28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਪੀ. ਐਸ. ਐਮ. ਐਸ. ਯੂ. ਪੰਜਾਬ ਦੇ ਸੱਦੇ ’ਤੇ ਸਾਂਝਾ ਮੁਲਾਜ਼ਮ ਮੰਚ, ਮੁਲਾਜ਼ਮ/ਪੈਨਸ਼ਨਰਜ਼ ਸਾਂਝਾ ਫ਼ਰੰਟ ਵਲੋਂ ਦਫ਼ਤਰ ਬੰਦ ਕਰ ਕੇ ਡੀ.ਸੀ. ਕੰਪਲੈਕਸ ਸਾਹਮਣੇ ਰੋਸ ਰੈਲੀ

ਮੋਗਾ, 27 ਅਗਸਤ (ਸੁਰਿੰਦਰਪਾਲ ਸਿੰਘ)-ਪੰਜਾਬ ਸਟੇਟ ਮਨਿਸਟਰੀਅਲ ਸਰਵਿਸਿਜ਼ ਯੂਨੀਅਨ ਪੰਜਾਬ ਦੇ ਦਿੱਤੇ ਗਏ ਸੱਦੇ ‘ਤੇ ਸਾਂਝਾ ਮੁਲਾਜ਼ਮ ਮੰਚ, ਮੁਲਾਜ਼ਮ/ਪੈਨਸ਼ਨਰਜ਼ ਸਾਂਝਾ ਫ਼ਰੰਟ ਵਲੋਂ ਪੰਜਾਬ ਸਰਕਾਰ ਦੇ ਸਾਰੇ ਦਫ਼ਤਰ ਕਰ ਕੇ ਡੀ. ਸੀ.

ਅਜੀਤ ਡੈਸਕ 28-08-2026
ਮੋਗਾ, 27 ਅਗਸਤ (ਸੁਰਿੰਦਰਪਾਲ ਸਿੰਘ)-ਪੰਜਾਬ ਸਟੇਟ ਮਨਿਸਟਰੀਅਲ ਸਰਵਿਸਿਜ਼ ਯੂਨੀਅਨ ਪੰਜਾਬ ਦੇ ਦਿੱਤੇ ਗਏ ਸੱਦੇ ‘ਤੇ ਸਾਂਝਾ ਮੁਲਾਜ਼ਮ ਮੰਚ, ਮੁਲਾਜ਼ਮ/ਪੈਨਸ਼ਨਰਜ਼ ਸਾਂਝਾ ਫ਼ਰੰਟ ਵਲੋਂ ਪੰਜਾਬ ਸਰਕਾਰ ਦੇ ਸਾਰੇ ਦਫ਼ਤਰ ਕਰ ਕੇ ਡੀ.ਸੀ. ਕੰਪਲੈਕਸ ਮੋਗਾ ਦੇ ਸਾਹਮਣੇ ਕੇਜਰੀਵਾਲ, ਭਗਵੰਤ ਮਾਨ ਅਤੇ ਸੋਰਵ ਦਾਸ (ਕਾਕਰੋਚ ਪਾਰਟੀ) ਦੇ ਪੁਤਲੇ ਫ਼ੂਕ ਕੇ ਵੱਡੀ ਰੋਸ ਰੈਲੀ ਕੀਤੀ ਗਈ। ਅੱਜ ਦੀ ਇਸ ਰੋਸ ਰੈਲੀ ਵਿਚ ਮੁਲਾਜ਼ਮ ਅਲੱਗ-ਅਲੱਗ ਜਥੇਬੰਦੀਆਂ ਤੋਂ ਵੱਡੀ ਗਿਣਤੀ ਵਿਚ ਮੁਲਾਜ਼ਮ ਡੀ.ਸੀ. ਦਫ਼ਤਰ ਮੋਗਾ ਦੇ ਸਾਹਮਣੇ ਰੋਸ ਰੈਲੀ ਵਿਚ ਪਹੁੰਚੇ। ਇਸ ਰੈਲੀ ਵਿਚ ਮੁਲਾਜ਼ਮਾਂ ਦਾ ਰੋਹ ਦੇਖਣ ਵਾਲਾ ਸੀ। ਇਸ ਤੋਂ ਇਲਾਵਾ ਰੋਸ ਰੈਲੀ ਵਿਚ ਮੁਲਾਜ਼ਮਾਂ ਤੋਂ ਇਲਾਵਾ ਕਿਸਾਨਾਂ ਨੇ ਵੀ ਵੱਡੀ ਗਿਣਤੀ ਵਿਚ ਆਪਣੀ ਹਾਜ਼ਰੀ ਲਵਾਈ। ਮੁਲਾਜ਼ਮ ਆਗੂਆਂ ਵਲੋਂ ਦੱਸਿਆ ਗਿਆ ਕਿ ਅੱਜ ਦੀ ਇਸ ਮਹਾਂ ਹੜਤਾਲ ਤੋਂ ਪਹਿਲਾਂ ਮੁਲਾਜ਼ਮਾਂ ਵਲੋਂ ਸੰਨ 1978 ਵਿਚ ਇਸ ਤਰ੍ਹਾਂ ਦੀ ਹੜਤਾਲ ਕੀਤੀ ਗਈ ਸੀ। ਅੱਜ ਮੋਗਾ ਵਿਖੇ ਪੰਜਾਬ ਸਰਕਾਰ ਦੇ ਦਫ਼ਤਰਾਂ ਨੂੰ ਤਕਰੀਬਨ ਤਾਲੇ ਲੱਗੇ ਹੋਏ ਦਿਸੇ ਅਤੇ ਇਸ ਹੜਤਾਲ ਦਾ ਆਮ ਲੋਕਾਂ ਵਿਚ ਵੀ ਅਸਰ ਦੇਖਣ ਨੂੰ ਮਿਲਿਆ ਕਿਉਂਕਿ ਅੱਜ ਪੰਜਾਬ ਸਰਕਾਰ ਦੇ ਦਫ਼ਤਰਾਂ ਵਿਚ ਆਮ ਲੋਕ ਦਫ਼ਤਰਾਂ ਵਿਚੋਂ ਆਪਣਾ ਕੰਮ ਕਰਵਾਉਣ ਲਈ ਬਹੁਤ ਘੱਟ ਗਿਣਤੀ ਦੇ ਵਿਚ ਦੇਖੇ ਗਏ, ਨਹੀਂ ਤਾਂ ਆਮ ਦੇਖਣ ਵਿਚ ਆਇਆ ਹੈ ਕਿ ਤਹਿਸੀਲਾਂ ਵਿਚ ਸੇਵਾ ਕੇਂਦਰਾਂ ਵਿਚ ਆਮ ਲੋਕਾਂ ਦੀਆਂ ਵੱਡੀਆਂ ਲਾਈਨਾਂ ਲੱਗੀਆਂ ਹੁੰਦੀਆਂ ਹਨ, ਪਰੰਤੂ ਅੱਜ ਇਸ ਹੜਤਾਲ ਦਾ ਅਸਰ ਹੋਣ ਕਾਰਨ ਬਹੁਤ ਘੱਟ ਲੋਕ ਡੀ.ਸੀ. ਕੰਪਲੈਕਸ ਵਿਚ ਆਪਣਾ ਕੰਮ ਕਰਵਾਉਣ ਲਈ ਦੇਖੇ ਗਏ। ਮੁਲਾਜ਼ਮਾਂ ਨੇ ਦੱਸਿਆ ਕਿ ਉਹ ਤਕਰੀਬਨ ਪਿਛਲੇ ਇਕ ਮਹੀਨੇ ਤੋਂ ਹੜਤਾਲ ‘ਤੇ ਚੱਲ ਰਹੇ ਹਨ ਪਰੰਤੂ ਪੰਜਾਬ ਸਰਕਾਰ ਉਨ੍ਹਾਂ ਦੀਆਂ ਮੰਗਾਂ ਮੰਨਣ ਲਈ ਤਿਆਰ ਨਹੀਂ ਹੈ, ਜਿਸ ਕਰ ਕੇ ਪੰਜਾਬ ਸਰਕਾਰ ਦੇ ਵਿਰੁੱਧ ਮੁਲਾਜ਼ਮਾਂ ਵਿਚ ਬਹੁਤ ਜ਼ਿਆਦਾ ਰੋਸ ਪਾਇਆ ਜਾ ਰਿਹਾ ਹੈ। ਆਗੂਆਂ ਨੇ ਇਹ ਵੀ ਕਿਹਾ ਕਿ ਜੇਕਰ ਪੰਜਾਬ ਸਰਕਾਰ ਉਨ੍ਹਾਂ ਦੀਆਂ ਮੰਗਾਂ ‘ਤੇ ਗ਼ੌਰ ਨਹੀਂ ਕਰਦੀ ਤਾਂ ਆਉਣ ਵਾਲੀਆਂ ਵਿਧਾਨ ਦੀਆਂ ਚੋਣਾਂ ਵਿਚ ਮੁਲਾਜ਼ਮ ਆਮ ਆਦਮੀ ਪਾਰਟੀ ਨੂੰ ਮੂੰਹ ਨਹੀਂ ਲਾਉਣਗੇ। ਆਗੂਆਂ ਨੇ ਇਹ ਵੀ ਦੱਸਿਆ ਕਿ ਮੁਲਾਜ਼ਮ ਜੋ ਲੜਾਈ ਲੜ ਰਹੇ ਹਨ ਉਹ ਸਿਰਫ਼ ਮੁਲਾਜ਼ਮਾਂ ਦੀ ਲੜਾਈ ਨਹੀਂ, ਇਹ ਲੜਾਈ ਆਮ ਲੋਕਾਂ ਦੀ ਵੀ ਹੈ ਕਿਉਂਕਿ ਸਰਕਾਰ ਵਲੋਂ ਉਨ੍ਹਾਂ ਦੇ ਬੱਚਿਆਂ ਨੂੰ ਨਿਗੂਣੀਆਂ ਤਨਖ਼ਾਹਾਂ ਦੇ ਕੇ ਉਨ੍ਹਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ। ਆਗੂਆਂ ਨੇ ਦੱਸਿਆ ਕਿ ਜੇਕਰ ਸਰਕਾਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨਦੀ ਤਾਂ ਇਹ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ, ਜਿਸ ਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਅੱਜ ਦੀ ਇਸ ਰੋਸ ਰੈਲੀ ਵਿਚ ਮਾਸਟਰ ਕੇਡਰ ਯੂਨੀਅਨ ਦੇ ਸਾਥੀ ਬਹੁਤ ਵੱਡੀ ਗਿਣਤੀ ਵਿਚ ਸ਼ਾਮਿਲ ਹੋਏ। ਇਸ ਰੈਲੀ ਨੂੰ ਸੰਬੋਧਨ ਕਰਦੇ ਹੋਏ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ, ਦਲਬੀਰ ਸਿੰਘ ਜ਼ਿਲ੍ਹਾ ਪ੍ਰਧਾਨ ਡੀ.ਸੀ. ਦਫ਼ਤਰ ਯੂਨੀਅਨ, ਗੁਰਜੀਤ ਸਿੰਘ ਔਲਖ ਜਨਰਲ ਸਕੱਤਰ, ਹਰਜੀਤ ਸਿੰਘ ਜ਼ੀਰਾ, ਬਲੌਰ ਸਿੰਘ ਘੱਲ ਕਲਾਂ, ਮਾਸਟਰ ਕੇਡਰ ਯੂਨੀਅਨ ਦੇ ਸੂਬਾ ਪ੍ਰਧਾਨ ਬਲਜਿੰਦਰ ਸਿੰਘ, ਸ਼ਮਸ਼ੇਰ ਸਿੰਘ ਜ਼ਿਲ੍ਹਾ ਪ੍ਰਧਾਨ, ਨਿਧੀ ਮੈਡਮ, ਨਿਰਮਲ ਸਿੰਘ ਸੂਬਾ ਜਨਰਲ ਸਕੱਤਰ ਆਈ.ਟੀ.ਆਈ. ਇੰਪਲਾਈਜ਼ ਯੂਨੀਅਨ, ਕੁਲਬੀਰ ਸਿੰਘ ਢਿੱਲੋਂ, ਰਜਿੰਦਰ ਸਿੰਘ ਰਿਆੜ, ਭੁਪਿੰਦਰ ਸਿੰਘ ਸੇਖੋਂ, ਗੁਰਮੀਤ ਰਖਰਾ, ਗੁਰਮੇਲ ਸਿੰਘ ਨਾਹਰ, ਗੁਰਜੀਤ ਸਿੰਘ ਮੱਲ੍ਹੀ, ਸਰਬਜੀਤ ਸਿੰਘ ਦੌਧਰ ਪੈਨਸ਼ਨ ਯੂਨੀਅਨ, ਸੁਖਚੈਨ ਸਿੰਘ ਈ.ਟੀ.ਟੀ. ਯੂਨੀਅਨ ਸੂਬਾ ਕਨਵੀਨਰ, ਪਰਮਪਾਲ ਸਿੰਘ, ਜਗਜੀਤ ਕੌਰ ਖੋਸਾ, ਸਰਬ ਆਂਗਣਵਾੜੀ ਵਰਕਰ/ਹੈਲਪਰ ਪ੍ਰਧਾਨ, ਪ੍ਰੇਮ ਕੁਮਾਰ, ਭੁਪਿੰਦਰ ਸਿੰਘ ਪ੍ਰਧਾਨ ਪੈਨਸ਼ਨ ਯੂਨੀਅਨ, ਸੁਖਮੰਦਰ ਸਿੰਘ ਗੱਜਣ ਵਾਲਾ, ਗੁਰਪ੍ਰੀਤ ਸਿੰਘ ਗੌਰਮਿੰਟ ਟੀਚਰ ਯੂਨੀਅਨ, ਹਰਦੇਵ ਸਿੰਘ ਪੈਨਸ਼ਨ ਯੂਨੀਅਨ ਆਈ.ਟੀ.ਆਈ., ਬੂਟਾ ਸਿੰਘ ਐਚ.ਡੀ.ਐਮ., ਅਮਨਦੀਪ ਸਿੰਘ ਡੀ.ਟੀ.ਐਫ., ਧਰਮਪ੍ਰੀਤ ਸਿੰਘ ਪ੍ਰਧਾਨ, ਹਰਦੇਵ ਸਿੰਘ ਬੱਡੂਵਾਲ ਪੈਨਸ਼ਨ ਯੂਨੀਅਨ, ਅਸ਼ੋਕ ਵਰਮਾ ਰੈਵੀਨਿਊ ਇੰਪਲਾਈਜ਼ ਯੂਨੀਅਨ, ਸੁਰਿੰਦਰ ਸਿੰਘ ਬਰਾੜ ਪੰਜਾਬ ਰੋਡਵੇਜ਼, ਦਰਸ਼ਨ ਸਿੰਘ ਪੈਨਸ਼ਨਰ ਆਗੂ, ਬਲੌਰ ਸਿੰਘ ਬੀ.ਐਡ ਅਧਿਆਪਕ ਫ਼ਰੰਟ, ਭੁਪਿੰਦਰ ਕੌਰ, ਕੁਲਦੀਪ ਸਿੰਘ ਬੱਡੂਵਾਲ, ਗੁਰਸ਼ਰਨ ਸਿੰਘ ਰਾਊਵਾਲ, ਹਰਜੰਟ ਸਿੰਘ ਬੌਡੇ ਅਧਿਆਪਕ ਆਗੂ, ਬਲਜਿੰਦਰ ਸਿੰਘ ਖੋਸਾ, ਤੇਜਿੰਦਰਪਾਲ ਸਿੰਘ ਖੋਸਾ, ਚਰਨਜੀਤ ਸਿੰਘ ਡਾਲਾ, ਗੁਰਜੀਤ ਸਿੰਘ ਮਾਛੀਕੇ ਸੂਬਾ ਜਨਰਲ ਸਕੱਤਰ, ਕੁਲਵਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ, ਸੁਖਜੀਤ ਸਿੰਘ ਲੰਢੇਕੇ ਬੀ.ਕੇ.ਯੂ. ਉਗਰਾਹਾਂ ਗਰੁੱਪ, ਭੁਪਿੰਦਰ ਸਿੰਘ ਕਿਸਾਨ ਯੂਨੀਅਨ, ਪਰਮਿੰਦਰ ਸਿੰਘ ਮਾਰਕੀਟ ਕਮੇਟੀ, ਸੁਖਵੰਤ ਸਿੰਘ ਢਿੱਲੋਂ, ਹਰਸ਼ ਗੋਇਲ ਸੀ.ਪੀ.ਐਫ. ਯੂਨੀਅਨ, ਮਨਦੀਪ ਕੌਰ ਆਸ਼ਾ ਵਰਕਰ ਯੂਨੀਅਨ ਤੋਂ ਇਲਾਵਾ, ਹਰੀ ਸਿੰਘ ਖਾਈ ਜ਼ਿਲ੍ਹਾ ਪ੍ਰਧਾਨ ਕਾਂਗਰਸ, ਵਿਨੋਦ ਬਾਂਸਲ ਸਾਬਕਾ ਚੇਅਰਮੈਨ, ਸੰਜੀਤ ਸਿੰਘ ਸਨੀ ਗਿੱਲ ਹਲਕਾ ਇੰਚਾਰਜ ਅਕਾਲੀ ਦਲ (ਬ), ਨਿਹਾਲ ਸਿੰਘ ਭੁੱਲਰ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਬ) ਸਮੇਤ ਜਥੇਬੰਦੀਆਂ ਦੇ ਆਗੂ, ਮੁਲਾਜ਼ਮ, ਪੈਨਸ਼ਨਰ ਵੱਡੀ ਗਿਣਤੀ ‘ਚ ਹਾਜ਼ਰ ਸਨ।
ਪਿਛਲੀ ਖ਼ਬਰ ਮਾਤਾ ਦਮੋਦਰੀ ਖ਼ਾਲਸਾ ਗਰਲਜ਼ ਸਕੂਲ ਡਰੋਲੀ ਭਾਈ ਮੋਗਾ ਵਿਖੇ ਰੱਖੜੀ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਬਲੌਜ਼ਮਜ਼ ਕਾਨਵੈਂਟ ਸਕੂਲ ਵਿਖੇ ਨੰਨ੍ਹੇ-ਮੁੰਨਿਆਂ ਨੇ ਮਨਾਇਆ ਰੱਖੜੀ ਦਾ ਪਵਿੱਤਰ ਤਿਉਹਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।