28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਮਾਤਾ ਚਿੰਤਪੁਰਨੀ ਧਾਮ ਲਈ 21ਵੀਂ ਮੁਫ਼ਤ ਬੱਸ ਯਾਤਰਾ ਰਵਾਨਾ

ਮੋਗਾ, 27 ਸਤੰਬਰ (ਅਸ਼ੋਕ ਬਾਂਸਲ)-ਮਾਤਾ ਚਿੰਤਪੁਰਨੀ ਧਾਮ ਦੇ ਦਰਸ਼ਨਾਂ ਲਈ 21ਵੀਂ ਮਾਸਿਕ ਮੁਫ਼ਤ ਬੱਸ ਯਾਤਰਾ ਕਰਵਾਈ। ਸ਼ਰਧਾਲੂਆਂ ਨਾਲ ਭਰੀ ਬੱਸ ਸ੍ਰੀ ਸਾਲਾਸਰ ਧਾਮ ਮੰਦਰ, ਮੋਗਾ ਤੋਂ ਜੈਕਾਰਿਆਂ ਨਾਲ ਰਵਾਨਾ ਹੋਈ।

ਅਜੀਤ ਡੈਸਕ 28-09-2026
ਮੋਗਾ, 27 ਸਤੰਬਰ (ਅਸ਼ੋਕ ਬਾਂਸਲ)-ਮਾਤਾ ਚਿੰਤਪੁਰਨੀ ਧਾਮ ਦੇ ਦਰਸ਼ਨਾਂ ਲਈ 21ਵੀਂ ਮਾਸਿਕ ਮੁਫ਼ਤ ਬੱਸ ਯਾਤਰਾ ਕਰਵਾਈ। ਸ਼ਰਧਾਲੂਆਂ ਨਾਲ ਭਰੀ ਬੱਸ ਸ੍ਰੀ ਸਾਲਾਸਰ ਧਾਮ ਮੰਦਰ, ਮੋਗਾ ਤੋਂ ਜੈਕਾਰਿਆਂ ਨਾਲ ਰਵਾਨਾ ਹੋਈ। ਇਸ ਮੌਕੇ ਸਮਾਜ ਸੇਵਕ ਸੁਸ਼ੀਲ ਮਿੱਡਾ, ਆਮ ਆਦਮੀ ਪਾਰਟੀ ਮੋਗਾ ਸੰਗਠਨ ਇੰਚਾਰਜ ਰਾਕੇਸ਼ ਮਿੱਡਾ, ਸਮਾਜ ਸੇਵਕ ਮਾਤਾ ਸੰਕੁਤਲਾ ਦੇਵੀ ਅਤੇ ਸਮਾਜ ਸੇਵਕ ਸੌਰਵ ਗੋਇਲ ਨੇ ਸ਼ਰਧਾਲੂਆਂ ਨੂੰ ਸ਼ੁੱਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਧਾਰਮਿਕ ਯਾਤਰਾਵਾਂ ਨਾ ਸਿਰਫ਼ ਸ਼ਰਧਾਲੂਆਂ ਨੂੰ ਵਿਸ਼ਵਾਸ ਨਾਲ ਜੋੜਦੀਆਂ ਹਨ ਸਗੋਂ ਆਪਸੀ ਭਾਈਚਾਰਾ ਅਤੇ ਸਮਾਜਿਕ ਏਕਤਾ ਨੂੰ ਵੀ ਵਧਾਉਂਦੀਆਂ ਹਨ। ਕਿਹਾ ਕਿ ਮਾਤਾ ਚਿੰਤਪੁਰਨੀ ਧਾਮ ਦੀ ਇਹ ਮੁਫ਼ਤ ਮਹੀਨਾਵਾਰ ਬੱਸ ਯਾਤਰਾ ਕੀਤੀ ਜਾ ਰਹੀ ਹੈ ਤਾਂ ਜੋ ਸ਼ਰਧਾਲੂ ਧਾਰਮਿਕ ਸਥਾਨਾਂ ਦੇ ਦਰਸ਼ਨ ਕਰ ਸਕਣ। ਇਸ ਸੇਵਾ ਵਿਚ ਯੋਗਦਾਨ ਪਾਉਣ ਵਾਲੇ ਸਾਰੇ ਸਮਾਜ ਸੇਵਕਾਂ ਅਤੇ ਸੰਸਥਾਵਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸ਼੍ਰੀ ਗੁਰੂ ਕ੍ਰਿਪਾ ਸੇਵਾ ਮੰਡਲ, ਸੰਕਲਪ ਸੁਸਾਇਟੀ, ਮੋਗਾ ਵਲੋਂ ਵੀ ਸਹਿਯੋਗ ਦਿੱਤਾ ਗਿਆ।
ਪਿਛਲੀ ਖ਼ਬਰ ਕਦੇ ਕੂੜੇ ਵਿਚੋਂ ਬੋਤਲਾਂ ਚੁੱਕੀਆਂ ਤੇ ਅੱਜ ਭਾਰਤ ਲਈ ਸੋਨਾ ਜਿੱਤਿਆ ਅਗਲੀ ਖ਼ਬਰ ਛਪਾਰ ਕਾਨਫਰੰਸ ’ਚ ਜਸਵਿੰਦਰ ਸਿੰਘ ਸਿੱਧੂ ਵੱਡੇ ਇਕੱਠ ਨਾਲ ਹੋਏ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।