02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਰੇਸ਼ਮ ਸਿੰਘ ਠੱਠੀ ਭਾਈ ਨੂੰ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਨੇ ਕੌਮੀ ਮੀਤ ਪ੍ਰਧਾਨ ਬਣਾਇਆ

ਬਾਘਾ ਪੁਰਾਣਾ, 1 ਸਤੰਬਰ (ਗੁਰਮੀਤ ਸਿੰਘ ਮਾਣੂੰਕੇ)-ਰੇਸ਼ਮ ਸਿੰਘ ਠੱਠੀ ਭਾਈ ਨੂੰ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵਲੋਂ ਪਾਰਟੀ ਦਾ ਕੌਮੀ ਮੀਤ ਪ੍ਰਧਾਨ ਨਿਯੁਕਤ ਕੀਤੇ ਜਾਣ ’ਤੇ ਗੁਰਦੁਆਰਾ ਹਰਗੋਬਿੰਦਸਰ ਸਾਹਿਬ ਬਾਘਾ ਪੁਰਾਣਾ ਵਿਖੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਉਪਰੰਤ ਸਨਮਾਨ ਸਮਾਗਮ ਕਰਵਾਇਆ ਗਿਆ। ਇਸ ਮੌਕੇ ਰਾਗੀ ਭਾਈ ਇੰਦਰਜੀਤ ਸਿੰਘ ਦੇ ਜਥੇ ਵਲੋਂ ਰਸਭਿੰਨਾ ਕੀਰਤਨ ਕਰਨ ਉਪਰੰਤ ਸ਼ੁਕਰਾਨਾ ਤੇ ਪਾਰਟੀ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ।

ਅਜੀਤ ਡੈਸਕ 02-09-2026
ਬਾਘਾ ਪੁਰਾਣਾ, 1 ਸਤੰਬਰ (ਗੁਰਮੀਤ ਸਿੰਘ ਮਾਣੂੰਕੇ)-ਰੇਸ਼ਮ ਸਿੰਘ ਠੱਠੀ ਭਾਈ ਨੂੰ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵਲੋਂ ਪਾਰਟੀ ਦਾ ਕੌਮੀ ਮੀਤ ਪ੍ਰਧਾਨ ਨਿਯੁਕਤ ਕੀਤੇ ਜਾਣ ’ਤੇ ਗੁਰਦੁਆਰਾ ਹਰਗੋਬਿੰਦਸਰ ਸਾਹਿਬ ਬਾਘਾ ਪੁਰਾਣਾ ਵਿਖੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਉਪਰੰਤ ਸਨਮਾਨ ਸਮਾਗਮ ਕਰਵਾਇਆ ਗਿਆ। ਇਸ ਮੌਕੇ ਰਾਗੀ ਭਾਈ ਇੰਦਰਜੀਤ ਸਿੰਘ ਦੇ ਜਥੇ ਵਲੋਂ ਰਸਭਿੰਨਾ ਕੀਰਤਨ ਕਰਨ ਉਪਰੰਤ ਸ਼ੁਕਰਾਨਾ ਤੇ ਪਾਰਟੀ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ। ਹੁਕਮਨਾਮਾ ਸਰਵਨ ਕਰਨ ਉਪਰੰਤ ਜ਼ਿਲ੍ਹਾ ਫਰੀਦਕੋਟ ਤੇ ਜ਼ਿਲ੍ਹਾ ਮੋਗਾ ਦੀ ਸਮੁੱਚੀ ਲੀਡਰਸ਼ਿਪ ਅਤੇ ਵੱਡੀ ਗਿਣਤੀ ਵਿਚ ਪਹੁੰਚੀਆਂ ਸੰਗਤਾਂ ਵਲੋਂ ਰੇਸ਼ਮ ਸਿੰਘ ਠੱਠੀ ਭਾਈ ਨੂੰ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਨਮਾਨ ਸਮਾਗਮ ਵਿਚ ਅਮਨਿੰਦਰ ਸਿੰਘ ‘ਬੰਨੀ’ ਬਰਾੜ ਪ੍ਰਧਾਨ ਯੂਥ ਵਿੰਗ ਜ਼ਿਲ੍ਹਾ ਫਰੀਦਕੋਟ ਅਤੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਚੀਫ ਸਪੋਕਸਮੈਨ ਅਬਜ਼ਰਵਰ ਜ਼ਿਲ੍ਹਾ ਮੋਗਾ ਵਜੋਂ, ਜ਼ਿਲ੍ਹਾ ਮੋਗਾ ਦੇ ਪ੍ਰਧਾਨ ਪ੍ਰੀਤਮ ਸਿੰਘ ਕੁੱਸਾ, ਬਲਵਿੰਦਰ ਸਿੰਘ ਜਨਰਲ ਸਕੱਤਰ ਫਰੀਦਕੋਟ, ਅਮਰੀਕ ਸਿੰਘ ਸਰਕਲ ਪ੍ਰਧਾਨ ਅਤੇ ਡਾ. ਗਿੱਲ ਜਨਰਲ ਸਕੱਤਰ ਫਰੀਦਕੋਟ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਇਸ ਮੌਕੇ ਆਪਣੇ ਸੰਬੋਧਨ ਦੌਰਾਨ ਅਬਜ਼ਰਵਰ ਮੋਗਾ ਅਮਨਿੰਦਰ ਸਿੰਘ ਬੰਨੀ ਬਰਾੜ ਨੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਬਾਰੇ ਬੋਲਦਿਆਂ ਕਿਹਾ ਕਿ ਕਿ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਅਸਲ ਸ਼੍ਰੋਮਣੀ ਅਕਾਲੀ ਦਲ ਹੈ| ਪੁਨਰ ਸੁਰਜੀਤ ਸ਼ਬਦ ਵਕਤੀ ਤੌਰ ’ਤੇ ਵਰਤਿਆ ਗਿਆ ਹੈ ਜੋ ਸਮੇਂ ਦੇ ਨਾਲ ਖਤਮ ਹੋ ਜਾਵੇਗਾ। ਰੇਸ਼ਮ ਸਿੰਘ ਠੱਠੀ ਭਾਈ ਨੇ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਸਮੁੱਚੀ ਹਾਈ ਕਮਾਂਡ, ਜ਼ਿਲ੍ਹਾ ਮੋਗਾ ਦੀ ਸਮੁੱਚੀ ਲੀਡਰਸ਼ਿਪ ਅਤੇ ਆਈਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਹਮੇਸ਼ਾ ਰਾਜਸੀ ਲਾਲਸਾ ਤੋਂ ਉੱਪਰ ਉੱਠ ਕੇ ਪੰਜਾਬ ਤੇ ਪੰਥਕ ਸਿਧਾਂਤਾਂ ’ਤੇ ਪਹਿਰਾ ਦਿੰਦੇ ਹੋਏ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੀ ਚੜ੍ਹਦੀ ਕਲਾ ਲਈ ਦਿਨ ਰਾਤ ਮਿਹਨਤ ਕਰਕੇ ਹਾਈਕਮਾਂਡ ਦੁਆਰਾ ਪ੍ਰਗਟਾਏ ਭਰੋਸੇ ’ਤੇ ਪੂਰਾ ਉੱਤਰਨ ਲਈ ਯਤਨਸ਼ੀਲ ਰਹਿਣਗੇ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਪ੍ਰੀਤਮ ਸਿੰਘ ਕੁੱਸਾ, ਪ੍ਰਚਾਰ ਸਕੱਤਰ ਗੁਰਪ੍ਰੀਤਮ ਸਿੰਘ ਮੋਗਾ, ਹਰਮਨ ਸਿੰਘ ਪੁਰਾਣੇਵਾਲਾ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਚਰਨ ਸਿੰਘ ਮਾਨ ਪ੍ਰਧਾਨ ਐਸ.ਸੀ. ਵਿੰਗ ਮੋਗਾ, ਗੁਰਜੀਤ ਸਿੰਘ ਸੋਨਾ ਯੂਥ ਵਿੰਗ ਪੰਜਾਬ, ਚਰਨਜੀਤ ਸਿੰਘ ਦੀਨਾਨਗਰ ਜਥੇਬੰਦਕ ਸਕੱਤਰ ਪੰਜਾਬ, ਗੁਰਪ੍ਰੀਤਮ ਸਿੰਘ ਪ੍ਰਚਾਰ ਸਕੱਤਰ ਪੰਜਾਬ, ਸੁਰਿੰਦਰ ਸਿੰਘ ਭੁੱਲਰ, ਸੁਰਿੰਦਰ ਸਿੰਘ ਨੈਸਲੇ, ਹਰਦੇਵ ਸਿੰਘ ਚਾਨਾ, ਗੁਰਜੰਟ ਸਿੰਘ ਮੋਗਾ, ਹਰਮਨ ਸਿੰਘ ਪੁਰਾਣੇਵਾਲਾ ਯੂਥ ਵਿੰਗ, ਠੱਠੀ ਭਾਈ ਤੋਂ ਗੁਰਤੇਜ ਸਿੰਘ ਪ੍ਰਧਾਨ ਕਿਸਾਨ ਯੂਨੀਅਨ, ਤੇਜਾ ਸਿੰਘ, ਸੁਖਵੀਰ ਸਿੰਘ, ਚੰਦ ਸਿੰਘ, ਚੈਂਚਲ ਸਿੰਘ, ਜਸਵਿੰਦਰ ਸਿੰਘ, ਡਾ. ਗੁਰਚਰਨ ਸਿੰਘ, ਜਤਿੰਦਰ ਸਿੰਘ ਮਾੜੀ, ਨਿਰਮਲ ਸਿੰਘ ਮਾੜੀ, ਗੁਰਚਰਨ ਸਿੰਘ ਗੱਗਾ, ਜਗਤਾਰ ਸਿੰਘ, ਸੁਖਪਾਲ ਸਿੰਘ, ਜਗਰੂਪ ਸਿੰਘ, ਪਰਮਜੀਤ ਕੌਰ, ਅਮਰਜੀਤ ਕੌਰ ਖਾਲਸਾ, ਸੁਖਜੀਤ ਕੌਰ ਖਾਲਸਾ, ਕੁਲਵਿੰਦਰ ਕੌਰ, ਕੁਲਵੰਤ ਕੌਰ ਵਲੋਂ ਵੀ ਰੇਸ਼ਮ ਸਿੰਘ ਠੱਠੀ ਭਾਈ ਨੂੰ ਸਿਰੋਪਾਉ ਪਾ ਕੇ ਸਨਮਾਨਿਤ ਕੀਤਾ ਗਿਆ। ਸਮੁੱਚੀ ਆਈ ਹੋਈ ਲੀਡਰਸ਼ਿਪ ਨੂੰ ਸਿਰਪਾਓ ਨਾਲ ਸਨਮਾਨਿਤ ਕਰਨ ਉਪਰੰਤ ਰੇਸ਼ਮ ਸਿੰਘ ਠੱਠੀ ਭਾਈ ਵਲੋਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ।
ਪਿਛਲੀ ਖ਼ਬਰ ਸਰਕਾਰੀ ਮਿਡਲ ਸਕੂਲ ਨਾਥੇਵਾਲਾ ਦੇ ਵਿਦਿਆਰਥੀਆਂ ਨੇ ਜੂਡੋ ਵਿਚ ਮਾਰੀ ਬਾਜ਼ੀ ਜ਼ਿਲ੍ਹਾ ਪੱਧਰੀ ਖੇਡਾਂ ਵਿਚ ਪਹਿਲਾ ਸਥਾਨ ਹਾਸ... ਅਗਲੀ ਖ਼ਬਰ ਡੀ.ਐਸ. ਬਲੌਸਮ ਸਕੂਲ ਵਿਖੇ ਰੱਖੜੀ ਦਾ ਤਿਉਹਾਰ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।