21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਸੰਤ ਦਰਬਾਰਾ ਸਿੰਘ ਵਿੱਦਿਅਕ ਸੰਸਥਾਵਾਂ ਲੋਪੋ ਦੇ ਨਵੇਂ ਸੈਸ਼ਨ ਦੀ ਆਰੰਭਤਾ ਮੌਕੇ ਧਾਰਮਿਕ ਦੀਵਾਨ ਸਜਾਏ

ਨਿਹਾਲ ਸਿੰਘ ਵਾਲਾ, 20 ਸਤੰਬਰ (ਖਾਲਸਾ)-ਸੰਤ ਦਰਬਾਰਾ ਸਿੰਘ ਵਿੱਦਿਅਕ ਸੰਸਥਾਵਾਂ ਲੋਪੋ ਦੇ ਨਵੇਂ ਸੈਸ਼ਨ ਦੀ ਆਰੰਭਤਾ ਮੌਕੇ ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਗਏ ਉਪਰੰਤ ਦਰਬਾਰ ਸੰਪ੍ਰਦਾਇ ਲੋਪੋ ਦੇ ਹਜ਼ੂਰੀ ਕਵੀਸ਼ਰੀ ਜਥੇ ਵਲੋਂ ਸੁਆਮੀ ਸੰਤ ਦਰਬਾਰਾ ਸਿੰਘ ਲੋਪੋ ਵਾਲਿਆਂ ਦੁਆਰਾ ਰਚਿਤ ਕਾਵਿ ਸੰਗ੍ਰਹਿ ਦੇ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ| ਇਸ ਉਪਰੰਤ ਹੋਏ ਸੰਤ ਸੰਮੇਲਨ ਦੌਰਾਨ ਦਰਬਾਰ ਸੰਪ੍ਰਦਾਇ ਸੰਤ ਆਸ਼ਰਮ ਲੋਪੋ ਦੇ ਮੁੱਖ ਸੇਵਾਦਾਰ ਸੁਆਮੀ ਸੰਤ ਜਗਜੀਤ ਸਿੰਘ ਲੋਪੋ ਵਾਲਿਆਂ ਨੇ ਵਿੱਦਿਅਕ ਸੰਸਥਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੁਆਮੀ ਸੰਤ ਦਰਬਾਰਾ ਸਿੰਘ ਲੋਪੋ ਵਾਲਿਆਂ ਨੇ ਇਲਾਕੇ ਅੰਦਰ ਵਿੱਦਿਆ ਦੀ ਘਾਟ ਨੂੰ ਪੂਰਾ ਕਰਨ ਲਈ ਇਨ੍ਹਾਂ ਸੰਸਥਾਵਾਂ ਦਾ ਨਿਰਮਾਣ ਕਰਵਾਇਆ ਅਤੇ ਸੁਆਮੀ ਸੰਤ ਜ਼ੋਰਾ ਸਿੰਘ ਲੋਪੋ ਵਾਲਿਆਂ ਵਲੋਂ ਇਨ੍ਹਾਂ ਸੰਸਥਾਵਾਂ ਨੂੰ ਹੋਰ ਬਿਹਤਰੀ ਨਾਲ ਚਲਾਉਣ ਲਈ ਆਪਣੀਆਂ ਵਿਸ਼ੇਸ਼ ਸੇਵਾਵਾਂ ਨਿਭਾਈਆਂ ਜਿਨ੍ਹਾਂ ਦੀ ਬਦੌਲਤ ਅੱਜ ਇਹ ਵਿੱਦਿਅਕ ਸੰਸਥਾਵਾਂ ਦੇਸ਼ ਵਿਦੇਸ਼ ਅੰਦਰ ਚਾਨਣ ਮੁਨਾਰਾ ਹਨ| ਸੰਸਥਾਵਾਂ ਦੇ ਡਾਇਰੈਕਟਰ ਗੋਬਿੰਦ ਸਿੰਘ ਵਲੋਂ ਇਸ ਸਮਾਗਮ ’ਚ ਸ਼ਮੂਲੀਅਤ ਕਰਨ ਵਾਲੀਆਂ ਸਮੂਹ ਸੰਗਤਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ| ਇਸ ਮੌਕੇ ਲੋਪੋ ਵਿੱਦਿਅਕ ਸੰਸਥਾਵਾਂ ਦੇ ਮੈਨੇਜਿੰਗ ਡਾਇਰੈਕਟਰ ਭਗੀਰਥ ਸਿੰਘ ਗਿੱਲ ਲੋਪੋ, ਉਪ-ਪ੍ਰਧਾਨ ਬੀਬੀ ਕਰਮਜੀਤ ਕੌਰ ਲੋਪੋ, ਮੈਨੇਜਿੰਗ ਡਾਇਰੈਕਟਰ ਰਮਨਦੀਪ ਕੌਰ ਲੋਪੋ, ਡਾਇਰੈਕਟਰ ਗੋਬਿੰਦ ਸਿੰਘ, ਪ੍ਰਿੰਸੀਪਲ ਡਾ. ਕਰਮਜੀਤ ਕੌਰ, ਪ੍ਰਿੰਸੀਪਲ ਹਰਪ੍ਰੀਤ ਕੌਰ, ਡਾ.

ਅਜੀਤ ਡੈਸਕ 21-09-2026
ਨਿਹਾਲ ਸਿੰਘ ਵਾਲਾ, 20 ਸਤੰਬਰ (ਖਾਲਸਾ)-ਸੰਤ ਦਰਬਾਰਾ ਸਿੰਘ ਵਿੱਦਿਅਕ ਸੰਸਥਾਵਾਂ ਲੋਪੋ ਦੇ ਨਵੇਂ ਸੈਸ਼ਨ ਦੀ ਆਰੰਭਤਾ ਮੌਕੇ ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਗਏ ਉਪਰੰਤ ਦਰਬਾਰ ਸੰਪ੍ਰਦਾਇ ਲੋਪੋ ਦੇ ਹਜ਼ੂਰੀ ਕਵੀਸ਼ਰੀ ਜਥੇ ਵਲੋਂ ਸੁਆਮੀ ਸੰਤ ਦਰਬਾਰਾ ਸਿੰਘ ਲੋਪੋ ਵਾਲਿਆਂ ਦੁਆਰਾ ਰਚਿਤ ਕਾਵਿ ਸੰਗ੍ਰਹਿ ਦੇ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ| ਇਸ ਉਪਰੰਤ ਹੋਏ ਸੰਤ ਸੰਮੇਲਨ ਦੌਰਾਨ ਦਰਬਾਰ ਸੰਪ੍ਰਦਾਇ ਸੰਤ ਆਸ਼ਰਮ ਲੋਪੋ ਦੇ ਮੁੱਖ ਸੇਵਾਦਾਰ ਸੁਆਮੀ ਸੰਤ ਜਗਜੀਤ ਸਿੰਘ ਲੋਪੋ ਵਾਲਿਆਂ ਨੇ ਵਿੱਦਿਅਕ ਸੰਸਥਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੁਆਮੀ ਸੰਤ ਦਰਬਾਰਾ ਸਿੰਘ ਲੋਪੋ ਵਾਲਿਆਂ ਨੇ ਇਲਾਕੇ ਅੰਦਰ ਵਿੱਦਿਆ ਦੀ ਘਾਟ ਨੂੰ ਪੂਰਾ ਕਰਨ ਲਈ ਇਨ੍ਹਾਂ ਸੰਸਥਾਵਾਂ ਦਾ ਨਿਰਮਾਣ ਕਰਵਾਇਆ ਅਤੇ ਸੁਆਮੀ ਸੰਤ ਜ਼ੋਰਾ ਸਿੰਘ ਲੋਪੋ ਵਾਲਿਆਂ ਵਲੋਂ ਇਨ੍ਹਾਂ ਸੰਸਥਾਵਾਂ ਨੂੰ ਹੋਰ ਬਿਹਤਰੀ ਨਾਲ ਚਲਾਉਣ ਲਈ ਆਪਣੀਆਂ ਵਿਸ਼ੇਸ਼ ਸੇਵਾਵਾਂ ਨਿਭਾਈਆਂ ਜਿਨ੍ਹਾਂ ਦੀ ਬਦੌਲਤ ਅੱਜ ਇਹ ਵਿੱਦਿਅਕ ਸੰਸਥਾਵਾਂ ਦੇਸ਼ ਵਿਦੇਸ਼ ਅੰਦਰ ਚਾਨਣ ਮੁਨਾਰਾ ਹਨ| ਸੰਸਥਾਵਾਂ ਦੇ ਡਾਇਰੈਕਟਰ ਗੋਬਿੰਦ ਸਿੰਘ ਵਲੋਂ ਇਸ ਸਮਾਗਮ ’ਚ ਸ਼ਮੂਲੀਅਤ ਕਰਨ ਵਾਲੀਆਂ ਸਮੂਹ ਸੰਗਤਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ| ਇਸ ਮੌਕੇ ਲੋਪੋ ਵਿੱਦਿਅਕ ਸੰਸਥਾਵਾਂ ਦੇ ਮੈਨੇਜਿੰਗ ਡਾਇਰੈਕਟਰ ਭਗੀਰਥ ਸਿੰਘ ਗਿੱਲ ਲੋਪੋ, ਉਪ-ਪ੍ਰਧਾਨ ਬੀਬੀ ਕਰਮਜੀਤ ਕੌਰ ਲੋਪੋ, ਮੈਨੇਜਿੰਗ ਡਾਇਰੈਕਟਰ ਰਮਨਦੀਪ ਕੌਰ ਲੋਪੋ, ਡਾਇਰੈਕਟਰ ਗੋਬਿੰਦ ਸਿੰਘ, ਪ੍ਰਿੰਸੀਪਲ ਡਾ. ਕਰਮਜੀਤ ਕੌਰ, ਪ੍ਰਿੰਸੀਪਲ ਹਰਪ੍ਰੀਤ ਕੌਰ, ਡਾ. ਤ੍ਰਿਪਤਾ ਪਰਮਾਰ, ਡਾ. ਬਲਵਿੰਦਰ ਕੌਰ, ਗੁਰਵਿੰਦਰ ਸਿੰਘ ਬਰਨਾਲਾ, ਰਾਮਅਧਾਰ ਸਿੰਘ ਲੋਪੋ, ਕਲਰਕ ਬਲਜੀਤ ਸਿੰਘ, ਸੁਰਜੀਤ ਸਿੰਘ ਬੁੱਟਰ, ਭਾਊ ਗੁਰਮੇਲ ਸਿੰਘ, ਕਵੀਸ਼ਰ ਮਨਜੀਤ ਸਿੰਘ ਲਾਡੀ, ਧਰਮ ਸਿੰਘ ਕਲਕੱਤਾ, ਸਰਗੁਣ ਸਿੰਘ ਰਸੂਲਪੁਰ, ਗੁਰਚਰਨ ਸਿੰਘ ਰਾਜੂ, ਜਗਤਾਰ ਸਿੰਘ ਬੱਬੂ, ਜਸਪਾਲ ਸਿੰਘ ਲੋਪੋ, ਆਤਮਾ ਸਿੰਘ ਜੌਹਲ, ਅਜੈਬ ਸਿੰਘ ਰਾਊਕੇ, ਡਾ. ਰਣਧੀਰ ਸਿੰਘ ਲੋਪੋ, ਥਾਣੇਦਾਰ ਲਾਭ ਸਿੰਘ ਕੁਲਾਰ, ਕਵੀਸ਼ਰ ਪ੍ਰਗਟ ਸਿੰਘ ਮੀਨੀਆਂ, ਗਗਨ ਸਿੰਘ ਮਨਸੂਰਾਂ, ਕੁਲਵੰਤ ਸਿੰਘ ਰਸੂਲਪੁਰ, ਗਿਆਨੀ ਰਜਿੰਦਰ ਸਿੰਘ ਛੱਜਾਂਵਾਲ, ਮਾ. ਭਾਗ ਸਿੰਘ ਜਗਰਾਉਂ, ਸਰਪੰਚ ਪ੍ਰੀਤਇੰਦਰਪਾਲ ਸਿੰਘ ਰਣਸੀਂਹ, ਕਰਨੈਲ ਸਿੰਘ ਪੱਪੀ, ਹਰਵਿੰਦਰ ਸਿੰਘ ਨੋਨੀ, ਸੈਕਟਰੀ ਸੁਖਦੇਵ ਸਿੰਘ ਘੋਲੀਆ, ਹਰਬੰਸ ਸਿੰਘ ਸੋਹੀਆਂ, ਜਗਤਾਰ ਸਿੰਘ ਕੈਰੇ, ਸੇਵਕ ਸਾਜਨ ਲੋਪੋ, ਪ੍ਰਿਤਪਾਲ ਸਿੰਘ ਚੂਹੜਚੱਕ, ਮਨਿੰਦਰ ਸਿੰਘ ਬੱਬੂ ਢਿੱਲੋਂ, ਧਰਮ ਸਿੰਘ ਲੱਖਾ, ਹਰਬੰਸ ਸਿੰਘ ਬੱਸੀਆਂ, ਜੱਗਾ ਸਿੰਘ ਨੰਗਲ, ਤਾਰਾ ਸਿੰਘ ਰਸੂਲਪੁਰ, ਰਘਬੀਰ ਸਿੰਘ ਲੋਪੋ, ਗੁਰਦੀਪ ਸਿੰਘ, ਫੌਜੀ ਤਿਰਲੋਚਨ ਸਿੰਘ ਮੱਲ੍ਹਾ, ਕਰਮਜੀਤ ਸਿੰਘ ਕਾਕਾ, ਮਨਦੀਪ ਸਿੰਘ ਸੰਘਾ, ਕੁਲਵੰਤ ਸਿੰਘ ਤਤਲਾ, ਮੈਂਬਰ ਸੁਦਾਗਰ ਸਿੰਘ ਰਸੂਲਪੁਰ, ਗੁਰਪ੍ਰੀਤ ਸਿੰਘ ਉੱਭੀ, ਹਰਵਿੰਦਰ ਸਿੰਘ ਲੋਪੋ, ਜਗਜੀਤ ਸਿੰਘ ਜੱਗਾ, ਹਰਨਾਮ ਸਿੰਘ ਨਾਮਾ, ਜ਼ੋਰਾ ਸਿੰਘ ਰਾਏਕੋਟ, ਮਨਪ੍ਰੀਤ ਸਿੰਘ ਮੰਤਰੀ ਰਾਊਕੇ ਤੋਂ ਇਲਾਵਾ ਵਿੱਦਿਅਕ ਸੰਸਥਾਵਾਂ ਦਾ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ|
ਪਿਛਲੀ ਖ਼ਬਰ ਮੈਕਰੋ ਗਲੋਬਲ ਰਾਹੀਂ ਆਪਣਾ ਵਿਦੇਸ਼ ਜਾ ਕੇ ਪੜ੍ਹਾਈ ਕਰਨ ਦਾ ਸੁਪਨਾ ਪੂਰਾ ਕਰੋ-ਡੱਲਾ ਅਗਲੀ ਖ਼ਬਰ ਗਣਪਤੀ ਬੱਪਾ ਮੋਰੀਆ ਦੇ ਜੈਕਾਰਿਆਂ ਨਾਲ ਗੂੰਜਿਆ ਟੀ.ਐਲ.ਐਫ. ਕੈਂਪਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।