ਸੀਨੀਅਰ ਸਿਟੀਜ਼ਨ ਵੈਲਫੇਅਰ ਸੁਸਾਇਟੀ ਮੋਗਾ ਦੀ ਜਨਰਲ ਬਾਡੀ ਦੀ ਮੀਟਿੰਗ ਯਾਦਗਾਰੀ ਹੋ ਨਿੱਬੜੀ
ਮੋਗਾ, 7 ਸਤੰਬਰ (ਸੁਰਿੰਦਰਪਾਲ ਸਿੰਘ)-ਇਲਾਕੇ ਦੀ ਉੱਘੀ ਸਮਾਜ ਸੇਵਾ ਸੰਸਥਾ ਸੀਨੀਅਰ ਸਿਟੀਜ਼ਨ ਵੈਲਫੇਅਰ ਸੁਸਾਇਟੀ ਦੀ ਜਨਰਲ ਬਾਡੀ ਦੀ ਮੀਟਿੰਗ ਬੀਤੇ ਕੱਲ੍ਹ ਹੋਈ। ਪ੍ਰੋਗਰਾਮ ਦੀ ਸ਼ੁਰੂਆਤ ਪ੍ਰਮਾਤਮਾ ਅੱਗੇ ਅਰਦਾਸ ਕਰ ਕੇ ਤੇ ਦੇਸ਼ ਭਗਤੀ ਦੇ ਗੀਤ ਨਾਲ ਸੁਮਨ ਕਾਂਤ ਵਲੋਂ ਕੀਤੀ ਗਈ।
ਸ
ਸੀਨੀਅਰ ਸਿਟੀਜ਼ਨ ਵੈਲਫੇਅਰ ਸੁਸਾਇਟੀ ਮੋਗਾ ਦੀ ਜਨਰਲ ਬਾਡੀ ਦੀ ਮੀਟਿੰਗ ਦੌਰਾਨ ਹਾਜ਼ਰ ਅਹੁਦੇਦਾਰ ਤੇ ਮੈਂਬਰ। ਅਜੀਤ ਤਸਵੀਰ
08-09-2026
ਮੋਗਾ, 7 ਸਤੰਬਰ (ਸੁਰਿੰਦਰਪਾਲ ਸਿੰਘ)-ਇਲਾਕੇ ਦੀ ਉੱਘੀ ਸਮਾਜ ਸੇਵਾ ਸੰਸਥਾ ਸੀਨੀਅਰ ਸਿਟੀਜ਼ਨ ਵੈਲਫੇਅਰ ਸੁਸਾਇਟੀ ਦੀ ਜਨਰਲ ਬਾਡੀ ਦੀ ਮੀਟਿੰਗ ਬੀਤੇ ਕੱਲ੍ਹ ਹੋਈ। ਪ੍ਰੋਗਰਾਮ ਦੀ ਸ਼ੁਰੂਆਤ ਪ੍ਰਮਾਤਮਾ ਅੱਗੇ ਅਰਦਾਸ ਕਰ ਕੇ ਤੇ ਦੇਸ਼ ਭਗਤੀ ਦੇ ਗੀਤ ਨਾਲ ਸੁਮਨ ਕਾਂਤ ਵਲੋਂ ਕੀਤੀ ਗਈ। ਉਪਰੰਤ ਪ੍ਰਧਾਨਗੀ ਭਾਸ਼ਣ ਸੁਸਾਇਟੀ ਦੇ ਪ੍ਰਧਾਨ ਜਸਵੰਤ ਸਿੰਘ ਦਾਨੀ ਵਲੋਂ ਦਿੱਤਾ ਗਿਆ ਜਿਸ ਵਿਚ ਉਨ੍ਹਾਂ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਅਤੇ ਦੱਸਿਆ ਕਿ ਇਹ ਸੁਸਾਇਟੀ ਸਮਾਜ ਸੇਵਾ, ਸਫ਼ਾਈ ਅਭਿਆਨ, ਬਜ਼ੁਰਗਾਂ ਦੀਆਂ ਸਮੱਸਿਆਵਾਂ ਸੁਲਝਾਉਣ ਲਈ ਹਮੇਸ਼ਾ ਹੀ ਯਤਨਸ਼ੀਲ ਰਹਿੰਦੀ ਹੈ। ਇਸ ਉਪਰੰਤ ਡਰਾਅ ਕੱਢੇ ਗਏ। ਲੀਗਲ ਐਡਵਾਈਜ਼ਰ ਤੇ ਖੱਤਰੀ ਮਹਾਂਸਭਾ ਦੇ ਪ੍ਰਧਾਨ ਵਿਜੇ ਧੀਰ ਤੇ ਪੈਟਰਨ ਵੀ.ਪੀ. ਸੇਠੀ ਦੇ ਜਨਮ ਦਿਨ ਕੇਕ ਕੱਟ ਕੇ ਮਨਾਏ ਗਏ ਤੇ ਉਨ੍ਹਾਂ ਨੂੰ ਗਿਫ਼ਟ ਵੀ ਦਿੱਤੇ ਗਏ। ਜਸਵਿੰਦਰ ਸਿੰਘ ਸੋਢੀ ਨੇ ਬਹੁਤ ਹੀ ਵਧੀਆ ਢੰਗ ਨਾਲ ਗੀਤ ਪੇਸ਼ ਕਰ ਕੇ ਸਭਨਾਂ ਨੂੰ ਮੰਤਰ ਮੁਗਧ ਕੀਤਾ। ਮਨਮੋਹਨ ਸਿੰਘ ਬਿੰਦਰਾ, ਅਤਰੀ ਨੰਦਨ ਕੋਹਲੀ, ਜੋਗਿੰਦਰ ਸਿੰਘ ਮਾਹਲਾ, ਦਿਨੇਸ਼ ਸੂਦ, ਕੇਵਲ ਬਾਂਸਲ ਤੇ ਹੋਰਨਾਂ ਨੇ ਬਹੁਤ ਹੀ ਵਧੀਆ ਭੰਗੜਾ ਪਾਇਆ। ਇਸ ਮੌਕੇ ਦਯਾਨੰਦ ਮੈਡੀਕਲ ਕਾਲਜ ਦੇ ਸਾਬਕਾ ਸੀਨੀਅਰ ਫਿਜਿਓਥਰੈਪਿਸਟ ਹਿਮਾਂਸ਼ੂ ਅਰੋੜਾ ਨੇ ਬਹੁਤ ਹੀ ਵਧੀਆ ਤੇ ਅਸਰਦਾਰ ਢੰਗ ਨਾਲ ਮਸਲ ਕਮਜ਼ੋਰੀ ਬਾਰੇ ਪ੍ਰੋਜੈਕਟਰ ਤੇ ਸਕਰੀਨ ਨਾਲ ਸਮਝਾਇਆ। ਇਸੇ ਤਰ੍ਹਾਂ ਡਾ. ਰੋਹਨ ਗੁਪਤਾ ਐਮ.ਸੀ . ਐਚ. ਨਿਊਰੋ ਸਰਜਰੀ ਜੋ ਕਿ ਨੈਸ਼ਨਲ ਕਾਨਵੈਂਟ ਸਕੂਲ ਮੋਗਾ ਦੇ ਸਾਬਕਾ ਵਿਦਿਆਰਥੀ ਰਹਿ ਚੁੱਕੇ ਹਨ, ਨੇ ਵੀ ਦਿਮਾਗ ਤੇ ਰੀੜ੍ਹ ਦੀ ਹੱਡੀ ਬਾਰੇ ਦੱਸਿਆ। ਉਨ੍ਹਾਂ ਇਹ ਵੀ ਦੱਸਿਆ ਕਿ ਇਹ ਸਾਰੀਆਂ ਸਹੂਲਤਾਂ ਹੰਸ ਰਾਜ ਹਸਪਤਾਲ ਸਾਹਮਣੇ ਨੈਸ਼ਨਲ ਕਾਨਵੈਂਟ ਸਕੂਲ ਮੋਗਾ ਵਿਖੇ ਉਪਲਬਧ ਹੋਣਗੀਆਂ। ਡਾ. ਹਿਮਾਂਸ਼ੂ ਅਰੋੜਾ ਨੇ ਸਾਰਕੋਪੀਨੀਆ ਨੂੰ ਘੱਟ ਕਰਨ ਲਈ ਬਹੁਤ ਹੀ ਵਧੀਆ ਕਸਰਤਾਂ ਦੱਸੀਆਂ ਤੇ ਸਹੀ ਪ੍ਰੋਟੀਨ ਭਰਪੂਰ ਖ਼ੁਰਾਕ ਲੈਣ ਲਈ ਕਿਹਾ। ਡਾ. ਸੰਜੀਵ ਸੂਦ ਨੇ ਵੀ ਅੱਗੇ ਵਾਸਤੇ ਸਹੀ ਖ਼ੁਰਾਕ ਦੀ ਚੋਣ ਬਾਰੇ ਦੱਸਿਆ। ਮੀਟਿੰਗ ਵਿਚ ਸੁਸਾਇਟੀ ਦੇ ਪ੍ਰਧਾਨ ਜਸਵੰਤ ਸਿੰਘ ਦਾਨੀ ਤੋਂ ਇਲਾਵਾ ਪੈਟਰਨ ਵੀ.ਪੀ. ਸੇਠੀ, ਵਾਈਸ ਚੇਅਰਮੈਨ ਕੇਵਲ ਬਾਂਸਲ, ਲੀਗਲ ਐਡਵਾਈਜ਼ਰ ਵਿਜੇ ਧੀਰ, ਐਸ.ਕੇ. ਬਾਂਸਲ ਐਨ.ਜੀ.ਓ. ਕੋਆਰਡੀਨੇਟਰ, ਪ੍ਰਦੀਪ ਮੰਗਲਾ ਜਨਰਲ ਸਕੱਤਰ, ਅਮਰਜੀਤ ਸਿੰਘ ਜੱਸਲ ਜੁਆਇੰਟ ਸਕੱਤਰ, ਸੂਬੇਦਾਰ ਹਰਭਜਨ ਸਿੰਘ ਸਹਾਇਕ ਕੈਸ਼ੀਅਰ, ਸੁਧੀਰ ਕੋਹਲੀ, ਦਿਨੇਸ਼ ਸੂਦ, ਜਸਵੀਰ ਸਿੰਘ, ਪ੍ਰਧਾਨ ਕੇਵਲ ਕ੍ਰਿਸ਼ਨ, ਮਨਮੋਹਨ ਸਿੰਘ ਬਿੰਦਰਾ, ਸੁਰਿੰਦਰ ਸਿੰਗਲ ਜੁਆਇੰਟ ਵਿੱਤ ਸਕੱਤਰ, ਜਸਵਿੰਦਰ ਸਿੰਘ ਸੋਢੀ, ਗੁਰਪ੍ਰੀਤ ਸਿੰਘ ਰਣੀਆ, ਡਾ. ਜੋਗਿੰਦਰ ਸਿੰਘ ਮਾਹਲਾ, ਰਜਿੰਦਰ ਸ਼ਰਮਾ, ਆਡੀਟਰ ਕ੍ਰਿਸ਼ਨ ਕੁਮਾਰ ਹਾਂਡਾ ਰਿਟਾਇਰਡ ਡਿਪਟੀ ਡਾਇਰੈਕਟਰ, ਗੁਰਬੀਰ ਸਿੰਘ ਜੱਸਲ, ਡਾ. ਸੰਜੀਵ ਸੂਦ ਤੇ ਰਾਕੇਸ਼ ਜੈਸਵਾਲ, ਵਿਜੇ ਅਗਰਵਾਲ ਠੇਕੇਦਾਰ, ਜਗਜੀਤ ਸਿੰਘ ਸਚਦੇਵਾ ਸਾਬਕਾ ਮੈਨੇਜਰ ਆਦਿ ਮੈਂਬਰ ਹਾਜ਼ਰ ਸਨ। ਡਾ. ਜੋਗਿੰਦਰ ਸਿੰਘ ਮਾਹਲਾ ਨੇ ਵੀ ਗੀਤ ਗਾ ਕੇ ਸਭਨਾਂ ਨੂੰ ਝੂਮਣ ਲਈ ਮਜਬੂਰ ਕਰ ਦਿੱਤਾ। ਪ੍ਰੋਗਰਾਮ ਦੀ ਸਮਾਪਤੀ ਰਾਸ਼ਟਰੀ ਗੀਤ ਨਾਲ ਹੋਈ ਅਤੇ ਅਮਿੱਟ ਛਾਪ ਛੱਡਦਾ ਹੋਇਆ ਇਹ ਪ੍ਰੋਗਰਾਮ ਯਾਦਗਾਰੀ ਹੋ ਨਿੱਬੜਿਆ।