ਸ੍ਰੀ ਯੋਗੀਰਾਜ ਕਾਸ਼ੀ ਰਾਮ ਕੁਟੀਆ ’ਚ ਸ਼੍ਰੀ ਮਦ ਭਾਗਵਤ ਹਫ਼ਤਾ ਗਿਆਨ ਯੱਗ ਦਾ ਸ਼ੁੱਭ ਆਰੰਭ
ਮੋਗਾ, 6 ਅਕਤੂਬਰ (ਸੁਰਿੰਦਰਪਾਲ ਸਿੰਘ)-ਸ਼੍ਰੀ ਯੋਗੀਰਾਜ ਕਾਸ਼ੀ ਰਾਮ ਕੁਟੀਆ ਵਿਚ ਸ਼੍ਰੀ ਮਦ ਭਾਗਵਤ ਹਫ਼ਤਾ ਗਿਆਨ ਯੱਗ ਦਾ ਸ਼ੁੱਭ ਆਰੰਭ ਪੂਰੇ ਵਿਧੀ-ਵਿਧਾਨ, ਮੰਤਰ ਉਚਾਰਨ ਅਤੇ ਕਲਸ਼ ਪੂਜਨ ਨਾਲ ਕੀਤਾ ਗਿਆ। ਇਸ ਮੌਕੇ ‘ਤੇ ਮੁੱਖ ਕਥਾਵਾਚਕ ਪਰਮ ਪੂਜਨੀਕ ਪੰਡਤ ਪਾਲੇ ਰਾਮ ਸ਼ਾਸਤਰੀ ਨੇ ਵਿਆਸ ਪੀਠ ਤੋਂ ਪਹਿਲੇ ਦਿਨ ਸ਼੍ਰੀ ਮਦ ਭਾਗਵਤ ਮਹਾਤਮ ਦਾ ਵਿਸਥਾਰ ਨਾਲ ਵਰਣਨ ਕੀਤਾ।
ਮੋਗਾ, 6 ਅਕਤੂਬਰ (ਸੁਰਿੰਦਰਪਾਲ ਸਿੰਘ)-ਸ਼੍ਰੀ ਯੋਗੀਰਾਜ ਕਾਸ਼ੀ ਰਾਮ ਕੁਟੀਆ ਵਿਚ ਸ਼੍ਰੀ ਮਦ ਭਾਗਵਤ ਹਫ਼ਤਾ ਗਿਆਨ ਯੱਗ ਦਾ ਸ਼ੁੱਭ ਆਰੰਭ ਪੂਰੇ ਵਿਧੀ-ਵਿਧਾਨ, ਮੰਤਰ ਉਚਾਰਨ ਅਤੇ ਕਲਸ਼ ਪੂਜਨ ਨਾਲ ਕੀਤਾ ਗਿਆ। ਇਸ ਮੌਕੇ ‘ਤੇ ਮੁੱਖ ਕਥਾਵਾਚਕ ਪਰਮ ਪੂਜਨੀਕ ਪੰਡਤ ਪਾਲੇ ਰਾਮ ਸ਼ਾਸਤਰੀ ਨੇ ਵਿਆਸ ਪੀਠ ਤੋਂ ਪਹਿਲੇ ਦਿਨ ਸ਼੍ਰੀ ਮਦ ਭਾਗਵਤ ਮਹਾਤਮ ਦਾ ਵਿਸਥਾਰ ਨਾਲ ਵਰਣਨ ਕੀਤਾ। ਕਥਾਵਾਚਕ ਪੰਡਤ ਪਾਲੇ ਰਾਮ ਸ਼ਾਸਤਰੀ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼੍ਰੀ ਮਦ ਭਾਗਵਤ ਕਥਾ ਸਿਰਫ਼ ਧਾਰਮਿਕ ਗ੍ਰੰਥ ਹੀ ਨਹੀਂ, ਸਗੋਂ ਮਨੁੱਖੀ ਜੀਵਨ ਨੂੰ ਸਹੀ ਦਿਸ਼ਾ ਦਿਖਾਉਣ ਵਾਲਾ ਅੰਮ੍ਰਿਤਮਈ ਗਿਆਨ ਹੈ। ਉਨ੍ਹਾਂ ਕਿਹਾ ਕਿ ਅੱਜ ਦੀ ਭੱਜ-ਦੌੜ ਭਰੀ ਜ਼ਿੰਦਗੀ ਅਤੇ ਮਾਨਸਿਕ ਤਣਾਅ ਤੋਂ ਮੁਕਤੀ ਪ੍ਰਭੂ ਦੀ ਸ਼ਰਨ ਅਤੇ ਸੰਤਾਂ ਦੀ ਸੰਗਤ ਨਾਲ ਹੀ ਸੰਭਵ ਹੈ। । ਕਥਾ ਦੌਰਾਨ ਭਜਨ ਗਾਇਕ ਰਾਮਚੰਦਰ ਸ਼ਰਮਾ, ਆਸ਼ਾ, ਸੀਮਾ ਅਤੇ ਪ੍ਰੇਮ ਲਤਾ ਨੇ ਭਗਤੀ ਮਈ ਭਜਨਾਂ ਦੀ ਅਜਿਹੀ ਧਾਰਾ ਵਹਾਈ ਕਿ ਪੂਰਾ ਪੰਡਾਲ ‘ਜੈ ਸ਼੍ਰੀ ਕ੍ਰਿਸ਼ਨ’ ਅਤੇ ‘ਰਾਧੇ-ਰਾਧੇ’ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ, ਸ਼ਰਧਾਲੂ ਭਜਨਾਂ ‘ਤੇ ਝੂਮਦੇ ਨਜ਼ਰ ਆਏ। ਸਮਾਗਮ ਵਿਚ ਪ੍ਰਧਾਨ ਰਾਮਚੰਦਰ ਸ਼ਰਮਾ, ਐਸ.ਕੇ. ਬਾਂਸਲ, ਲਖਵਿੰਦਰ ਕੌਸ਼ਿਕ, ਰਘੁ ਨੰਦਨ, ਆਸ਼ਾ, ਸੀਮਾ ਸ਼ਰਮਾ, ਰਾਮ ਕ੍ਰਿਸ਼ਨ ਸ਼ਰਮਾ, ਅੰਨੁ, ਪੂਨਮ, ਪਰਮੇਸ਼ਵਰੀ ਦੇਵੀ, ਕ੍ਰਿਸ਼ਨਾ ਸ਼ਰਮਾ, ਚਾਂਦ ਰਾਣੀ, ਪੰਡਤ ਦਿਆਸ਼ੰਕਰ, ਸੁਨੀਲ ਢੀਂਗਰਾ, ਮੀਨੂ ਗੋਇਲ, ਸਵਰਨਾ ਦੇਵੀ, ਸੁਨੀਤਾ ਕਾਲੜਾ, ਮਧੁ ਬਾਲਾ ਸ਼ਰਮਾ, ਰਸ਼ਮੀ, ਰਾਣੀ, ਆਰਤੀ, ਸਰਿਤਾ ਅਗਰਵਾਲ, ਮਧੁ ਅਗਰਵਾਲ ਅਤੇ ਸੀਤਾ ਦੇਵੀ ਸਮੇਤ ਵੱਡੀ ਗਿਣਤੀ ਵਿਚ ਸ਼ਰਧਾਲੂ ਹਾਜ਼ਰ ਸਨ।