ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ਦੇ ਡਾ. ਸੌਰਭ ਕੋਸੇ ਨੇ ਪੀ.ਸੀ.ਆਈ. ਦੇ ਕੈਪਸੂਲ 4.0 ਪ੍ਰੋਗਰਾਮ ਵਿਚ ਕੀਤੀ ਸ਼ਮੂਲੀਅਤ
ਮੋਗਾ, 27 ਅਗਸਤ (ਸੁਰਿੰਦਰਪਾਲ ਸਿੰਘ)-ਮੋਗਾ ਸ਼ਹਿਰ ਦੇ ਸਨਾਤਨ ਧਰਮ ਹਰੀ ਮੰਦਰ ਦਾ ਇਤਿਹਾਸ ਧਾਰਮਿਕ ਆਸਥਾ, ਸਮਾਜ ਸੇਵਾ ਅਤੇ ਸਨਾਤਨ ਸੰਸਕ੍ਰਿਤੀ ਦੇ ਪ੍ਰਚਾਰ-ਪ੍ਰਸਾਰ ਨਾਲ ਜੁੜਿਆ ਹੋਇਆ ਹੈ। ਮੰਦਰ ਨਾਲ ਸਬੰਧਿਤ ਜਾਣਕਾਰੀ ਅਨੁਸਾਰ ਸਨਾਤਨ ਧਰਮ ਸੰਸਥਾ ਵਲੋਂ ਸਾਲ 1906 ਵਿਚ ਇਸ ਜ਼ਮੀਨ ਨੂੰ ਖ਼ਰੀਦਿਆ ਗਿਆ ਸੀ ਅਤੇ ਸਾਲ 1915 ਵਿਚ ਇੱਥੇ ਮੰਡੀ ਅੱਪਰ ਦੇ ਨਾਮ ਨਾਲ ਧਾਰਮਿਕ ਅਤੇ ਸਮਾਜਿਕ ਗਤੀਵਿਧੀਆਂ ਦੀ ਸ਼ੁਰੂਆਤ ਕੀਤੀ ਗਈ।
ਡ
ਡਾਇਰੈਕਟਰ ਸੀਮਾ ਸ਼ਰਮਾ ਨੇ ਵਿਦਿਆਰਥੀਆਂ ਨੂੰ ਰੱਖੜੀ ਦੀ ਮੁਬਾਰਕਬਾਦ ਦਿੱਤੀ
28-08-2026
ਮੋਗਾ, 27 ਅਗਸਤ (ਸੁਰਿੰਦਰਪਾਲ ਸਿੰਘ)-ਮੋਗਾ ਸ਼ਹਿਰ ਦੇ ਸਨਾਤਨ ਧਰਮ ਹਰੀ ਮੰਦਰ ਦਾ ਇਤਿਹਾਸ ਧਾਰਮਿਕ ਆਸਥਾ, ਸਮਾਜ ਸੇਵਾ ਅਤੇ ਸਨਾਤਨ ਸੰਸਕ੍ਰਿਤੀ ਦੇ ਪ੍ਰਚਾਰ-ਪ੍ਰਸਾਰ ਨਾਲ ਜੁੜਿਆ ਹੋਇਆ ਹੈ। ਮੰਦਰ ਨਾਲ ਸਬੰਧਿਤ ਜਾਣਕਾਰੀ ਅਨੁਸਾਰ ਸਨਾਤਨ ਧਰਮ ਸੰਸਥਾ ਵਲੋਂ ਸਾਲ 1906 ਵਿਚ ਇਸ ਜ਼ਮੀਨ ਨੂੰ ਖ਼ਰੀਦਿਆ ਗਿਆ ਸੀ ਅਤੇ ਸਾਲ 1915 ਵਿਚ ਇੱਥੇ ਮੰਡੀ ਅੱਪਰ ਦੇ ਨਾਮ ਨਾਲ ਧਾਰਮਿਕ ਅਤੇ ਸਮਾਜਿਕ ਗਤੀਵਿਧੀਆਂ ਦੀ ਸ਼ੁਰੂਆਤ ਕੀਤੀ ਗਈ। ਸਮੇਂ ਦੇ ਨਾਲ ਇਸੇ ਧਰਤੀ ‘ਤੇ ਸਨਾਤਨ ਧਰਮ ਸਕੂਲ, ਸੰਸਕ੍ਰਿਤ ਪਾਠਸ਼ਾਲਾ, ਸ਼ਿਵ ਮੰਦਰ ਅਤੇ ਭਗਵਾਨ ਹਨੂਮਾਨ ਜੀ ਦੇ ਮੰਦਰ ਸਮੇਤ ਵੱਖ-ਵੱਖ ਧਾਰਮਿਕ ਅਤੇ ਵਿੱਦਿਅਕ ਸੰਸਥਾਵਾਂ ਦੀ ਸਥਾਪਨਾ ਕੀਤੀ ਗਈ। ਇਹ ਸਥਾਨ ਲੰਬੇ ਸਮੇਂ ਤੋਂ ਸ਼ਹਿਰ ਵਾਸੀਆਂ ਲਈ ਧਾਰਮਿਕ, ਸਭਿਆਚਾਰਕ ਅਤੇ ਸਮਾਜਿਕ ਗਤੀਵਿਧੀਆਂ ਦੇ ਪ੍ਰਮੁੱਖ ਕੇਂਦਰ ਵਜੋਂ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ। ਮੰਦਰ ਕਮੇਟੀ ਦੇ ਸਰਪ੍ਰਸਤ ਮੋਹਨ ਲਾਲ ਸੇਠੀ, ਪ੍ਰਧਾਨ ਸੱਤਿਆ ਨਰਾਇਣ ਗੋਇਲ, ਸਕੱਤਰ ਸਤਪਾਲ ਜਿੰਦਲ, ਕੈਸ਼ੀਅਰ ਤੀਰਥ ਰਾਮ ਅਗਰਵਾਲ, ਮੈਂਬਰ ਐਡਵੋਕੇਟ ਪਵਨ ਕੁਮਾਰ ਸਿੰਗਲਾ, ਦਿਨੇਸ਼ ਗੁਪਤਾ, ਅਜੈ ਗੋਇਲ, ਪ੍ਰੇਮ ਕੁਮਾਰ ਸਿੰਗਲਾ ਸੀ.ਏ., ਗੋਪਾਲ ਸ਼ੰਕਰ ਜਿੰਦਲ, ਅਨਿਲ ਕੁਮਾਰ ਬਾਂਸਲ, ਕ੍ਰਿਸ਼ਨ ਕੁਮਾਰ ਬਾਂਸਲ, ਅਭਿਸ਼ੇਕ ਜਿੰਦਲ ਅਤੇ ਪ੍ਰਮੋਦ ਗੋਇਲ ਨੇ ਦੱਸਿਆ ਕਿ ਮੰਦਰ ਵਿਚ ਸਮੇਂ-ਸਮੇਂ ‘ਤੇ ਧਾਰਮਿਕ ਆਯੋਜਨਾਂ ਦੇ ਨਾਲ-ਨਾਲ ਸਮਾਜ ਸੇਵਾ ਦੇ ਕਾਰਜ ਵੀ ਕੀਤੇ ਜਾਂਦੇ ਰਹੇ ਹਨ। ਉਨ੍ਹਾਂ ਦੱਸਿਆ ਕਿ ਸਨਾਤਨ ਧਰਮ ਦੇ ਪ੍ਰਚਾਰ-ਪ੍ਰਸਾਰ ਅਤੇ ਦੇਸ਼ ਹਿਤ ਤੇ ਸਮਾਜ ਹਿਤ ਦੀ ਭਾਵਨਾ ਨੂੰ ਅੱਗੇ ਵਧਾਉਣ ਦੇ ਉਦੇਸ਼ ਨਾਲ ਇੱਥੇ ਧਾਰਮਿਕ ਪ੍ਰੋਗਰਾਮ, ਲੰਗਰ, ਸ੍ਰੀਮਦ ਭਾਗਵਤ ਕਥਾ, ਕੀਰਤਨ ਅਤੇ ਹੋਰ ਅਧਿਆਤਮਿਕ ਆਯੋਜਨ ਕਰਵਾਏ ਜਾਂਦੇ ਹਨ। ਇਨ੍ਹਾਂ ਪ੍ਰੋਗਰਾਮਾਂ ਵਿਚ ਵੱਡੀ ਗਿਣਤੀ ਵਿਚ ਸ਼ਰਧਾਲੂ ਸ਼ਮੂਲੀਅਤ ਕਰ ਕੇ ਧਾਰਮਿਕ ਮਾਹੌਲ ਦਾ ਹਿੱਸਾ ਬਣਦੇ ਹਨ। ਇਸੇ ਧਾਰਮਿਕ ਪਰੰਪਰਾ ਨੂੰ ਅੱਗੇ ਵਧਾਉਂਦੇ ਹੋਏ ਰੁਦ੍ਰਾਭਿਸ਼ੇਕ ਦੀ ਸਮਾਪਤੀ ਮੌਕੇ ਮੰਦਰ ਕਮੇਟੀ ਵਲੋਂ ਵਿਧੀਵਤ ਰੁਦ੍ਰਾਭਿਸ਼ੇਕ ਅਤੇ ਹਵਨ ਕਰਵਾਇਆ ਗਿਆ। ਇਸ ਦੌਰਾਨ ਸ਼ਰਧਾਲੂਆਂ ਨੇ ਭਗਵਾਨ ਸ਼ਿਵ ਦੀ ਪੂਜਾ ਅਰਚਨਾ ਕਰਦਿਆਂ ਪਰਿਵਾਰ, ਸਮਾਜ ਅਤੇ ਦੇਸ਼ ਦੀ ਸੁੱਖ-ਸ਼ਾਂਤੀ ਅਤੇ ਖ਼ੁਸ਼ਹਾਲੀ ਦੀ ਕਾਮਨਾ ਕੀਤੀ। ਮੰਦਰ ਕਮੇਟੀ ਨਾਲ ਜੁੜੇ ਮੈਂਬਰਾਂ ਨੇ ਦੱਸਿਆ ਕਿ ਧਾਰਮਿਕ ਆਯੋਜਨਾਂ ਦਾ ਉਦੇਸ਼ ਸਿਰਫ਼ ਪੂਜਾ ਪਾਠ ਤੱਕ ਹੀ ਸੀਮਤ ਨਹੀਂ ਹੈ, ਸਗੋਂ ਇਨ੍ਹਾਂ ਰਾਹੀਂ ਲੋਕਾਂ ਨੂੰ ਸਨਾਤਨ ਧਰਮ ਦੀਆਂ ਸਿੱਖਿਆਵਾਂ, ਭਾਰਤੀ ਸੰਸਕ੍ਰਿਤੀ, ਸੰਸਕਾਰਾਂ ਅਤੇ ਆਪਸੀ ਭਾਈਚਾਰੇ ਨਾਲ ਜੋੜਨਾ ਵੀ ਹੈ। ਮੰਦਰ ਵਿਚ ਹੋਣ ਵਾਲੇ ਪ੍ਰੋਗਰਾਮਾਂ ਦੌਰਾਨ ਸ਼ਰਧਾਲੂਆਂ ਨੂੰ ਧਰਮ ਦੇ ਨਾਲ-ਨਾਲ ਸਮਾਜ ਸੇਵਾ ਅਤੇ ਮਨੁੱਖਤਾ ਦੀ ਸੇਵਾ ਲਈ ਵੀ ਪ੍ਰੇਰਿਤ ਕੀਤਾ ਜਾਂਦਾ ਹੈ। ਕੋਵਿਡ-19 ਮਹਾਂਮਾਰੀ ਦੇ ਮੁਸ਼ਕਿਲ ਦੌਰ ਵਿਚ ਵੀ ਸਨਾਤਨ ਧਰਮ ਹਰੀ ਮੰਦਰ ਨਾਲ ਜੁੜੇ ਲੋਕਾਂ ਨੇ ਸਮਾਜ ਸੇਵਾ ਦੀ ਜ਼ਿੰਮੇਵਾਰੀ ਨਿਭਾਈ। ਸਨਾਤਨ ਧਰਮ ਹਰੀ ਮੰਦਰ ਨਾਲ ਜੁੜੀਆਂ ਗਤੀਵਿਧੀਆਂ ਨੂੰ ਦੇਖਦਿਆਂ ਇਹ ਸਥਾਨ ਧਾਰਮਿਕ ਆਸਥਾ ਦੇ ਨਾਲ-ਨਾਲ ਸਮਾਜਿਕ ਸਰੋਕਾਰਾਂ ਦਾ ਵੀ ਪ੍ਰਮੁੱਖ ਕੇਂਦਰ ਬਣਿਆ ਹੋਇਆ ਹੈ। ਇੱਥੇ ਕਰਵਾਏ ਜਾਣ ਵਾਲੇ ਲੰਗਰਾਂ ਵਿਚ ਸ਼ਰਧਾਲੂਆਂ ਅਤੇ ਲੋੜਵੰਦਾਂ ਨੂੰ ਭੋਜਨ ਕਰਵਾਇਆ ਜਾਂਦਾ ਹੈ। ਇਸ ਤੋਂ ਇਲਾਵਾ ਸ੍ਰੀਮਦ ਭਾਗਵਤ ਕਥਾ, ਕੀਰਤਨ, ਹਵਨ-ਯੱਗ ਅਤੇ ਹੋਰ ਧਾਰਮਿਕ ਪ੍ਰੋਗਰਾਮਾਂ ਰਾਹੀਂ ਲੋਕਾਂ ਨੂੰ ਆਪਣੀ ਸੰਸਕ੍ਰਿਤੀ ਅਤੇ ਧਾਰਮਿਕ ਪਰੰਪਰਾਵਾਂ ਨਾਲ ਜੋੜਨ ਦਾ ਯਤਨ ਕੀਤਾ ਜਾਂਦਾ ਹੈ।