26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਘੱਲ ਕਲਾਂ ਰੇਲਵੇ ਫਾਟਕਾਂ ’ਤੇ ਅੰਡਰ ਬ੍ਰਿਜ ਬਣਨ ਨਾਲ ਲੋਕਾਂ ਨੂੰ ਹੋਵੇਗਾ ਵੱਡਾ ਫਾਇਦਾ-ਲਾਲ ਸਿੰਘ ਘੱਲ ਕਲਾਂ

ਮੋਗਾ, 25 ਸਤੰਬਰ (ਗੁਰਤੇਜ ਸਿੰਘ ਬੱਬੀ)-ਮੋਗਾ ਹਲਕੇ ਦੇ ਵੱਡੇ ਪਿੰਡ ਘੱਲ ਕਲਾਂ ਵਿਖੇ ਰੇਲਵੇ ਵਿਭਾਗ ਵਲੋਂ ਪਹਿਲ ਕਦਮੀ ਕਰਦਿਆਂ ਪਿੰਡ ਦੇ ਮੁੱਖ ਮਾਰਗ ’ਤੇ ਬਣੇ ਰੇਲਵੇ ਫਾਟਕ ’ਤੇ ਜੋ ਅੰਡਰ ਬ੍ਰਿਜ ਬਣਾਉਣ ਦਾ ਫੈਸਲਾ ਕੀਤਾ ਹੈ ਉਸ ਨਾਲ ਪਿੰਡ ਘੱਲ ਕਲਾਂ ਹੀ ਨਹੀਂ ਸਗੋਂ ਆਮ ਲੋਕਾਂ ਅਤੇ ਨਾਲ ਲਗਦੇ ਪਿੰਡਾਂ ਦੇ ਕਿਸਾਨਾਂ ਨੂੰ ਵੱਡਾ ਫਾਇਦਾ ਹੋਵੇਗਾ ਕਿਉਂਕਿ ਇਹ ਇਲਾਕਾ ਮੋਗਾ ਸ਼ਹਿਰ ਨਾਲ ਲੱਗਦਾ ਹੋਣ ਕਰਕੇ ਪਿੰਡ ਘੱਲ ਕਲਾਂ ਤੋਂ ਇਲਾਵਾ ਹੋਰ ਪਿੰਡਾਂ ਦੇ ਕਿਸਾਨ ਆਪਣੀ ਫਸਲ ਲੈ ਕੇ ਮੋਗਾ ਦਾਣਾ ਮੰਡੀ ਜਾਂਦੇ ਹਨ ਪਰ ਕਈ ਵਾਰ ਫਾਟਕ ਬੰਦ ਹੋਣ ’ਤੇ ਕਿਸਾਨਾਂ ਨੂੰ ਫਾਟਕ ਖੁੱਲਣ ਦਾ ਇੰਤਜ਼ਾਰ ਕਰਨਾ ਪੈਂਦਾ ਸੀ ਜਿਸ ਨਾਲ ਉਨ੍ਹਾਂ ਦਾ ਸਮਾਂ ਵੀ ਬਰਬਾਦ ਹੁੰਦਾ ਸੀ ਅਤੇ ਹੁਣ ਅੰਡਰ ਬ੍ਰਿਜ ਬਣਨ ਨਾਲ ਇਹ ਸਾਰੀਆਂ ਸਮੱਸਿਆਵਾਂ ਖਤਮ ਹੋ ਜਾਣਗੀਆਂ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਸਰਪੰਚ ਲਾਲ ਸਿੰਘ ਘੱਲ ਕਲਾਂ ਨੇ ਗੱਲਬਾਤ ਦੌਰਾਨ ਕੀਤਾ।

ਅਜੀਤ ਡੈਸਕ 26-09-2026
ਮੋਗਾ, 25 ਸਤੰਬਰ (ਗੁਰਤੇਜ ਸਿੰਘ ਬੱਬੀ)-ਮੋਗਾ ਹਲਕੇ ਦੇ ਵੱਡੇ ਪਿੰਡ ਘੱਲ ਕਲਾਂ ਵਿਖੇ ਰੇਲਵੇ ਵਿਭਾਗ ਵਲੋਂ ਪਹਿਲ ਕਦਮੀ ਕਰਦਿਆਂ ਪਿੰਡ ਦੇ ਮੁੱਖ ਮਾਰਗ ’ਤੇ ਬਣੇ ਰੇਲਵੇ ਫਾਟਕ ’ਤੇ ਜੋ ਅੰਡਰ ਬ੍ਰਿਜ ਬਣਾਉਣ ਦਾ ਫੈਸਲਾ ਕੀਤਾ ਹੈ ਉਸ ਨਾਲ ਪਿੰਡ ਘੱਲ ਕਲਾਂ ਹੀ ਨਹੀਂ ਸਗੋਂ ਆਮ ਲੋਕਾਂ ਅਤੇ ਨਾਲ ਲਗਦੇ ਪਿੰਡਾਂ ਦੇ ਕਿਸਾਨਾਂ ਨੂੰ ਵੱਡਾ ਫਾਇਦਾ ਹੋਵੇਗਾ ਕਿਉਂਕਿ ਇਹ ਇਲਾਕਾ ਮੋਗਾ ਸ਼ਹਿਰ ਨਾਲ ਲੱਗਦਾ ਹੋਣ ਕਰਕੇ ਪਿੰਡ ਘੱਲ ਕਲਾਂ ਤੋਂ ਇਲਾਵਾ ਹੋਰ ਪਿੰਡਾਂ ਦੇ ਕਿਸਾਨ ਆਪਣੀ ਫਸਲ ਲੈ ਕੇ ਮੋਗਾ ਦਾਣਾ ਮੰਡੀ ਜਾਂਦੇ ਹਨ ਪਰ ਕਈ ਵਾਰ ਫਾਟਕ ਬੰਦ ਹੋਣ ’ਤੇ ਕਿਸਾਨਾਂ ਨੂੰ ਫਾਟਕ ਖੁੱਲਣ ਦਾ ਇੰਤਜ਼ਾਰ ਕਰਨਾ ਪੈਂਦਾ ਸੀ ਜਿਸ ਨਾਲ ਉਨ੍ਹਾਂ ਦਾ ਸਮਾਂ ਵੀ ਬਰਬਾਦ ਹੁੰਦਾ ਸੀ ਅਤੇ ਹੁਣ ਅੰਡਰ ਬ੍ਰਿਜ ਬਣਨ ਨਾਲ ਇਹ ਸਾਰੀਆਂ ਸਮੱਸਿਆਵਾਂ ਖਤਮ ਹੋ ਜਾਣਗੀਆਂ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਸਰਪੰਚ ਲਾਲ ਸਿੰਘ ਘੱਲ ਕਲਾਂ ਨੇ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਰੇਲਵੇ ਵਿਭਾਗ ਨੂੰ ਹੋਰ ਗਤੀਸ਼ੀਲ ਕਰਨ ਲਈ ਵਿਭਾਗ ਵਲੋਂ ਪਹਿਲਾਂ ਹੀ ਘੱਲ ਕਲਾਂ ਵਿਖੇ ਆਪਣਾ ਬਿਜਲੀ ਘਰ ਸਥਾਪਤ ਕੀਤਾ ਗਿਆ ਹੈ ਜਿਸ ਦੇ ਮੱਦੇਨਜ਼ਰ ਪਿੰਡ ਘੱਲ ਕਲਾਂ ਦੇ ਰੇਲਵੇ ਸਟੇਸ਼ਨ ਨੂੰ ਵੀ ਆਧੁਨਿਕ ਤੇ ਨਵੀਨੀਕਰਨ ਕਰਨ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਅੰਡਰ ਬ੍ਰਿਜ ਬਣਾਉਣ ਲਈ ਰੇਲਵੇ ਵਿਭਾਗ ਦਾ ਧੰਨਵਾਦ ਕਰਦਿਆਂ ਕਿਹਾ ਕਿ ਹੁਣ ਆਮ ਜਨ ਜੀਵਨ ਵਧੇਰੇ ਸੁਖਾਲਾ ਹੋ ਜਾਵੇਗਾ।
ਪਿਛਲੀ ਖ਼ਬਰ ਸਿੱਖਾਂ ਦੀਆਂ ਸਿਰਮੌਰ ਧਾਰਮਿਕ ਸੰਸਥਾਵਾਂ ’ਤੇ ਨਰੈਣੂ ਮਹੰਤਾਂ ਦਾ ਕਬਜ਼ਾ ਹੋਇਆ-ਰੇਸ਼ਮ ਸਿੰਘ ਠੱਠੀ ਭਾਈ ਅਗਲੀ ਖ਼ਬਰ ਪਿੰਡ ਗਾਜੀਆਣਾ ਤੋਂ ਮੌਜੂਦਾ ਪੰਜ ਪੰਚਾਇਤ ਮੈਂਬਰ ਹੋਏ ‘ਆਪ’ ’ਚ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।