07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਪੰਜਾਬ ਰੋਡਵੇਜ਼ ਪੈਨਸ਼ਨਰਜ਼ ਐਸੋਸੀਏਸ਼ਨ ਸਾਂਝੇ ਫ਼ਰੰਟ ਦੇ ਐਕਸ਼ਨਾਂ ’ਚ 8 ਤੋਂ ਸ਼ਾਮਿਲ ਹੋਵੇਗੀ-ਭੁੱਲਰ

ਮੋਗਾ, 6 ਸਤੰਬਰ (ਜਸਪਾਲ ਸਿੰਘ ਬੱਬੀ)-ਪੰਜਾਬ ਰੋਡਵੇਜ਼ ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਦੀ ਰਾਜ ਪੱਧਰੀ ਪੈਨਸ਼ਨਰਜ਼ ਭਵਨ ਲੁਧਿਆਣਾ ਵਿਖੇ ਦਲਜੀਤ ਸਿੰਘ ਭੁੱਲਰ ਦੀ ਪ੍ਰਧਾਨਗੀ ਹੇਠ ਹੋਈ। ਦਲਜੀਤ ਸਿੰਘ ਭੁੱਲਰ ਮੋਗਾ ਨੇ ਦੱਸਿਆ ਕਿ ਇਸ ਮੀਟਿੰਗ ਵਿਚ ਪੰਜਾਬ ਰੋਡਵੇਜ਼ ਦੇ ਵੱਖ-ਵੱਖ ਡੀਪੂਆਂ ਵਿਚੋਂ ਰਿਟਾਇਰਡ ਅਧਿਕਾਰੀਆਂ ਤੇ ਪੈਨਸ਼ਨਰਜ਼ ਨੇ ਸ਼ਮੂਲੀਅਤ ਕੀਤੀ।

ਅਜੀਤ ਡੈਸਕ 07-09-2026
ਮੋਗਾ, 6 ਸਤੰਬਰ (ਜਸਪਾਲ ਸਿੰਘ ਬੱਬੀ)-ਪੰਜਾਬ ਰੋਡਵੇਜ਼ ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਦੀ ਰਾਜ ਪੱਧਰੀ ਪੈਨਸ਼ਨਰਜ਼ ਭਵਨ ਲੁਧਿਆਣਾ ਵਿਖੇ ਦਲਜੀਤ ਸਿੰਘ ਭੁੱਲਰ ਦੀ ਪ੍ਰਧਾਨਗੀ ਹੇਠ ਹੋਈ। ਦਲਜੀਤ ਸਿੰਘ ਭੁੱਲਰ ਮੋਗਾ ਨੇ ਦੱਸਿਆ ਕਿ ਇਸ ਮੀਟਿੰਗ ਵਿਚ ਪੰਜਾਬ ਰੋਡਵੇਜ਼ ਦੇ ਵੱਖ-ਵੱਖ ਡੀਪੂਆਂ ਵਿਚੋਂ ਰਿਟਾਇਰਡ ਅਧਿਕਾਰੀਆਂ ਤੇ ਪੈਨਸ਼ਨਰਜ਼ ਨੇ ਸ਼ਮੂਲੀਅਤ ਕੀਤੀ। ਪੰਜਾਬ ਰੋਡਵੇਜ਼ ਹੁਸ਼ਿਆਰਪੁਰ, ਨੰਗਲ, ਲੁਧਿਆਣਾ, ਚੰਡੀਗੜ੍ਹ, ਜਗਰਾੳ, ਮੋਗਾ, ਫ਼ਿਰੋਜ਼ਪੁਰ, ਸ਼੍ਰੀ ਮੁਕਤਸਰ ਸਾਹਿਬ, ਪੱਟੀ, ਜਲੰਧਰ ਤੋਂ ਪੈਨਸ਼ਨਰ ਨੇ ਪੰਜਾਬ ਸਰਕਾਰ ਵਲੋਂ ਸਮੂਹਿਕ ਛੁੱਟੀ ਕਰਕੇ ਹੜਤਾਲ ਕਰਦੇ ਕਰਮਚਾਰੀਆਂ ਖ਼ਿਲਾਫ਼ ਕਾਰਵਾਈ ਕਰਨ ਦਾ ਪੱਤਰ ਜਾਰੀ ਕਰਨ ਦੀ ਪੁਰਜੋਰ ਨਿੰਦਿਆ ਕੀਤੀ । ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਹੱਕੀਂ ਮੰਗਾਂ ਮੰਗਣ ਤੇ ਆਪਣੇ ਹੀ ਕਰਮਚਾਰੀਆਂ ਵਿਰੁੱਧ ਐਕਸ਼ਨ ਕਰ ਰਹੀ ਹੈ। ਜਦੋਂ ਕਿ ਸਰਕਾਰਾਂ ਦਾ ਫ਼ਰਜ਼ ਹੈ ਕਿ ਕਰਮਚਾਰੀਆਂ ਦੇ ਕਾਨੂੰਨੀ ਹੱਕ ਜਿਵੇਂ ਮਹਿੰਗਾਈ ਭੱਤੇ, ਪੈਨਸ਼ਨ ਬਹਾਲੀ ਸਬੰਧੀ ਮੰਗਾਂ ਗੱਲਬਾਤ ਰਾਹੀਂ ਹੱਲ ਕਰਦੀ। ਉਨ੍ਹਾਂ ਦੱਸਿਆ ਕਿ ਸਰਕਾਰ ਨੇ ਪਹਿਲਾ ਪੈਨਸ਼ਨਰਾਂ ਦਾ ਛੇਵੇਂ ਤਨਖ਼ਾਹ ਕਮਿਸ਼ਨ ਦਾ ਬਕਾਇਆ ਕਿਸ਼ਤਾਂ ਵਿਚ ਦਿੱਤਾ ਤੇ ਹੁਣ ਮਹਿੰਗਾਈ ਭੱਤਾ ਦੇਣ ਦੀ ਬਜਾਏ ਹਾਈਕੋਰਟ ਦੇ ਫ਼ੈਸਲੇ ਵਿਰੁੱਧ ਸੁਪਰੀਮ ਕੋਰਟ ਕੋਲ ਪਹੁੰਚ ਗਈ ਹੈ। 17 ਜੁਲਾਈ 2020 ਤੋ ਬਾਅਦ ਨਿਯੁਕਤ ਕਰਮਚਾਰੀਆਂ ਨੂੰ ਕੇਂਦਰ ਬਰਾਬਰ 60ਪ੍ਰਤੀਸ਼ਤ ਅਤੇ ਇਸ ਤੋ ਪਹਿਲਾਂ ਵਾਲਿਆ ਤੇ 42 ਪ੍ਰਤੀਸ਼ਤ ਮਹਿੰਗਾਈ ਭੱਤੇ ਦੀ ਰੋਕ ਲਾ ਕੇ ਵਿਤਕਰਾ ਪਾ ਦਿੱਤਾ ਹੈ, ਜੋ ਪ੍ਰਵਾਨ ਨਹੀ। ਅਨਿਲ ਕੁਮਾਰ ਸਾਬਕਾ ਜਨਰਲ ਮੈਨੇਜਰ ਪੰਜਾਬ ਰੋਡਵੇਜ਼ ਅੰਮ੍ਰਿਤਸਰ, ਸੁਰਜੀਤ ਸਿੰਘ ਜਨਰਲ ਸਕੱਤਰ, ਪ੍ਰੀਤਮ ਸਿੰਘ ਚੋਟੀਆਂ ਸੀਨੀਅਰ ਮੀਤ ਪ੍ਰਧਾਨ, ਸੁਰਜੀਤ ਸਿੰਘ ਜੁਆਇੰਟ ਸਕੱਤਰ, ਗੁਰਬਖ਼ਸ਼ ਸਿੰਘ ਮਨਕੋਟੀਆ ਨੰਗਲ ਪ੍ਰਧਾਨ, ਰਜਿੰਦਰ ਸਿੰਘ ਲਲਤੋ ਪ੍ਰਧਾਨ ਪੰਜਾਬ ਰੋਡਵੇਜ਼ ਪੈਨਸ਼ਨਰਜ਼ ਵੈੱਲਫੇਅਰ ਲੁਧਿਆਣਾ, ਭੰਵਰ ਲਾਲ ਕਾਰਜਕਾਰੀ ਮੈਂਬਰ, ਸਵਰਨ ਸਿੰਘ ਤੇ ਨਰੇਸ਼ ਕੁਮਾਰ ਬਰਾਂਚ ਪ੍ਰਧਾਨ ਮੋਗਾ ਸ਼ਾਮਲ ਹੋਏ। ਉਚੇਚੇ ਤੌਰ ਤੇ ਪਹੁੰਚੇ ਸੁਸ਼ੀਲ ਕੁਮਾਰ ਚੇਅਰਮੈਨ ਪੈਨਸ਼ਨਰਜ਼ ਭਵਨ ਲੁਧਿਆਣਾ ਨੇ ਪੰਜਾਬ ਰਾਜ ਪੈਨਸ਼ਨਰਜ਼ ਮਹਾਸੰਘ ਦੇ ਪ੍ਰਧਾਨ ਦੀ ਕਾਰਗੁਜ਼ਾਰੀ ਤੇ ਤਸੱਲੀ ਪ੍ਰਗਟ ਕੀਤੀ। ਪੰਜਾਬ ਰੋਡਵੇਜ਼ ਦੇ ਹਰੇਕ ਡਿਪੂ ਦੇ ਪੈਨਸ਼ਨਰ ਮਿਤੀ 8 ਸਤੰਬਰ 26 ਤੋ ਸਾਂਝੇ ਫ਼ਰੰਟ ਦੇ ਪ੍ਰੋਗਰਾਮ ਤੇ ਹਰ ਐਕਸ਼ਨ ਵਿੱਚ ਸ਼ਮੂਲੀਅਤ ਕਰਨਗੇ। ਮੀਟਿੰਗ ਦੀ ਕਾਰਵਾਈ ਰਸ਼ਪਾਲ ਸਿੰਘ ਮੌਜਗੜ੍ਹ ਜਨਰਲ ਸਕੱਤਰ ਪੰਜਾਬ ਨੇ ਚਲਾਈ। ਮੀਟਿੰਗ ਵਿੱਚ ਬਸੰਤ ਸਿੰਘ ਪੈਟਰਨ, ਜਗਜੀਤ ਸਿੰਘ ਚੇਅਰਮੈਨ, ਜਗਤਾਰ ਸਿੰਘ, ਜੋਗਿੰਦਰ ਸਿੰਘ, ਦਇਆ ਸਿੰਘ, ਜਸਬੀਰ ਸਿੰਘ, ਮੇਜਰ ਸਿੰਘ, ਸਤ ਪਾਲ ਲੁਧਿਆਣਾ, ਅਵਤਾਰ ਸਿੰਘ ਚੰਡੀਗੜ੍ਹ, ਦਲੀਪ ਸਿੰਘ ਸੁਪਰਵਾਈਜ਼ਰ, ਗੁਰਬਖ਼ਸ਼ ਸਿੰਘ, ਹੁਸਨ ਲਾਲ ਨੰਗਲ ਡਿਪੂ, ਹਾਕਮ ਸਿੰਘ ਘਾਲੀ, ਕਰਨੈਲ ਸਿੰਘ ਜਗਰਾੳ, ਨਾਹਰ ਸਿੰਘ ਮੋਗਾ ਸ਼ਾਮਲ ਹੋਏ।
ਪਿਛਲੀ ਖ਼ਬਰ ਬਿਜਲੀ ਸਪਲਾਈ ਪੂਰੀ ਨਾ ਮਿਲਣ ਕਰ ਕੇ ਪੂਰੇ ਪੰਜਾਬ ’ਚ ਝੋਨੇ ਦੀ ਫ਼ਸਲ ਸੁੱਕ ਰਹੀ ਹੈ-ਕਿਸਾਨ ਆਗੂ ਅਗਲੀ ਖ਼ਬਰ ਕਾਕਾ ਗੁਰਨਾਜ਼ ਸਿੰਘ ਗਿੱਲ (ਡਾਲਾ) ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।