29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਪੰਜਾਬ ਰਾਜ ਪੈਨਸ਼ਨਰਜ਼ ਮਹਾਂ ਸੰਘ ਤੇ ਸਹਿਯੋਗੀ ਯੂਨੀਅਨਾਂ ਨੇ ਹੜਤਾਲ ਬਾਰੇ ਰੋਡਵੇਜ਼ ਅਧਿਕਾਰੀਆਂ ਨੂੰ ਮੰਗ ਪੱਤਰ ਸੌਂਪਿਆ

ਮੋਗਾ, 28 ਅਗਸਤ (ਜਸਪਾਲ ਸਿੰਘ ਬੱਬੀ)-ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫ਼ਰੰਟ ਦੇ ਸੱਦੇ ‘ਤੇ ਪੰਜਾਬ ਰਾਜ ਪੈਨਸ਼ਨਰਜ਼ ਮਹਾਂ ਸੰਘ ਦੇ ਪ੍ਰਧਾਨ ਐਨ. ਕੇ.

ਅਜੀਤ ਡੈਸਕ 29-08-2026
ਮੋਗਾ, 28 ਅਗਸਤ (ਜਸਪਾਲ ਸਿੰਘ ਬੱਬੀ)-ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫ਼ਰੰਟ ਦੇ ਸੱਦੇ ‘ਤੇ ਪੰਜਾਬ ਰਾਜ ਪੈਨਸ਼ਨਰਜ਼ ਮਹਾਂ ਸੰਘ ਦੇ ਪ੍ਰਧਾਨ ਐਨ.ਕੇ. ਕਲਸੀ ਦੇ ਸਰਕੁਲਰ ਅਨੁਸਾਰ ਬੱਸ ਸਟੈਂਡ ਮੋਗਾ ਵਿਖੇ ਪੰਜਾਬ ਰੋਡਵੇਜ਼ ਪੈਨਸ਼ਨਰਜ਼ ਐਸੋਸੀਏਸ਼ਨ, ਕਰਮਚਾਰੀ ਦਲ, ਇੰਟਕ ਤੇ ਪੰਜਾਬ ਰੋਡਵੇਜ਼ ਦੇ ਇੰਸਪੈਕਟਰਾਂ ਨੇ ਹੜਤਾਲ ਵਿਚ ਸ਼ਾਮਲ ਹੋ ਕੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਮੌਕੇ ਨਰੇਸ਼ ਕੁਮਾਰ ਗੋਇਲ ਬਰਾਂਚ ਪ੍ਰਧਾਨ, ਸਵਰਨ ਸਿੰਘ ਸ਼ਾਹਬੁੱਕਰ, ਰਸ਼ਪਾਲ ਸਿੰਘ ਮੌਜਗੜ੍ਹ ਜਨਰਲ ਸਕੱਤਰ ਪੰਜਾਬ ਰੋਡਵੇਜ਼ ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ, ਦਰਸ਼ਨ ਸਿੰਘ ਮਨੁੱਖੀ ਅਧਿਕਾਰ ਵੈੱਲਫੇਅਰ ਸੰਗਠਨ ਤਰਨਤਾਰਨ, ਦਲਜੀਤ ਸਿੰਘ ਭੁੱਲਰ ਸਟੇਟ ਪ੍ਰਧਾਨ ਨੇ ਸਰਕਾਰੀ ਮੁਲਾਜ਼ਮਾਂ ਦੀਆਂ ਮੰਗਾਂ ਮੰਨਣ ਦੀ ਅਪੀਲ ਕੀਤੀ। ਇਸ ਮੌਕੇ ਦਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਮੁਲਾਜ਼ਮ ਤੇ ਪੈਨਸ਼ਨਰਜ਼ ਦੇ ਸਾਂਝੇ ਮੰਚ ਨੇ 27 ਅਗਸਤ ਦੀ ਹੜਤਾਲ ‘ਤੇ ਜਾਣ ਦਾ ਨੋਟਿਸ ਦਿੱਤਾ ਸੀ ਜਿਸ ਤਹਿਤ ਪੰਜਾਬ ਰੋਡਵੇਜ਼ ਦੇ ਕਰਮਚਾਰੀਆਂ ਨੇ ਸਮੂਹਿਕ ਛੁੱਟੀ ਲੈ ਕੇ ਹੜਤਾਲ ਕੀਤੀ ਤੇ ਰੈਲੀ ਵਿਚ ਸ਼ਾਮਲ ਹੋਏ। ਉਨ੍ਹਾਂ ਦੱਸਿਆ ਕਿ ਪੰਜਾਬ ਦੀ ਮੌਜੂਦਾ ਸਰਕਾਰ ਨੇ ਕਰਮਚਾਰੀਆਂ ਦੀ ਪੁਰਾਣੀ ਪੈਨਸ਼ਨ ਸਕੀਮ ਮੁੜ ਸ਼ੁਰੂ ਕਰਨ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਪੂਰੀਆਂ ਕਰਨ ਦਾ ਵਾਅਦਾ ਕੀਤਾ ਸੀ ਪਰ ਇਸ ਸਰਕਾਰ ਨੇ ਵਾਅਦੇ ਪੂਰੇ ਕਰਨ ਦੀ ਬਜਾਏ ਕਰਮਚਾਰੀਆਂ ਦੀਆ ਅਨੇਕਾਂ ਭਲਾਈ ਸਕੀਮਾਂ ਬੰਦ ਕਰ ਦਿੱਤੀਆਂ ਹਨ ਅਤੇ ਅਜੇ ਤੱਕ ਆਊਟ ਸੋਰਸਿੰਗ ਦੇ ਟਰਾਂਸਪੋਰਟ ਕਾਮੇ ਵਿਭਾਗ ਵਿਚ ਤਬਦੀਲ ਨਹੀ ਕੀਤੇ। ਇਸ ਕਾਰਨ ਅੱਜ ਪੰਜਾਬ ਦੇ ਕਰਮਚਾਰੀ ਸਮੂਹਿਕ ਛੁੱਟੀ ਲੈ ਕੇ ਹੜਤਾਲ ਤੇ ਹਨ ਅਤੇ ਪੰਜਾਬ ਸਰਕਾਰ ਦਾ ਕੰਮਕਾਜ ਮੁਕੰਮਲ ਬੰਦ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਰੋਡਵੇਜ਼ ਦੇ ਹੜਤਾਲੀ ਕਰਮਚਾਰੀਆਂ ਦੀਆਂ ਮੰਗਾਂ ਦੇ ਹੱਕ ਵਿਚ ਪੈਨਸ਼ਨਰਜ਼ ਵੀ ਉਨ੍ਹਾਂ ਦੀ ਹਮਾਇਤ ਕਰ ਰਹੇ ਹਨ। ਰੈਲੀ ਕਰਨ ਉਪਰੰਤ ਕਰਮਚਾਰੀਆਂ ਤੇ ਪੈਨਸ਼ਨਰਜ਼ ਨੇ ਸਾਂਝੇ ਤੌਰ ਤੇ ਮੁੱਖ ਮੰਤਰੀ ਨੂੰ ਸੰਬੋਧਨ ਮੰਗ ਪੱਤਰ ਦੀ ਨਕਲ ਰੋਡਵੇਜ਼ ਮੋਗਾ ਦੇ ਅਧਿਕਾਰੀਆਂ ਸੁਮਿਤ ਕੁਮਾਰ ਵਰਕਸ ਮੈਨੇਜਰ ਤੇ ਬਲਵਿੰਦਰ ਕੁਮਾਰ ਸਟੇਸ਼ਨ ਸੁਪਰਵਾਈਜ਼ਰ ਗਰੇਡ-1 ਨੂੰ ਸੌਂਪੀਆਂ। ਰੈਲੀ ਵਿਚ ਪ੍ਰਦੀਪ ਸਿੰਘ ਤੂਰ ਕਰਮਚਾਰੀ ਦਲ, ਕੁਲਦੀਪ ਚੰਦ, ਬਲਜੀਤ ਸਿੰਘ ਕੈਸ਼ੀਅਰ, ਸੁਖਪਾਲ ਰਿਸ਼ੀ, ਪ੍ਰਸ਼ੋਤਮ ਲਾਲ ਸਾਰੇ ਇੰਟਕ ਵਲੋਂ, ਬਲਵਿੰਦਰ ਕੁਮਾਰ ਬੱਬੀ, ਪਲਵਿੰਦਰ ਸਿੰਘ, ਸੁਖਦੇਵ ਸਿੰਘ ਰੋਡਵੇਜ਼ ਕਰਮਚਾਰੀ, ਬਸੰਤ ਸਿੰਘ ਪੈਟਰਨ, ਜਗਜੀਤ ਸਿੰਘ ਚੇਅਰਮੈਨ, ਪ੍ਰਸ਼ੋਤਮ ਸਿੰਘ ਯਾਰਡ ਮਾਸਟਰ, ਮਾਮ ਚੰਦ, ਦਲਵਿੰਦਰ ਸਿੰਘ, ਅਮਰਜੀਤ ਸਿੰਘ ਸਿੱਧੂ ਲੀਡਰ ਵਾਰਿਸ ਪੰਜਾਬ, ਵਿਜੇ ਕੁਮਾਰ, ਜੌਨ ਹੈਮਿਲਟਨ, ਹਾਕਮ ਸਿੰਘ ਘਾਲੀ, ਸ਼ੇਰ ਸਿੰਘ, ਵਰਿੰਦਰ ਸਿੰਘ ਕੈਸ਼ੀਅਰ ਤੇ ਪਰਵਿੰਦਰ ਸਿੰਘ ਖੋਸਾ ਪਾਂਡੋ ਨੇ ਮੰਗਾਂ ਮੰਨਣ ਦੀ ਅਪੀਲ ਕੀਤੀ।
ਪਿਛਲੀ ਖ਼ਬਰ ਕਈ ਪਰਿਵਾਰ ਹੋਏ ‘ਆਪ’ ’ਚ ਸ਼ਾਮਿਲ ਅਗਲੀ ਖ਼ਬਰ ਜਲੰਧਰ ਕਾਲੋਨੀ ਸਥਿਤ ਸ਼ਿਆਮ ਮੰਦਰ ਦੀ ਸੜਕ ਦਾ ਨਿਰਮਾਣ ਕਾਰਜ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।