਖ਼ਬਰ ਲਾਲ ਦੁਆਰਾ ਮੰਦਰ ਵਿਖੇ ਰਮਾ ਇਕਾਦਸ਼ੀ ਮੌਕੇ ਸੰਕੀਰਤਨ ਕਰ ਕੇ ਸ਼ਰਧਾਲੂਆਂ ਨੇ ਕੀਤਾ ਗੁਰੂ ਮਹਿਮਾ ਦਾ ਗੁਣਗਾਨ-ਰਜਿੰਦਰ ਵਧਵਾ ਅਗਲੀ ਖ਼ਬਰ ਐੱਸ.ਐੱਫ.ਸੀ. ਕਾਨਵੈਂਟ ਸਕੂਲ ਜਲਾਲਾਬਾਦ (ਪੂਰਬ), ਮੋਗਾ ਵਿਖੇ ਦੀਵਾਲੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।