29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਮੀਟਿੰਗ ਤੋਂ ਭੱਜਣ ਦੇ ਵਿਰੋਧ ’ਚ ਬਾਘਾ ਪੁਰਾਣਾ ਵਿਖੇ ਅੱਜ ਫੂਕਿਆ ਜਾਵੇਗਾ ਮੁੱਖ ਮੰਤਰੀ ਦਾ ਪੁਤਲਾ-ਲੈਕ: ਸੁਖਮੰਦਰ ਸਿੰਘ

ਬਾਘਾ ਪੁਰਾਣਾ, 28 ਅਗਸਤ (ਟਿੰਕੂ ਕਾਠਪਾਲ)-ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫ਼ਰੰਟ ਅਤੇ ਸਾਂਝਾ ਮੁਲਾਜ਼ਮ ਮੰਚ ਸਬ-ਡਵੀਜ਼ਨ ਬਾਘਾ ਪੁਰਾਣਾ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਵਲੋਂ 27 ਅਗਸਤ ਨੂੰ ਪੈਨਸ਼ਨਰਜ਼ ਤੇ ਮੁਲਾਜ਼ਮ ਆਗੂਆਂ ਨੂੰ ਜਲੰਧਰ ਸੱਦ ਕੇ ਮੀਟਿੰਗ ਕਰਨ ਤੋਂ ਭੱਜਣ ਦੇ ਵਿਰੋਧ ਵਿਚ ਭਾਰੀ ਰੋਸ ਪ੍ਰਗਟਾਇਆ ਜਾ ਰਿਹਾ ਹੈ। ਇਸ ਘਟਨਾਕ੍ਰਮ ਕਾਰਨ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਿਚ ਭਾਰੀ ਗ਼ੁੱਸੇ ਦੀ ਲਹਿਰ ਹੈ।

ਅਜੀਤ ਡੈਸਕ 29-08-2026

ਬਾਘਾ ਪੁਰਾਣਾ, 28 ਅਗਸਤ (ਟਿੰਕੂ ਕਾਠਪਾਲ)-ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫ਼ਰੰਟ ਅਤੇ ਸਾਂਝਾ ਮੁਲਾਜ਼ਮ ਮੰਚ ਸਬ-ਡਵੀਜ਼ਨ ਬਾਘਾ ਪੁਰਾਣਾ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਵਲੋਂ 27 ਅਗਸਤ ਨੂੰ ਪੈਨਸ਼ਨਰਜ਼ ਤੇ ਮੁਲਾਜ਼ਮ ਆਗੂਆਂ ਨੂੰ ਜਲੰਧਰ ਸੱਦ ਕੇ ਮੀਟਿੰਗ ਕਰਨ ਤੋਂ ਭੱਜਣ ਦੇ ਵਿਰੋਧ ਵਿਚ ਭਾਰੀ ਰੋਸ ਪ੍ਰਗਟਾਇਆ ਜਾ ਰਿਹਾ ਹੈ। ਇਸ ਘਟਨਾਕ੍ਰਮ ਕਾਰਨ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਿਚ ਭਾਰੀ ਗ਼ੁੱਸੇ ਦੀ ਲਹਿਰ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਆਗੂ ਲੈਕਚਰਾਰ ਸੁਖਮੰਦਰ ਸਿੰਘ, ਸੁਰਿੰਦਰ ਰਾਮ ਕੁੱਸਾ, ਸੁਖਵਿੰਦਰ ਸਿੰਘ ਘੋਲੀਆ, ਭੋਲਾ ਰਾਮ ਉਗੋਕੇ, ਕਮਲੇਸ਼ ਕੁਮਾਰ ਅਤੇ ਮਜ਼ਦੂਰ ਆਗੂ ਮੇਜਰ ਸਿੰਘ ਕਾਲੇਕੇ ਨੇ ਦੱਸਿਆ ਕਿ ਮੁੱਖ ਮੰਤਰੀ ਦੇ ਇਸ ਰਵੱਈਏ ਦੇ ਵਿਰੋਧ ਵਿਚ 29 ਅਗਸਤ ਨੂੰ ਸਬ-ਡਵੀਜ਼ਨ ਬਾਘਾ ਪੁਰਾਣਾ ਦੇ ਅਧਿਆਪਕ, ਦਫ਼ਤਰੀ ਮੁਲਾਜ਼ਮ, ਪੈਨਸ਼ਨਰ, ਕਿਸਾਨ ਅਤੇ ਮਜ਼ਦੂਰ ਦੁਪਹਿਰ 1:30 ਵਜੇ ਸੀਨੀਅਰ ਸੈਕੰਡਰੀ ਸਕੂਲ ਬਾਘਾ ਪੁਰਾਣਾ ਵਿਖੇ ਇਕੱਠੇ ਹੋਣਗੇ। ਇਸ ਤੋਂ ਬਾਅਦ ਮਾਰਚ ਕਰਦੇ ਹੋਏ ਮੇਨ ਚੌਂਕ ਵਿਚ ਪਹੁੰਚ ਕੇ ਮੁੱਖ ਮੰਤਰੀ ਦਾ ਪੁਤਲਾ ਸਾੜਿਆ ਜਾਵੇਗਾ। ਆਗੂਆਂ ਨੇ ਮੁੱਖ ਮੰਤਰੀ ਦੇ ਇਸ ਰਵੱਈਏ ਦੀ ਕਰੜੇ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਕਿਹਾ ਕਿ ਆਪਣੇ ਹੱਕਾਂ ਲਈ ਸੰਘਰਸ਼ ਕਰਨਾ ਸੰਵਿਧਾਨਕ ਹੱਕ ਹੈ। ਸ਼ਾਂਤਮਈ ਸੰਘਰਸ਼ ਅਤੇ 27 ਅਗਸਤ ਦੀ ਮੁਕੰਮਲ ਹੜਤਾਲ ਤੋਂ ਘਬਰਾ ਕੇ ਸਰਕਾਰ ਆਗੂਆਂ ਦਾ ਸਾਹਮਣਾ ਕਰਨ ਤੋਂ ਵੀ ਪਾਸਾ ਵੱਟ ਰਹੀ ਹੈ। ਇਸ ਮੌਕੇ ਪੈਨਸ਼ਨਰ ਆ ਗੂ ਗੁਰਜੰਟ ਸਿੰਘ ਸੰਘਾ, ਅਮਰਜੀਤ ਸਿੰਘ ਮਾਣੂੰਕੇ ਅਤੇ ਸੁਰਿੰਦਰਪਾਲ ਸਿੰਘ ਨੇ ਸਮੂਹ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਅਪੀਲ ਕੀਤੀ ਕਿ ਉਹ 29 ਅਗਸਤ ਦੇ ਇਸ ਅਰਥੀ ਫੂਕ ਮੁਜ਼ਾਹਰੇ ਵਿਚ ਵੱਡੀ ਗਿਣਤੀ ਵਿਚ ਪਹੁੰਚ ਕੇ ਸ਼ਮੂਲੀਅਤ ਕਰਨ।

ਪਿਛਲੀ ਖ਼ਬਰ ਗੁਰੂ ਨਾਨਕ ਕਾਲਜ ਮੋਗਾ ’ਚ ਬੰਦੀ ਸਿੰਘਾਂ ਦੀ ਰਿਹਾਈ/ਪੈਰੋਲ ਲਈ ਅਰਦਾਸ ਸਮਾਗਮ ਅੱਜ ਅਗਲੀ ਖ਼ਬਰ ਬੰਦੀ ਸਿੰਘਾਂ ਦੀ ਰਿਹਾਈ ਲਈ ਖ਼ਾਲਸਾ ਸਕੂਲ ਤਖ਼ਤੂਪੁਰਾ ’ਚ ਹੋਵੇਗੀ ਅਰਦਾਸ-ਪ੍ਰਿੰਸੀਪਲ ਸੰਦੀਪ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।