07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਕੈਂਬਰਿਜ ਇੰਟਰਨੈਸ਼ਨਲ ਸਕੂਲ ’ਚ ਵਿਗਿਆਨ ਦੇ ਅਧਿਆਪਕਾਂ ਲਈ ਵਿਸ਼ੇਸ਼ ਵਰਕਸ਼ਾਪ

ਮੋਗਾ, 6 ਅਕਤੂਬਰ (ਸੁਰਿੰਦਰਪਾਲ ਸਿੰਘ)-ਸ਼ਹਿਰ ਦੀ ਉੱਘੀ ਵਿੱਦਿਅਕ ਸੰਸਥਾ ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿਖੇ ਵਿਗਿਆਨ ਵਿਸ਼ੇ ਦੇ ਅਧਿਆਪਕਾਂ ਲਈ ਇਕ ਵਿਸ਼ੇਸ਼ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਵਰਕਸ਼ਾਪ ਦੇ ਰਿਸੋਰਸ ਪਰਸਨ ਦੇਵਿਸ਼ ਬਾਂਸਲ ਦਿੱਲੀ ਤੋਂ ਸਨ, ਵਰਕਸ਼ਾਪ ਦੌਰਾਨ ਅੰਤਰ-ਵਿਸਿਆਈ ਪ੍ਰੋਜੈਕਟਾਂ ਅਤੇ ਯੋਗਤਾ-ਆਧਾਰਿਤ ਪ੍ਰਸ਼ਨਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।

ਕੈਂਬਰਿਜ ਇੰਟਰਨੈਸ਼ਨਲ ਸਕੂਲ ’ਚ ਵਿਗਿਆਨ ਦੇ ਅਧਿਆਪਕਾਂ ਲਈ ਲਗਾਈ ਗਈ ਵਰਕਸ਼ਾਪ ਦਾ ਦਿ੍ਸ਼। 07-10-2026
ਮੋਗਾ, 6 ਅਕਤੂਬਰ (ਸੁਰਿੰਦਰਪਾਲ ਸਿੰਘ)-ਸ਼ਹਿਰ ਦੀ ਉੱਘੀ ਵਿੱਦਿਅਕ ਸੰਸਥਾ ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿਖੇ ਵਿਗਿਆਨ ਵਿਸ਼ੇ ਦੇ ਅਧਿਆਪਕਾਂ ਲਈ ਇਕ ਵਿਸ਼ੇਸ਼ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਵਰਕਸ਼ਾਪ ਦੇ ਰਿਸੋਰਸ ਪਰਸਨ ਦੇਵਿਸ਼ ਬਾਂਸਲ ਦਿੱਲੀ ਤੋਂ ਸਨ, ਵਰਕਸ਼ਾਪ ਦੌਰਾਨ ਅੰਤਰ-ਵਿਸਿਆਈ ਪ੍ਰੋਜੈਕਟਾਂ ਅਤੇ ਯੋਗਤਾ-ਆਧਾਰਿਤ ਪ੍ਰਸ਼ਨਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਅਧਿਆਪਕਾਂ ਨੂੰ ਵੱਖ-ਵੱਖ ਵਿਸ਼ਿਆਂ ਨੂੰ ਆਪਸ ਵਿਚ ਜੋੜ ਕੇ ਪੜ੍ਹਾਉਣ, ਵਿਦਿਆਰਥੀਆਂ ਨੂੰ ਬਹੁ-ਵਿਸ਼ਿਆਈ ਅਤੇ ਅੰਤਰ-ਵਿਸ਼ਿਆਈ ਗਤੀਵਿਧੀਆਂ ਰਾਹੀਂ ਸਿੱਖਣ ਦੇ ਮੌਕੇ ਪ੍ਰਦਾਨ ਕਰਨ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਬਹੁ-ਵਿਸ਼ਿਆਈ ਗਤੀਵਿਧੀਆਂ, ਅੰਤਰ-ਵਿਸ਼ਿਆਈ ਸਿੱਖਿਆ ਅਤੇ ਜਮਾਤ ਤੋਂ ਪਰ੍ਹੇ ਸਿੱਖਣ ਵਾਲੀਆਂ ਗਤੀਵਿਧੀਆਂ ‘ਤੇ ਵਿਸ਼ੇਸ਼ ਚਰਚਾ ਕੀਤੀ ਗਈ। ਵਿਦਿਆਰਥੀਆਂ ਵਿਚ ਨਿਰੀਖਣ ਦੀ ਸਮਰੱਥਾ ਵਿਕਸਿਤ ਕਰਨ, ਸਮੂਹ ਵਿਚਾਰ-ਵਟਾਂਦਰੇ ਅਤੇ ਸਮੂਹ ਗਤੀਵਿਧੀਆਂ ਰਾਹੀਂ ਸਿੱਖਣ ਨੂੰ ਪ੍ਰਭਾਵਸ਼ਾਲੀ ਬਣਾਉਣ ਦੇ ਢੰਗ ਵੀ ਸਾਂਝੇ ਕੀਤੇ ਗਏ। ਅਧਿਆਪਕਾਂ ਨੂੰ ਸਥਿਤੀ-ਆਧਾਰਿਤ ਅਧਿਐਨ ਪ੍ਰਸ਼ਨ, ਪ੍ਰੋਜੈਕਟ-ਆਧਾਰਿਤ ਪ੍ਰਸ਼ਨ ਅਤੇ ਯੋਗਤਾ-ਆਧਾਰਿਤ ਪ੍ਰਸ਼ਨ ਤਿਆਰ ਕਰਨ ਦੀਆਂ ਵਿਧੀਆਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਸ ਦੇ ਨਾਲ ਹੀ ਅਜਿਹੀਆਂ ਗਤੀਵਿਧੀਆਂ ‘ਤੇ ਜ਼ੋਰ ਦਿੱਤਾ ਗਿਆ ਜਿਨ੍ਹਾਂ ਰਾਹੀਂ ਵਿਦਿਆਰਥੀ ਸਿਰਫ਼ ਯਾਦ ਕਰਨ ਦੀ ਬਜਾਏ ਆਪਣੀ ਸਮਝ, ਤਰਕ, ਰਚਨਾਤਮਿਕ ਸੋਚ ਅਤੇ ਸਮੱਸਿਆ ਹੱਲ ਕਰਨ ਦੀ ਯੋਗਤਾ ਦੀ ਵਰਤੋਂ ਕਰ ਸਕਣ। ਵਰਕਸ਼ਾਪ ਦੌਰਾਨ ਅਧਿਆਪਕਾਂ ਨੇ ਵੱਖ-ਵੱਖ ਗਤੀਵਿਧੀਆਂ ਵਿਚ ਉਤਸ਼ਾਹ ਨਾਲ ਭਾਗ ਲਿਆ ਅਤੇ ਨਵੀਆਂ ਅਧਿਆਪਨ ਵਿਧੀਆਂ ਨੂੰ ਅਮਲੀ ਰੂਪ ਵਿਚ ਸਮਝਿਆ। ਸਕੂਲ ਦੇ ਮੁੱਖ ਅਧਿਆਪਕਾ ਸਤਵਿੰਦਰ ਕੌਰ ਨੇ ਰਿਸੋਰਸ ਪਰਸਨ ਦੇਵਿਸ਼ ਬਾਂਸਲ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਅਜਿਹੀਆਂ ਵਰਕਸ਼ਾਪਾਂ ਅਧਿਆਪਕਾਂ ਦੇ ਗਿਆਨ ਵਿਚ ਵਾਧਾ ਕਰਨ ਦੇ ਨਾਲ-ਨਾਲ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਅਤੇ ਹੁਨਰ-ਆਧਾਰਿਤ ਸਿੱਖਿਆ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ।
ਪਿਛਲੀ ਖ਼ਬਰ ਸ੍ਰੀ ਯੋਗੀਰਾਜ ਕਾਸ਼ੀ ਰਾਮ ਕੁਟੀਆ ’ਚ ਸ਼੍ਰੀ ਮਦ ਭਾਗਵਤ ਹਫ਼ਤਾ ਗਿਆਨ ਯੱਗ ਦਾ ਸ਼ੁੱਭ ਆਰੰਭ ਅਗਲੀ ਖ਼ਬਰ ‘ ਹਰ ਘਰ ਅਕਾਲੀ ਦਲ’ ਮੁਹਿੰਮ ਤਹਿਤ ਮੱਖਣ ਬਰਾੜ ਨੇ ਸਰਗਰਮੀਆਂ ਕੀਤੀਆਂ ਤੇਜ਼ ਵਰਕਰਾਂ ਨੂੰ ਘਰ-ਘਰ ਜਾ ਕੇ ਪਾਰਟੀ ਦਾ ਸੰਦੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।