ਗੁਰੂ ਰਵਿਦਾਸ ਦੇ ਜੀਵਨ ਬਾਰੇ ਫਿਲਮ ਦਿਖਾਈ
ਸਮਾਧ ਭਾਈ, 2 ਨਵੰਬਰ (ਜਗਰੂਪ ਸਿੰਘ ਸਰੋਆ)-ਪਿੰਡ ਸਮਾਧ ਭਾਈ ਵਿਖੇ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰੂ ਜੀ ਦੇ ਜੀਵਨ ਬਾਰੇ ਪੰਜਾਬ ਸਰਕਾਰ ਵਲੋਂ ਡਾਕੂਮੈਂਟਰੀ ਫਿਲਮ ਦਿਖਾਈ ਗਈ। ਕੰਮ ਦਾ ਸੀਜ਼ਨ ਹੋਣ ਕਰਕੇ ਭਾਵੇਂ ਕਿ ਸੰਗਤਾਂ ਬਹੁਤੀ ਗਿਣਤੀ ’ਚ ਨਹੀਂ ਪੁੱਜੀਆਂ ਪਰ ਫਿਰ ਵੀ ਹਾਜ਼ਰ ਸੰਗਤਾਂ ਨੇ ਪੰਜਾਬ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਨਵੀਂ ਪੀੜ੍ਹੀ ਨੂੰ ਆਪਣੇ ਧਰਮਾਂ ਨਾਲ ਸੰਬੰਧਿਤ ਜਾਣਕਾਰੀ ਭਰਪੂਰ ਇਹ ਉਪਰਾਲੇ ਇਕ ਵਧੀਆ ਕਦਮ ਹਨ।
ਅਜੀਤ ਡੈਸਕ
03-11-2026