25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਨਸ਼ਾ ਮੁਕਤੀ ਯਾਤਰਾ ਅੱਜ ਪਹੁੰਚੇਗੀ ਬਾਘਾ ਪੁਰਾਣਾ- ਲੰਗੇਆਣਾ, ਅਗਰਵਾਲ, ਅਮਿਤ ਅਗਰਵਾਲ

ਨੱਥੂਵਾਲਾ ਗਰਬੀ, 24 ਸਤੰਬਰ (ਨਵਦੀਪ ਸਿੰਘ)-ਜ਼ਿਲ੍ਹਾ ਪ੍ਰਧਾਨ ਹਰਜੋਤ ਕਮਲ ਦੀ ਅਗਵਾਈ ਹੇਠ ਬੀ. ਜੇ.

ਅਜੀਤ ਡੈਸਕ 25-09-2026
ਨੱਥੂਵਾਲਾ ਗਰਬੀ, 24 ਸਤੰਬਰ (ਨਵਦੀਪ ਸਿੰਘ)-ਜ਼ਿਲ੍ਹਾ ਪ੍ਰਧਾਨ ਹਰਜੋਤ ਕਮਲ ਦੀ ਅਗਵਾਈ ਹੇਠ ਬੀ.ਜੇ.ਪੀ. ਪੰਜਾਬ ਵਲੋਂ ਫ਼ਾਜ਼ਿਲਕਾ ਤੋਂ ਸ਼ੁਰੂ ਕੀਤੀ ਨਸ਼ਾ ਮੁਕਤੀ ਯਾਤਰਾ ਦਾ ਅੱਜ ਸ਼ਾਮ ਨੂੰ ਬਾਘਾ ਪੁਰਾਣਾ ਪਹੁੰਚਣ ਤੇ ਭਰਵਾ ਸਵਾਗਤ ਕੀਤਾ ਜਾਵੇਗਾ। ਇਹ ਪ੍ਰਗਟਾਵਾ ਸਤਵੰਤ ਸਿੰਘ ਲੰਗੇਆਣਾ ਸਰਕਲ ਪ੍ਰਧਾਨ ਭਲੂਰ, ਸੁਖਨੰਦਨ ਅਗਰਵਾਲ ਅਤੇ ਅਮਿਤ ਅਗਰਵਾਲ ਨੇ ਮਾਹਲਾ ਕਲਾ ਵਿਖੇ ਬੀ.ਜੇ.ਪੀ. ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆ ਕੀਤਾ। ਉਨ੍ਹਾਂ ਕਿਹਾ ਕਿ ਅੱਜ ਸ਼ਾਮ ਨੂੰ ਇਹ ਯਾਤਰਾ ਪਿੰਡ ਮੱਲਕੇ ਤੋਂ ਮੋਗਾ ਜ਼ਿਲ੍ਹੇ ਵਿਚ ਦਾਖਲ ਹੋਵੇਗੀ ਤਾਂ ਹਰਜੋਤ ਕਮਲ ਦੀ ਅਗਵਾਈ ਹੇਠ ਬੀ.ਜੇ.ਪੀ. ਦੇ ਆਗੂ ਅਤੇ ਵਰਕਰ ਨਸ਼ਾ ਮੁਕਤੀ ਯਾਤਰਾ ਦਾ ਭਰਵਾ ਸਵਾਗਤ ਕਰਨਗੇ। ਮੀਟਿੰਗ ਦੌਰਾਨ ਗੁਰਚਰਨ ਸਿੰਘ ਸਰਕਲ ਪ੍ਰਧਾਨ, ਭੋਲਾ ਸਿੰਘ ਲੰਗੇਆਣਾ, ਦਵਿੰਦਰ ਸਿੰਘ ਲੰਗੇਆਣਾ, ਟਹਿਲ ਸਿੰਘ ਮਾਹਲਾ ਖ਼ੁਰਦ ਅਤੇ ਤੇਜ ਸਿੰਘ ਮਾਹਲਾ ਖ਼ੁਰਦ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਕਿਸ਼ਨਪੁਰਾ ਕਲਾਂ ਦੀ ਕੋਆਪ੍ਰੇਟਿਵ ਸੁਸਾਇਟੀ ਵਿਖੇ ਨਵੀਂ ਖੇਤੀਬਾੜੀ ਮਸ਼ੀਨਰੀ ਲਿਆਂਦੀ ਅਗਲੀ ਖ਼ਬਰ ਸੂਖਮ ਸਿੰਚਾਈ ਤਕਨੀਕ ਅਪਣਾਉਣ ਲਈ ਕਿਸਾਨਾਂ ਨੂੰ 80 ਤੋਂ 90 ਫ਼ੀਸਦੀ ਤੱਕ ਸਬਸਿਡੀ- ਵਧੀਕ ਡਿਪਟੀ ਕਮਿਸ਼ਨਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।