ਪੰਜਾਬ ਰੋਡਵੇਜ਼ ਦੇ ਆਪ੍ਰੇਸ਼ਨ ਸਟਾਫ਼ ਦੀ ਕੇਂਦਰੀ ਰਾਜ ਦੇ ਆਪ੍ਰੇਸ਼ਨ ਸਟਾਫ਼ ਤੋਂ ਘੱਟ ਤਨਖ਼ਾਹ-ਭੁੱਲਰ
ਮੋਗਾ, 11 ਸਤੰਬਰ (ਜਸਪਾਲ ਸਿੰਘ ਬੱਬੀ)- ਪੰਜਾਬ ਰੋਡਵੇਜ਼ ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਆਪ੍ਰੇਸ਼ਨ ਸਟਾਫ਼ ਨਾਲ ਸੰਬੰਧਿਤ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਪੰਜਾਬ ਰੋਡਵੇਜ਼ ਨੇ ਟ੍ਰੈਫਿਕ ਸੁਪਰਵਾਈਜ਼ਰ ਸਟਾਫ਼ ਯੂਨੀਅਨ ਦੇ ਸਾਬਕਾ ਪ੍ਰਧਾਨ ਦਲਜੀਤ ਸਿੰਘ ਭੁੱਲਰ ਮੋਗਾ ਨੇ ਪੰਜਾਬ ਸਰਕਾਰ ਦੇ ਕਰਮਚਾਰੀ ਕੇਂਦਰ ਦੇ ਕਰਮਚਾਰੀਆਂ ਤੋਂ ਵੱਧ ਤਨਖ਼ਾਹਾਂ ਲੈ ਰਹੇ ਹਨ, ਨੂੰ ਮੁੱਢ ਤੋਂ ਹੀ ਨਕਾਰਿਆ। ਉਨ੍ਹਾਂ ਦੱਸਿਆ ਕਿ ਕੇਂਦਰ ਸ਼ਾਸ਼ਤ ਪ੍ਰਦੇਸ਼ ਦਿੱਲੀ ਟਰਾਂਸਪੋਰਟ ਕਾਰਪੋਰੇਸ਼ਨ ਦੇ ਕਾਮੇ ਲੰਬੇ ਸਮੇਂ ਤੋ ਪੰਜਾਬ ਰੋਡਵੇਜ਼ ਦੇ ਕਰਮਚਾਰੀਆਂ ਇੰਸਪੈਕਟਰਾਂ ਅਤੇ ਟ੍ਰੈਫਿਕ ਮੈਨੇਜਰਾਂ ਦੀ ਤਨਖ਼ਾਹ ਤੋਂ ਵੱਧ ਹੀ ਰਹੀ ਹੈ ਅਤੇ ਦਿੱਲੀ ਤੇ ਚੰਡੀਗੜ੍ਹ ਟਰਾਂਸਪੋਰਟ ਕਾਮਿਆਂ ਨੂੰ ਅੱਜ ਵੀ ਜੋ ਸਹੂਲਤਾਂ ਤੇ ਤਨਖ਼ਾਹਾਂ ਮਿਲ ਰਹੀਆਂ ਹਨ ਉਹ ਪੰਜਾਬ ਰੋਡਵੇਜ਼ ਦੇ ਓਪਰੇਸ਼ਨ ਸਟਾਫ਼ ਤੋ ਚੰਗੀਆਂ ਤੇ ਵੱਧ ਹਨ।
ਮੋਗਾ, 11 ਸਤੰਬਰ (ਜਸਪਾਲ ਸਿੰਘ ਬੱਬੀ)- ਪੰਜਾਬ ਰੋਡਵੇਜ਼ ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਆਪ੍ਰੇਸ਼ਨ ਸਟਾਫ਼ ਨਾਲ ਸੰਬੰਧਿਤ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਪੰਜਾਬ ਰੋਡਵੇਜ਼ ਨੇ ਟ੍ਰੈਫਿਕ ਸੁਪਰਵਾਈਜ਼ਰ ਸਟਾਫ਼ ਯੂਨੀਅਨ ਦੇ ਸਾਬਕਾ ਪ੍ਰਧਾਨ ਦਲਜੀਤ ਸਿੰਘ ਭੁੱਲਰ ਮੋਗਾ ਨੇ ਪੰਜਾਬ ਸਰਕਾਰ ਦੇ ਕਰਮਚਾਰੀ ਕੇਂਦਰ ਦੇ ਕਰਮਚਾਰੀਆਂ ਤੋਂ ਵੱਧ ਤਨਖ਼ਾਹਾਂ ਲੈ ਰਹੇ ਹਨ, ਨੂੰ ਮੁੱਢ ਤੋਂ ਹੀ ਨਕਾਰਿਆ। ਉਨ੍ਹਾਂ ਦੱਸਿਆ ਕਿ ਕੇਂਦਰ ਸ਼ਾਸ਼ਤ ਪ੍ਰਦੇਸ਼ ਦਿੱਲੀ ਟਰਾਂਸਪੋਰਟ ਕਾਰਪੋਰੇਸ਼ਨ ਦੇ ਕਾਮੇ ਲੰਬੇ ਸਮੇਂ ਤੋ ਪੰਜਾਬ ਰੋਡਵੇਜ਼ ਦੇ ਕਰਮਚਾਰੀਆਂ ਇੰਸਪੈਕਟਰਾਂ ਅਤੇ ਟ੍ਰੈਫਿਕ ਮੈਨੇਜਰਾਂ ਦੀ ਤਨਖ਼ਾਹ ਤੋਂ ਵੱਧ ਹੀ ਰਹੀ ਹੈ ਅਤੇ ਦਿੱਲੀ ਤੇ ਚੰਡੀਗੜ੍ਹ ਟਰਾਂਸਪੋਰਟ ਕਾਮਿਆਂ ਨੂੰ ਅੱਜ ਵੀ ਜੋ ਸਹੂਲਤਾਂ ਤੇ ਤਨਖ਼ਾਹਾਂ ਮਿਲ ਰਹੀਆਂ ਹਨ ਉਹ ਪੰਜਾਬ ਰੋਡਵੇਜ਼ ਦੇ ਓਪਰੇਸ਼ਨ ਸਟਾਫ਼ ਤੋ ਚੰਗੀਆਂ ਤੇ ਵੱਧ ਹਨ। ਭੁੱਲਰ ਨੇ ਦੱਸਿਆ ਕਿ ਪੰਜਾਬ ਰੋਡਵੇਜ਼ ਦੇ ਕਰਮਚਾਰੀਆਂ ਦੀਆਂ ਮੁੱਢਲੀਆਂ ਸਹੂਲਤਾਂ ਵਰਦੀ, ਵਾਸ਼ਿੰਗ ਤੇ ਡੇਲੀ ਅਲਾਊਸ ਤੇ ਪੰਜਾਬ ਸਰਕਾਰ ਨੇ ਲਕੀਰ ਫੇਰ ਦਿੱਤੀ ਹੈ। ਪੰਜਾਬ ਦੇ ਓਪਰੇਸ਼ਨ ਸਟਾਫ਼ ਨੂੰ ਕੇਂਦਰੀ ਟਰਾਂਸਪੋਰਟ ਦੇ ਕਾਮਿਆਂ ਵਾਂਗ ਸਮਾਂਬੱਧ ਤਰੱਕੀ ਜਾਂ ਸਟੈੱਪ ਅਪ ਨਹੀਂ ਮਿਲ ਰਿਹਾ। ਪੰਜਾਬ ਰੋਡਵੇਜ਼ ਦੇ ਟ੍ਰੈਫਿਕ ਮੈਨੇਜਰ ਤੇ ਇੰਸਪੈਕਟਰ ਅੱਜ ਵੀ ਕੇਂਦਰ ਸ਼ਾਸ਼ਤ ਪ੍ਰਦੇਸ਼ ਦਿੱਲੀ ਤੋ ਘੱਟ ਤਨਖ਼ਾਹ ਲੈ ਰਹੇ ਹਨ। ਪੰਜਾਬ ਟ੍ਰੈਫਿਕ ਮੈਨੇਜਰ ਨੂੰ ਜਨਵਰੀ 2006 ਤੋ 4200 ਗਰੇਡ-ਪੇ ਨਾਲ ਤੇ ਦਿੱਲੀ ਟਰਾਂਸਪੋਰਟ ਕਾਰਪੋਰੇਸ਼ਨ ਦੇ ਟ੍ਰੈਫਿਕ ਮੈਨੇਜਰ ਨੂੰ 4800 ਗਰੇਡ ਪੇ ਨਾਲ ਤਨਖ਼ਾਹ ਦਿੱਤੀ ਗਈ ਹੈ, ਇਹ ਅੰਤਰ ਅੱਜ ਵੀ ਚੱਲ ਰਿਹਾ ਹੈ। ਪੰਜਾਬ ਦੇ ਵਿੱਤ ਮੰਤਰੀ ਤੇ ਅਨਾਮਲੀ ਕਮੇਟੀ ਦੇ ਚੇਅਰਮੈਨ ਹਨ ਨੂੰ ਤੁਰੰਤ ਫ਼ਰਕ ਦੂਰ ਕਰਨਾ ਚਾਹੀਦਾ ਹੈ ।