25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਹਰਸ਼ਿਤਾ ਸ਼ਰਮਾ ਵਲੋਂ ‘ਸਵੱਛਤਾ ਹੀ ਸੇਵਾ-2026’ ਮੁਹਿੰਮ ਦੀ ਪ੍ਰਗਤੀ ਦੀ ਸਮੀਖਿਆ

ਕਿਸ਼ਨਪੁਰਾ ਕਲਾਂ- ਸੰਤ ਬਾਬਾ ਕਾਰਜ ਸਿੰਘ ਜੀਂਦੜਾ ਵਾਲਿਆਂ ਦਾ ਜਨਮ 1940 ਨੂੰ ਨਾਨਕੇ ਪਿੰਡ ਆਸਲ ਉਤਾੜ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਮਾਤਾ ਹਰਨਾਮ ਕੌਰ ਦੀ ਕੁੱਖੋਂ ਪਿਤਾ ਬੰਤਾ ਸਿੰਘ ਭੁੱਲਰ ਦੇ ਗ੍ਰਹਿ ਵਿਖੇ ਹੋਇਆ । ਉਨ੍ਹਾਂ ਦਾ ਪਰਿਵਾਰ ਉਸ ਸਮੇਂ ਪਿੰਡ ਕਤਲੂਈ ਕਲਾਂ ਤਹਿਸੀਲ ਕਸੂਰ ਜ਼ਿਲ੍ਹਾ ਲਾਹੌਰ (ਪਾਕਿਸਤਾਨ) ਵਿਖੇ ਰਹਿ ਰਿਹਾ ਸੀ ਪਰ 1947 ਦੀ ਵੰਡ ਸਮੇਂ ਆਪ ਦਾ ਪਰਿਵਾਰ ਪਿੰਡ ਇੱਜਤ ਵਾਲਾ ਜ਼ਿਲ੍ਹਾ ਮੋਗਾ ਵਿਖੇ ਆ ਵੱਸਿਆ, ਜੋ ਕਿ ਪਿੰਡ ਜੀਂਦੜਾ ਤੋਂ 2 ਕਿੱਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।

ਅਜੀਤ ਡੈਸਕ 25-09-2026
ਕਿਸ਼ਨਪੁਰਾ ਕਲਾਂ- ਸੰਤ ਬਾਬਾ ਕਾਰਜ ਸਿੰਘ ਜੀਂਦੜਾ ਵਾਲਿਆਂ ਦਾ ਜਨਮ 1940 ਨੂੰ ਨਾਨਕੇ ਪਿੰਡ ਆਸਲ ਉਤਾੜ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਮਾਤਾ ਹਰਨਾਮ ਕੌਰ ਦੀ ਕੁੱਖੋਂ ਪਿਤਾ ਬੰਤਾ ਸਿੰਘ ਭੁੱਲਰ ਦੇ ਗ੍ਰਹਿ ਵਿਖੇ ਹੋਇਆ । ਉਨ੍ਹਾਂ ਦਾ ਪਰਿਵਾਰ ਉਸ ਸਮੇਂ ਪਿੰਡ ਕਤਲੂਈ ਕਲਾਂ ਤਹਿਸੀਲ ਕਸੂਰ ਜ਼ਿਲ੍ਹਾ ਲਾਹੌਰ (ਪਾਕਿਸਤਾਨ) ਵਿਖੇ ਰਹਿ ਰਿਹਾ ਸੀ ਪਰ 1947 ਦੀ ਵੰਡ ਸਮੇਂ ਆਪ ਦਾ ਪਰਿਵਾਰ ਪਿੰਡ ਇੱਜਤ ਵਾਲਾ ਜ਼ਿਲ੍ਹਾ ਮੋਗਾ ਵਿਖੇ ਆ ਵੱਸਿਆ, ਜੋ ਕਿ ਪਿੰਡ ਜੀਂਦੜਾ ਤੋਂ 2 ਕਿੱਲੋਮੀਟਰ ਦੀ ਦੂਰੀ ‘ਤੇ ਸਥਿਤ ਹੈ। ਇੱਥੇ ਆਪ ਪਿਤਾ ਪੁਰਖੀ ਧੰਦਾ ਖੇਤੀਬਾੜੀ ਕਰਨ ਲੱਗੇ। ਆਪ ਦਾ ਵਿਆਹ ਧਾਰਾ ਸਿੰਘ ਦੀ ਸਪੁੱਤਰੀ ਸੁਖਚੈਨ ਕੌਰ ਨਾਲ ਹੋਇਆ। ਆਪ ਦੇ ਗ੍ਰਹਿ ਤਿੰਨ ਲੜਕੇ ਅਤੇ ਇਕ ਲੜਕੀ ਨੇ ਜਨਮ ਲਿਆ। ਆਪ ਦਾ ਧਿਆਨ ਪ੍ਰਮਾਤਮਾ ਵਿਚ ਹੋਣ ਕਰਕੇ ਖੇਤੀਬਾੜੀ ਵਿਚ ਬਹੁਤਾ ਦਿਲ ਨਾ ਲੱਗਾ। ਆਪ ਨੇ ਕੁਝ ਸਮਾਂ ਘਰ ਵਿਚ ਰਹਿ ਕੇ ਪ੍ਰਮਾਤਮਾ ਦੀ ਭਗਤੀ ਕੀਤੀ ਅਤੇ ਫਿਰ ਪ੍ਰਮਾਤਮਾ ਦੇ ਹੁਕਮ ਅਨੁਸਾਰ 1977 ਨੂੰ ਘਰ-ਬਾਰ ਤਿਆਗ ਕੇ ਪਿੰਡ ਜੀਂਦੜਾ ਵਿਖੇ ਪੁਰਾਣੀ ਨਹਿਰ ਦੇ ਕੰਢੇ ਆ ਕੇ ਡੇਰਾ ਲਾਇਆ। ਉਸ ਸਮੇਂ ਉੱਥੇ ਨਹਿਰੀ ਮਹਿਕਮੇ ਦੇ ਦੋ ਕਮਰੇ ਸਨ ਤੇ ਆਸੇ ਪਾਸੇ ਸੁੰਨਸਾਨ ਇਲਾਕਾ ਸੀ। ਇੱਥੇ ਡੇਰਾ ਲਾਉਣ ਤੋਂ ਬਾਅਦ ਜਿਵੇਂ ਜਿਵੇਂ ਸੰਗਤ ਨੂੰ ਪਤਾ ਲੱਗਾ ਸੰਗਤ ਆਪ ਨਾਲ ਜੁੜਦੀ ਗਈ। ਆਪ ਨੇ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸ੍ਰੀ ਅਕਾਲਸਰ ਦੂਖ ਨਿਵਾਰਨ ਸਾਹਿਬ ਸ਼ੁਰੂ ਕੀਤਾ, ਜਿਸ ਦੀ ਕਾਰ ਸੇਵਾ ਬਹੁਤ ਜਲਦੀ ਸੰਪੂਰਨ ਹੋਈ। ਆਪ ਦੇ ਨਾਲ ਯੂ.ਪੀ. ਦੀ ਸੰਗਤ ਜੁੜਨੀ ਸ਼ੁਰੂ ਹੋਈ ਤੇ ਫਿਰ ਯੂ.ਪੀ. ਦੀ ਸੰਗਤ ਦੀ ਬੇਨਤੀ ਤੇ ਗੁਰਦੁਆਰਾ ਅਕਾਲਸਰ ਨਿਰਮਲ ਕੁਟੀਆ ਜ਼ਿਲ੍ਹਾ ਪੀਲੀਭੀਤ (ਯੂ.ਪੀ.) ਵਿਚ ਬਣਵਾਇਆ। ਆਪ ਨੇ ਇਲਾਕੇ ਵਿਚ ਵਿੱਦਿਆ ਦਾ ਪਸਾਰ ਕਰਨ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸੰਸਥਾ ਪਿੰਡ ਜੀਂਦੜਾ ਵਿਚ ਸਥਾਪਿਤ ਕੀਤੀ, ਜਿਸ ਦਾ ਮੋਗਾ ਜ਼ਿਲ੍ਹੇ ‘ਚ ਖ਼ਾਸ ਸਥਾਨ ਹੈ। ਆਪ ਨੇ ਅਨੇਕਾਂ ਪ੍ਰਾਣੀਆਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਦੇ ਲੜ ਲਾਇਆ। ਆਪ ਨੇ ਧਰਮ ਯੁੱਧ ਮੋਰਚੇ ਸਮੇਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਸਮੇਂ-ਸਮੇਂ ਲੁਧਿਆਣਾ ਜੇਲ੍ਹ ‘ਚ ਆਪਣੇ ਸਾਥੀਆਂ ਸਮੇਤ ਬੰਦੀ ਵੀ ਰਹੇ। ਆਪ 25 ਸਤੰਬਰ 2013 ਨੂੰ ਆਪਣਾ ਪੰਜ ਭੌਤਿਕ ਸਰੀਰ ਤਿਆਗ ਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ। ਸੰਤ ਬਾਬਾ ਕਾਰਜ ਸਿੰਘ ਜੀਂਦੜਾ ਵਾਲਿਆਂ ਦੀ ਅੱਜ 13ਵੀ ਬਰਸੀ ਗੁਰਦੁਆਰਾ ਅਕਾਲਸਰ ਦੂਖ ਨਿਵਾਰਨ ਸਾਹਿਬ ਪਿੰਡ ਜੀਂਦੜਾ ਜ਼ਿਲ੍ਹਾ ਮੋਗਾ ਵਿਖੇ 25 ਸਤੰਬਰ ਦਿਨ ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਮਨਾਈ ਜਾ ਰਹੀ ਹੈ। - ਅਮੋਲਕ ਸਿੰਘ ਕਲਸੀ 24 ਮੋਗਾ16 ਸੰਤ ਬਾਬਾ ਕਾਰਜ ਸਿੰਘ ਜੀਂਦੜਾ ਵਾਲੇ
ਪਿਛਲੀ ਖ਼ਬਰ ਸਰਕਾਰ ਦੀ 10 ਲੱਖ ਬੀਮਾ ਯੋਜਨਾ ਦਾ ਪ੍ਰਮੁੱਖ ਹਸਪਤਾਲਾਂ ’ਚ ਨਹੀਂ ਮਿਲਦਾ ਲਾਭ- ਬਾਪੂ ਸ਼ਿਵਚਰਨ ਸਿੰਘ ਅਗਲੀ ਖ਼ਬਰ ਪੰਜਾਬੀ ਮਾਂ ਬੋਲੀ ਦੇ ਸਤਿਕਾਰ ਲਈ ਜੀਂਦੜਾ ਸਕੂਲ ਵਲੋਂ ਵਿਸ਼ੇਸ਼ ਉਪਰਾਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।