ਝੰਡਾ ਯਾਤਰਾ ਵਿਚ ਸ਼ਾਮਿਲ ਆਗੂ ਅਤੇ ਅਹੁਦੇਦਾਰ।
ਆਦਰਸ਼ ਦੁਸਹਿਰਾ ਕਮੇਟੀ ਵਲੋਂ ਝੰਡੇ ਦੀ ਸ਼ੋਭਾ ਯਾਤਰਾ ਕੱਢੀ
ਧਰਮਕੋਟ, 16 ਸਤੰਬਰ (ਪਰਮਜੀਤ ਸਿੰਘ)-ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਆਦਰਸ਼ ਦੁਸਹਿਰਾ ਕਮੇਟੀ ਧਰਮਕੋਟ ਵਲੋਂ ਸ਼ਿਵਾਲਾ ਸ਼੍ਰੀ ਵਜ਼ੀਰੀ ਮਲ ਪੰਡੋਰੀ ਗੇਟ ਧਰਮਕੋਟ ਤੋਂ ਦੁਸਹਿਰੇ ਦੇ ਝੰਡੇ ਦੀ ਸ਼ੋਭਾ ਯਾਤਰਾ ਕੱਢੀ ਗਈ। ਸਾਰੀਆਂ ਹੀ ਧਾਰਮਿਕ, ਰਾਜਸੀ ਅਤੇ ਸਮਾਜ ਸੇਵੀ ਸੰਸਥਾਵਾਂ ਨੇ ਝੰਡੇ ਦੇ ਨਾਲ ਨਾਲ ਸ਼ਹਿਰ ਦੀ ਪਰਿਕਰਮਾ ਕੀਤੀ।
ਧਰਮਕੋਟ, 16 ਸਤੰਬਰ (ਪਰਮਜੀਤ ਸਿੰਘ)-ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਆਦਰਸ਼ ਦੁਸਹਿਰਾ ਕਮੇਟੀ ਧਰਮਕੋਟ ਵਲੋਂ ਸ਼ਿਵਾਲਾ ਸ਼੍ਰੀ ਵਜ਼ੀਰੀ ਮਲ ਪੰਡੋਰੀ ਗੇਟ ਧਰਮਕੋਟ ਤੋਂ ਦੁਸਹਿਰੇ ਦੇ ਝੰਡੇ ਦੀ ਸ਼ੋਭਾ ਯਾਤਰਾ ਕੱਢੀ ਗਈ। ਸਾਰੀਆਂ ਹੀ ਧਾਰਮਿਕ, ਰਾਜਸੀ ਅਤੇ ਸਮਾਜ ਸੇਵੀ ਸੰਸਥਾਵਾਂ ਨੇ ਝੰਡੇ ਦੇ ਨਾਲ ਨਾਲ ਸ਼ਹਿਰ ਦੀ ਪਰਿਕਰਮਾ ਕੀਤੀ। ਇਸ ਮੌਕੇ ਭਗਵਾਨ ਰਾਮ ਲਕਸ਼ਮਣ ਅਤੇ ਸੀਤਾ ਮਾਤਾ ਅਤੇ ਸ੍ਰੀ ਗਣੇਸ਼ ਦੀਆਂ ਸੁੰਦਰ-ਸੁੰਦਰ ਝਾਕੀਆਂ ਕੱਢੀਆਂ ਗਈਆਂ। ਇਸ ਤੋਂ ਪਹਿਲਾਂ ਮੰਦਰ ਵਿਚ ਪੂਜਾ ਅਰਚਨਾ ਕੀਤੀ ਗਈ। ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ 15 ਅਕਤੂਬਰ ਨੂੰ ਰਾਮ ਵਿਆਹ ਦੇਖਣ ਯੋਗ ਹੋਵੇਗਾ ਅਤੇ 19 ਤਰੀਕ ਤੱਕ ਝਾਕੀਆਂ ਕੱਢੀਆਂ ਜਾਣਗੀਆਂ 20 ਅਕਤੂਬਰ ਨੂੰ ਦੁਸਹਿਰੇ ਦਾ ਤਿਉਹਾਰ ਏਡੀ ਕਾਲਜ ਦੀਆਂ ਗਰਾਉਂਡਾਂ ਵਿਚ ਬੜੀ ਹੀ ਧੂਮਧਾਮ ਨਾਲ ਮਨਾਇਆ ਜਾਵੇਗਾ ਤੇ ਉਸ ਤੋਂ ਦੋ ਦਿਨ ਬਾਅਦ ਭਰਤ ਮਿਲਾਪ ਹੋਵੇਗਾ। ਇਸ ਮੌਕੇ ਗੁਰਮੀਤ ਮੁਖੀਜਾ ਸਾਬਕਾ ਮੀਤ ਪ੍ਰਧਾਨ ਨਗਰ ਕੌਂਸਲ ਧਰਮਕੋਟ, ਡਾ. ਗੁਰਮੀਤ ਸਿੰਘ ਗਿੱਲ, ਬੌਬੀ ਕਟਾਰੀਆ, ਰਾਉਬਰਿੱਦਰ ਪੱਬੀ (ਬਿੱਟਾ) ਮੁਕੇਸ਼ ਸ਼ਰਮਾ ਬੀ.ਜੇ.ਪੀ., ਨਵਦੀਪ ਕੁਮਾਰ (ਬਬਲੂ) ਐਸ.ਸੀ ਫ਼ਰੰਟ ਪੰਜਾਬ ਦੇ ਚੇਅਰਮੈਨ ਡਾ. ਰਣਜੀਤ ਸਿੰਘ ਸਹੋਤਾ, ਰਾਜਾ ਬਤਰਾ, ਕੁਲਦੀਪ ਸਿੰਘ, ਹਰਦੀਪ ਸਿੰਘ ਫ਼ੌਜੀ, ਅਸ਼ੋਕ ਬਜਾਜ ਉਗ੍ਰਸੈਨ ਨੌਹਰੀਆ, ਨਵਲ ਕੁਮਾਰ ਸੂਦ, ਪੰਡਤ ਸੂਰਿਆ ਮੋਹਨ ਸ਼ਾਸਤਰੀ, ਪ੍ਰਧਾਨ ਡਾ. ਅਸ਼ੋਕ ਸ਼ਰਮਾ, ਗੁਰਮੇਲ ਸਿੰਘ ਸਿੱਧੂ, ਲਖਜਿੰਦਰ ਸਿੰਘ ਮਾਨ, ਮਦਨ ਲਾਲ ਤਲਵਾੜ, ਸੁਮਿਤ ਕੁਮਾਰ ਨੌਹਰੀਆ, ਵਾਸੂ ਕਟਾਰੀਆ, ਪਾਰਥ ਸ਼ਰਮਾ, ਸੰਜੀਵ ਕੁਮਾਰ ਗੁਪਤਾ, ਰਾਜਾ ਬਤਰਾ, ਅਸ਼ਵਨੀ ਕੁਮਾਰ ਨੌਹਰੀਆ, ਪਵਨ ਰੇਲੀਆ, ਮੁਨੀਸ਼ ਕੁਮਾਰ, ਸੰਦੀਪ ਬਜਾਜ, ਰਾਜੂ ਸ਼ਰਮਾ, ਰਿੰਕੂ ਦੈਵਾ, ਜਸਵਿੰਦਰ ਸਿੰਘ ਰੱਖੜਾ, ਵਿੱਕੀ ਕਟਾਰੀਆ, ਸਾਜਨ ਛਾਬੜਾ, ਡਾ. ਰਜਿੰਦਰ ਬਤਰਾ, ਬਿੱਟੂ ਸ਼ਰਮਾ, ਬੱਬੂ ਸ਼ਰਮਾ, ਰਾਜੀਵ ਨਰੂਲਾ, ਸਾਜਨ ਛਾਬੜਾ, ਪ੍ਰੀਤਮ ਲਾਲ ਭਾਰਦਵਾਜ ਤੋਂ ਇਲਾਵਾ ਵੱਡੀ ਗਿਣਤੀ ਵਿਚ ਸ਼ਹਿਰ ਨਿਵਾਸੀ ਹਾਜ਼ਰ ਸਨ।