08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਰਿਸ਼ੀ ਮਾਡਲ ਸਕੂਲ ’ਚ ਵਾਤਾਵਰਨ ਜਾਗਰੂਕਤਾ ਸੈਮੀਨਾਰ ਕਰਵਾਇਆ

ਪੰਜਗਰਾਈਂ ਕਲਾਂ, 7 ਸਤੰਬਰ (ਸੁਖਮੰਦਰ ਸਿੰਘ ਬਰਾੜ)-ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਚੰਦਬਾਜਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕੋਟਕਪੂਰਾ ਗਰੁੱਪ ਆਫ਼ ਫੈਮਲੀਜ਼ ਬਰੈਂਪਟਨ (ਕੈਨੇਡਾ) ਦੇ ਸਹਿਯੋਗ ਨਾਲ ਸਿਹਤ, ਸਿੱਖਿਆ, ਵਾਤਾਵਰਨ, ਟੈ੍ਰਫ਼ਿਕ, ਸਮਾਜਿਕ ਕੁਰੀਤੀਆਂ ਦੇ ਖਾਤਮੇ, ਨੈਤਿਕ ਕਦਰਾਂ ਕੀਮਤਾਂ ਅਤੇ ਸਿਹਤਮੰਦ ਪੰਜਾਬ ਬਾਰੇ ਵਾਤਾਵਰਨ ਜਾਗਰੂਕਤਾ ਸੈਮੀਨਾਰ ਰਿਸ਼ੀ ਮਾਡਲ ਸਕੂਲ ਪੰਜਗਰਾੲੀਂ ਕਲਾਂ ਵਿਖੇ ਕਰਵਾਇਆ ਗਿਆ। ਸੈਮੀਨਾਰ ਦੇ ਸ਼ੁਰੂਆਤੀ ਦੌਰ ’ਚ ਸਕੂੂਲ ਦੇ ਵਾਈਸ ਪਿ੍ਰੰਸੀਪਲ ਸੁਖਮੰਦਰ ਸਿੰਘ ਬਰਾੜ ਨੇ ਸੈਮੀਨਾਰ ਦੇ ਪ੍ਰਮੁੱਖ ਵਕਤਾ ਦੀ ਵਿਦਿਆਰਥੀਆਂ ਨਾਲ ਜਾਣ-ਪਛਾਣ ਕਰਵਾਈ ਅਤੇ ਜੀ ਆਇਆਂ ਨੂੰ ਆਖਿਆ।

ਅਜੀਤ ਡੈਸਕ 08-09-2026
ਪੰਜਗਰਾਈਂ ਕਲਾਂ, 7 ਸਤੰਬਰ (ਸੁਖਮੰਦਰ ਸਿੰਘ ਬਰਾੜ)-ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਚੰਦਬਾਜਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕੋਟਕਪੂਰਾ ਗਰੁੱਪ ਆਫ਼ ਫੈਮਲੀਜ਼ ਬਰੈਂਪਟਨ (ਕੈਨੇਡਾ) ਦੇ ਸਹਿਯੋਗ ਨਾਲ ਸਿਹਤ, ਸਿੱਖਿਆ, ਵਾਤਾਵਰਨ, ਟੈ੍ਰਫ਼ਿਕ, ਸਮਾਜਿਕ ਕੁਰੀਤੀਆਂ ਦੇ ਖਾਤਮੇ, ਨੈਤਿਕ ਕਦਰਾਂ ਕੀਮਤਾਂ ਅਤੇ ਸਿਹਤਮੰਦ ਪੰਜਾਬ ਬਾਰੇ ਵਾਤਾਵਰਨ ਜਾਗਰੂਕਤਾ ਸੈਮੀਨਾਰ ਰਿਸ਼ੀ ਮਾਡਲ ਸਕੂਲ ਪੰਜਗਰਾੲੀਂ ਕਲਾਂ ਵਿਖੇ ਕਰਵਾਇਆ ਗਿਆ। ਸੈਮੀਨਾਰ ਦੇ ਸ਼ੁਰੂਆਤੀ ਦੌਰ ’ਚ ਸਕੂੂਲ ਦੇ ਵਾਈਸ ਪਿ੍ਰੰਸੀਪਲ ਸੁਖਮੰਦਰ ਸਿੰਘ ਬਰਾੜ ਨੇ ਸੈਮੀਨਾਰ ਦੇ ਪ੍ਰਮੁੱਖ ਵਕਤਾ ਦੀ ਵਿਦਿਆਰਥੀਆਂ ਨਾਲ ਜਾਣ-ਪਛਾਣ ਕਰਵਾਈ ਅਤੇ ਜੀ ਆਇਆਂ ਨੂੰ ਆਖਿਆ। ਸੁਸਾਇਟੀ ਦੇ ਪੈ੍ਰਸ ਸਕੱਤਰ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਦੱਸਿਆ ਕਿ ਵਾਤਾਵਰਨ ਵਿਚ ਪਾਏ ਜਾ ਰਹੇ ਵਿਗਾੜ ਅਤੇ ਕੁਦਰਤ ਨਾਲ ਕੀਤੇ ਜਾ ਰਹੇ ਖਿਲਵਾੜ ਦਾ ਖਮਿਆਜ਼ਾ ਸਾਨੂੰ ਸਾਰਿਆਂ ਨੂੰ ਬਿਮਾਰੀਆਂ ਅਤੇ ਅਣਕਿਆਸੀਆਂ ਆਫ਼ਤਾਂ ਦੇ ਰੂਪ ਵਿਚ ਭੁਗਤਣਾ ਪੈ ਰਿਹਾ ਹੈ। ਸੈਮੀਨਾਰ ਦੇ ਅਖ਼ੀਰ ’ਚ ਸਕੂਲ ਦੇ ਚੇਅਰਪਰਸਨ ਸ਼ਿੰਦਰਪਾਲ ਕੌਰ ਚਹਿਲ ਅਤੇ ਪਿ੍ੰਸੀਪਲ ਗਗਨਦੀਪ ਸਿੰਘ ਨੇ ਮੁੱਖ ਵਕਤਾ ਗੁਰਿੰਦਰ ਸਿੰਘ ਮਹਿੰਦੀਰੱਤਾ ਅਤੇ ਸੁਸਾਇਟੀ ਦੇ ਸੀਨੀਅਰ ਮੈਂਬਰ ਵਰਿੰਦਰਪਾਲ ਸਿੰਘ ਅਰਨੇਜਾ ਧੰਨਵਾਦ ਕਰਦਿਆਂ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਵਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਸੁਸਾਇਟੀ ਵਲੋਂ ਜਾਗਰੂਕਤਾ ਵਾਲੀਆਂ ਕਾਪੀਆਂ ਵੀ ਵੰਡੀਆਂ ਗਈਆਂ। ਸਕੂਲ ਦੇ ਵਿਦਿਆਰਥੀਆਂ ਨੇ ਪ੍ਰਣ ਕੀਤਾ ਕਿ ਉਹ ਵਾਤਾਵਰਨ ਦੀ ਸ਼ੁੱਧਤਾ ਅਤੇ ਸੰਭਾਲ ਲਈ ਹਮੇਸ਼ਾਂ ਯਤਨਸ਼ੀਲ ਰਹਿਣਗੇ। ਇਸ ਮੌਕੇ ਪਰਦੀਪ ਸਿੰਘ ਚਹਿਲ, ਕੋਆਰਡੀਨੇਟਰ ਜਸਪਿੰਦਰ ਕੌਰ, ਤੇਜਿੰਦਰ ਸ਼ਰਮਾ ਅਤੇ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ।
ਪਿਛਲੀ ਖ਼ਬਰ ਬਰਜਿੰਦਰ ਸਿੰਘ ਮੱਖਣ ਬਰਾੜ, ਜਗਸੀਰ ਸਿੰਘ ਘਲੋਟੀ, ਮਨਫੂਲ ਸਿੰਘ ਮਸਤੇਵਾਲਾ ਅਗਲੀ ਖ਼ਬਰ ਗੁਰਦੁਆਰਾ ਸੰਤ ਬਾਬਾ ਪ੍ਰੇਮ ਸਿੰਘ ਜੀ ਵਿਖੇ ਮਨਾਇਆ ਬਾਬਾ ਜੀਵਨ ਸਿੰਘ ਦਾ ਜਨਮ ਦਿਵਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।