25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਮੋਗਾ ’ਚ ਬੀਬੀ ਬਾਦਲ ਨੇ ਨਸ਼ੇ ਤੋਂ ਪੰਜਾਬ ਨੂੰ ਬਚਾਉਣ ਲਈ ਔਰਤਾਂ ਨੂੰ ਮਾਈ ਭਾਗੋ ਬਣਨ ਦਾ ਦਿੱਤਾ ਸੱਦਾ ਸੰਨ੍ਹੀ ਗਿੱਲ ਦੀ ਅਗਵਾਈ ਵਿਚ ਲਗਾਏ ਗਏ ਧਰਨੇ ਨੇ ਰੈਲੀ ਦਾ ਰੂਪ ਧਾਰਿਆ

ਮੋਗਾ, 24 ਸਤੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ ਬੱਬੀ, ਅਸ਼ੋਕ ਬਾਂਸਲ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਜਿੱਥੇ ਪੂਰੇ ਪੰਜਾਬ ਦੇ ਹਲਕਿਆਂ ਵਿਚ ‘ਆਪ’ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਸੂਬੇ ਪ੍ਰਤੀ ਨਾਕਾਮੀਆਂ ਨੂੰ ਲੈ ਕੇ ‘ਪੰਜਾਬ ਬਚਾਓ ਰੈਲੀਆਂ’ ਕੀਤੀਆਂ ਜਾ ਰਹੀਆਂ ਹਨ ਉੱਥੇ ਹੁਣ ਸਾਬਕਾ ਕੇਂਦਰੀ ਮੰਤਰੀ ਤੇ ਸੰਸਦ ਮੈਂਬਰ ਬਠਿੰਡਾ ਬੀਬਾ ਹਰਸਿਮਰਤ ਕੌਰ ਬਾਦਲ ਵਲੋਂ ਵੀ ਔਰਤਾਂ ਨਾਲ ਚਿੱਟੇ ਵਰਗੇ ਗੰਭੀਰ ਨਸ਼ੇ ਅਤੇ ਹੋਰ ਭਖਦੇ ਮਸਲਿਆਂ ਨੂੰ ਲੈ ਕੇ ਭਗਵੰਤ ਮਾਨ ਸਰਕਾਰ ਖਿਲਾਫ ਇਕ ਰੋਸ ਧਰਨਾ ਲਗਾਇਆ ਗਿਆ। ਸ਼੍ਰੋਮਣੀ ਅਕਾਲੀ ਦਲ ਹਲਕਾ ਮੋਗਾ ਦੇ ਇੰਚਾਰਜ ਸੰਜੀਤ ਸਿੰਘ ਸੰਨ੍ਹੀ ਗਿੱਲ ਦੀ ਅਗਵਾਈ ਵਿਚ ਹੋਇਆ ਰੋਸ ਧਰਨਾ ਔਰਤਾਂ ਦੇ ਇਕੱਠ ਪੱਖੋਂ ਇਕ ਵਿਸ਼ਾਲ ਰੈਲੀ ਦਾ ਰੂਪ ਧਾਰਨ ਕਰ ਗਿਆ।

ਅਜੀਤ ਡੈਸਕ 25-09-2026
ਮੋਗਾ, 24 ਸਤੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ ਬੱਬੀ, ਅਸ਼ੋਕ ਬਾਂਸਲ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਜਿੱਥੇ ਪੂਰੇ ਪੰਜਾਬ ਦੇ ਹਲਕਿਆਂ ਵਿਚ ‘ਆਪ’ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਸੂਬੇ ਪ੍ਰਤੀ ਨਾਕਾਮੀਆਂ ਨੂੰ ਲੈ ਕੇ ‘ਪੰਜਾਬ ਬਚਾਓ ਰੈਲੀਆਂ’ ਕੀਤੀਆਂ ਜਾ ਰਹੀਆਂ ਹਨ ਉੱਥੇ ਹੁਣ ਸਾਬਕਾ ਕੇਂਦਰੀ ਮੰਤਰੀ ਤੇ ਸੰਸਦ ਮੈਂਬਰ ਬਠਿੰਡਾ ਬੀਬਾ ਹਰਸਿਮਰਤ ਕੌਰ ਬਾਦਲ ਵਲੋਂ ਵੀ ਔਰਤਾਂ ਨਾਲ ਚਿੱਟੇ ਵਰਗੇ ਗੰਭੀਰ ਨਸ਼ੇ ਅਤੇ ਹੋਰ ਭਖਦੇ ਮਸਲਿਆਂ ਨੂੰ ਲੈ ਕੇ ਭਗਵੰਤ ਮਾਨ ਸਰਕਾਰ ਖਿਲਾਫ ਇਕ ਰੋਸ ਧਰਨਾ ਲਗਾਇਆ ਗਿਆ। ਸ਼੍ਰੋਮਣੀ ਅਕਾਲੀ ਦਲ ਹਲਕਾ ਮੋਗਾ ਦੇ ਇੰਚਾਰਜ ਸੰਜੀਤ ਸਿੰਘ ਸੰਨ੍ਹੀ ਗਿੱਲ ਦੀ ਅਗਵਾਈ ਵਿਚ ਹੋਇਆ ਰੋਸ ਧਰਨਾ ਔਰਤਾਂ ਦੇ ਇਕੱਠ ਪੱਖੋਂ ਇਕ ਵਿਸ਼ਾਲ ਰੈਲੀ ਦਾ ਰੂਪ ਧਾਰਨ ਕਰ ਗਿਆ। ਇਸ ਮੌਕੇ ਬੀਬਾ ਹਰਸਿਮਰਤ ਕੌਰ ਬਾਦਲ ਨੇ ਬੀਬੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਪੰਜਾਬ ਦੇ ਜਿਹੜੇ ਵੀ ਕੋਨੇ ਵਿਚ ਜਾ ਕੇ ਔਰਤਾਂ ਨੂੰ ਮਿਲਦੇ ਹਨ ਤਾਂ ਔਰਤਾਂ ਅੱਖਾਂ ਵਿਚ ਬੇਬਸੀ ਦੇ ਹੰਝੂਆਂ ਨਾਲ ਉਨ੍ਹਾਂ ਨੂੰ ਇਕੋ ਸਵਾਲ ਕਰਦੀਆਂ ਹਨ ਕਿ ਬੀਬਾ ਜੀ ਚਿੱਟਾ ਨਸ਼ਾ ਬੰਦ ਕਰਵਾ ਦਿਓ, ਸਾਡੇ ਘਰਾਂ ਵਿਚ ਚਿੱਟੇ ਨਸ਼ੇ ਨਾਲ ਸਾਡੇ ਪੁੱਤਰਾਂ ਦੇ ਸੱਥਰ ਵਿਛ ਰਹੇ ਹਨ ਅਤੇ ਜਿਹੜੇ ਵੀ ਘਰਾਂ ਵਿਚ ਚਿੱਟੇ ਨਸ਼ੇ ਨਾਲ ਨੌਜਵਾਨਾਂ ਦੀਆਂ ਮੌਤਾਂ ਹੁੰਦੀਆਂ ਹਨ ਤਾਂ ਸਰਕਾਰ ਦਾ ਕੋਈ ਵੀ ਨੁਮਾਇੰਦਾ ਉਨ੍ਹਾਂ ਦੇ ਪਰਿਵਾਰ ਦਾ ਹਾਲਚਾਲ ਪੁੱਛਣ ਨਹੀਂ ਆਉਂਦਾ| ਜਿਸ ਤੋਂ ਸਾਬਤ ਹੁੰਦਾ ਹੈ ਕਿ ਉਨ੍ਹਾਂ ਨੂੰ ਸਾਡੇ ਨੌਜਵਾਨਾਂ ਦੀ ਕੋਈ ਚਿੰਤਾ ਨਹੀਂ| ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੇ ਹਰ ਗਲੀ ਮੁਹੱਲੇ ਵਿਚ ਆਟਾ ਤਾਂ ਮੁੱਕ ਸਕਦਾ ਹੈ ਪਰ ਚਿੱਟਾ ਨਸ਼ਾ ਨਹੀਂ ਮੁੱਕਦਾ| ਅੱਜ ਕਿੱਥੇ ਗਿਆ ਉਹ ਮੁੱਖ ਮੰਤਰੀ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਜਿਹੜੇ ਕਹਿੰਦੇ ਸੀ ਕਿ ਸਰਕਾਰ ਬਣਾ ਦਿਓ ਚਿੱਟਾ ਨਸ਼ਾ ਚਾਰ ਮਹੀਨਿਆਂ ਵਿਚ ਬੰਦ ਕਰ ਦਿਆਂਗੇ ਪਰ ਇਨ੍ਹਾਂ ਨੇ ਪੰਜ ਸਾਲਾਂ ਵਿਚ ਪੰਜਾਬ ਨੂੰ ਚਿੱਟੇ ਦੀ ਮੰਡੀ ਬਣਾ ਦਿੱਤਾ ਹੈ| ਉਨ੍ਹਾਂ ਬੀਬੀਆਂ ਨੂੰ ਕਿਹਾ ਕਿ ਜੇਕਰ ਚਿੱਟੇ ਵਰਗੇ ਨਸ਼ੇ ਤੋਂ ਨਿਜਾਤ ਪਾ ਕੇ ਆਪਣੇ ਬੱਚਿਆਂ ਨੂੰ ਬਚਾਉਣਾ ਹੈ ਤਾਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦਿਓ ਅਤੇ ਮਾਈ ਭਾਗੋ ਦੀਆਂ ਵਾਰਿਸ ਮਾਈ ਭਾਗੋ ਦੇ ਰੂਪ ਵਿਚ ਆਉਣ ਤਾਂ ਕਿ ਪੰਜਾਬ ਨੂੰ ਬਚਾਉਣ ਲਈ ਸਾਂਝੀ ਲੜਾਈ ਲੜੀ ਜਾ ਸਕੇ। ਇਸ ਮੌਕੇ ਸੰਜੀਤ ਸਿੰਘ ਸੰਨ੍ਹੀ ਗਿੱਲ, ਰਾਜਵੰਤ ਸਿੰਘ ਮਾਹਲਾ, ਬੂਟਾ ਸਿੰਘ ਦੌਲਤਪੁਰਾ, ਗੋਵਰਧਨ ਪੋਪਲੀ, ਕਿਰਨਦੀਪ ਕੌਰ ਮਾਹਲਾ, ਮਾਸਟਰ ਗੁਰਦੀਪ ਸਿੰਘ ਮਹੇਸਰੀ ਤੇ ਬਲਾਕ ਸੰਮਤੀ ਮੈਂਬਰ ਗੁਰਦਰਸ਼ਨ ਸਿੰਘ ਢਿੱਲੋਂ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਹਲਕਾ ਇੰਚਾਰਜ ਸੰਜੀਤ ਸਿੰਘ ਸੰਨ੍ਹੀ ਗਿੱਲ, ਉਨ੍ਹਾਂ ਦੀ ਧਰਮ ਪਤਨੀ ਅਮਨ ਗਿੱਲ ਤੇ ਹਲਕੇ ਦੀ ਟੀਮ ਨੇ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਸਨਮਾਨਿਤ ਵੀ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕੋਰ ਕਮੇਟੀ ਮੈਂਬਰ ਜਥੇਦਾਰ ਤੀਰਥ ਸਿੰਘ ਮਾਹਲਾ, ਜ਼ਿਲ੍ਹਾ ਪ੍ਰਧਾਨ ਨਿਹਾਲ ਸਿੰਘ ਤਲਵੰਡੀ ਭੰਗੇਰੀਆਂ, ਨਰਿੰਦਰ ਕੌਰ ਰਣੀਆਂ ਮੈਂਬਰ ਸ਼੍ਰੋਮਣੀ ਕਮੇਟੀ, ਤਰਸੇਮ ਸਿੰਘ ਰੱਤੀਆਂ ਮੈਂਬਰ ਸ਼ੋ੍ਰਮਣੀ ਕਮੇਟੀ, ਸੁਖਹਰਪ੍ਰੀਤ ਸਿੰਘ ਰੋਡੇ ਮੈਂਬਰ ਸ਼੍ਰੋਮਣੀ ਕਮੇਟੀ, ਜਗਦੀਸ਼ ਛਾਬੜਾ ਸਾਬਕਾ ਚੇਅਰਮੈਨ, ਗੁਰਬਿੰਦ ਸਿੰਘ ਸਿੰਘਾਂਵਾਲਾ, ਰਵਦੀਪ ਸਿੰਘ ਦਾਰਾਪੁਰ, ਮਾ. ਗੁਰਦੀਪ ਸਿੰਘ ਮਹੇਸਰੀ, ਬਿਪਨਪਾਲ ਸਿੰਘ ਖੋਸਾ, ਨਰਿੰਦਰ ਸਿੰਘ ਬੁੱਕਣਵਾਲਾ (ਸਾਰੇ ਸਰਕਲ ਪ੍ਰਧਾਨ), ਜ਼ਿਲ੍ਹਾ ਯੂਥ ਪ੍ਰਧਾਨ ਦੇਬ ਅਸੀਸ ਮਲਿਕ, ਐਸ. ਓ. ਆਈ. ਦੇ ਜੋਏਦੀਪ ਸ਼ਰਮਾ, ਦੀਪਇੰਦਰਪਾਲ ਸਿੰਘ ਸੰਧੂ, ਰਣਜੀਤ ਸਿੰਘ ਭਾਊ, ਗੁਰਜੰਟ ਸਿੰਘ ਰਾਮੂੰਵਾਲਾ, ਸੁਖਚੈਨ ਸਿੰਘ ਰਾਮੂੰਵਾਲਾ, ਬਲਜੀਤ ਸਿੰਘ ਡਰੋਲੀ ਭਾਈ, ਦਵਿੰਦਰ ਸਿੰਘ ਪੀ.ਏ., ਬਬਲੂ ਗਿੱਲ, ਲਾਲ ਸਿੰਘ ਸਾਬਕਾ ਸਰਪੰਚ ਘੱਲ ਕਲਾਂ, ਜਗਰਾਜ ਸਿੰਘ ਸਾਬਕਾ ਸਰਪੰਚ ਘੱਲ ਕਲਾਂ, ਪਵਨਦੀਪ ਸਿੰਘ ਘੱਲ ਕਲਾਂ, ਨਵਤੇਜ ਸਿੰਘ ਗਿੱਲ ਬੁੱਕਣਵਾਲਾ, ਕੁਲਵੰਤ ਸਿੰਘ ਮੱਲੀਆਂ ਵਾਲਾ, ਛਿੰਦਰ ਸਿੰਘ ਮੱਲੀਆਂ ਵਾਲਾ, ਦਿਲਪ੍ਰੀਤ ਸਿੰਘ ਖੋਸਾ, ਕੁਲਦੀਪ ਸਿੰਘ ਸਰਪੰਚ ਖੋਸਾ ਪਾਂਡੋ, ਸੁਰਜੀਤ ਸਿੰਘ ਸੰਧੂਆਂਵਾਲਾ, ਹਰਜਿੰਦਰ ਸਿੰਘ ਆਂਟੂ, ਗੁਰਚਰਨ ਸਿੰਘ ਕਾਲੀਏਵਾਲਾ, ਭੁਪਿੰਦਰ ਸਿੰਘ ਕਾਲੀਏਵਾਲਾ, ਧਰਮ ਸਿੰਘ ਕਾਹਨ ਸਿੰਘ ਵਾਲਾ, ਹਰਜਿੰਦਰ ਸਿੰਘ ਕਾਹਨ ਸਿੰਘ ਵਾਲਾ, ਹੀਰਾ ਸਿੰਘ ਨੰਬਰਦਾਰ, ਕੁਲਦੀਪ ਸਿੰਘ ਜੋਗੇਵਾਲਾ, ਪ੍ਰਿੰਸੀਪਲ ਗੁਰਵਿੰਦਰ ਸਿੰਘ ਭੁੱਲਰ, ਜਸਵੀਰ ਸਿੰਘ ਸੋਨਾ, ਸੁਖਜੀਵਨ ਸਿੰਘ ਰੌਲੀ, ਕੌਂਸਲਰ ਸਤਵੀਰ ਕੌਰ ਲੰਢੇਕੇ, ਜਸਵਿੰਦਰ ਕੌਰ, ਭੁਪਿੰਦਰ ਕੌਰ ਘੱਲ ਕਲਾਂ, ਸੁਖਵਿੰਦਰ ਕੌਰ ਸਾਬਕਾ ਸਰਪੰਚ ਘੱਲ ਕਲਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਆਗੂ ਅਤੇ ਵਰਕਰ ਹਾਜ਼ਰ ਸਨ। ਇਸ ਮੌਕੇ ਸੰਜੀਤ ਸਿੰਘ ਸੰਨ੍ਹੀ ਗਿੱਲ ਨੇ ਪਹੁੰਚੀਆਂ ਬੀਬੀਆਂ, ਆਗੂਆਂ ਤੇ ਵਰਕਰਾਂ ਦਾ ਧੰਨਵਾਦ ਕੀਤਾ|
ਪਿਛਲੀ ਖ਼ਬਰ ਵਿਧਾਇਕ ਬਿਲਾਸਪੁਰ ਦੀ ਹਾਜ਼ਰੀ ’ੀੀਚ ਮੌਜੂਦਾ ਪੰਚਾਇਤ ਮੈਂਬਰ ਮਨਜੀਤ ਕੌਰ ‘ਆਪ’ ‘ਚ ਸ਼ਾਮਿਲ ਅਗਲੀ ਖ਼ਬਰ ਸੀਤਾ ਸਵੰਬਰ ਕਲਾ ਕੇਂਦਰ ਮੋਗਾ ਦੀ 40ਵੀਂ ਰਾਮ-ਲੀਲ੍ਹਾ ਦੀ ਛੇਵੀਂ ਰਾਤ ਸਮਾਪਤ ਹੋਈ ਪ੍ਰਧਾਨ ਨਵੀਨ ਸਿੰਗਲਾ ਨੇ ਆਈਆਂ ਪ੍ਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।