23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਆਈਲਟਸ ਤੇ ਪੀ.ਟੀ.ਈ. ਕੋਚਿੰਗ ਲਈ ਆਧੁਨਿਕ ਸੁਵਿਧਾਵਾਂ ਕਾਰਨ ਮੈਕਰੋ ਗਲੋਬਲ ਬਣਿਆ ਵਿਦਿਆਰਥੀਆਂ ਦੀ ਪਹਿਲੀ ਪਸੰਦ-ਗੁਰਮਿਲਾਪ ਸਿੰਘ ਡੱਲਾ

ਮੋਗਾ , 22 ਅਗਸਤ ( ਸੁਰਿੰਦਰਪਾਲ ਸਿੰਘ )- ਮੈਕਰੋ ਗਲੋਬਲ ਆਈਲਟਸ ਅਤੇ ਪੀ . ਟੀ .

ਅਜੀਤ ਡੈਸਕ 23-08-2026
ਮੋਗਾ , 22 ਅਗਸਤ ( ਸੁਰਿੰਦਰਪਾਲ ਸਿੰਘ )- ਮੈਕਰੋ ਗਲੋਬਲ ਆਈਲਟਸ ਅਤੇ ਪੀ . ਟੀ . ਈ . ਕੋਚਿੰਗ ਦੇ ਖੇਤਰ ਵਿਚ ਤੇਜ਼ੀ ਨਾਲ ਆਪਣੀ ਪਛਾਣ ਬਣਾ ਰਿਹਾ ਹੈ । ਸੰਸਥਾ ਦੇ ਐਮ . ਡੀ . ਗੁਰਮਿਲਾਪ ਸਿੰਘ ਡੱਲਾ ਨੇ ਦੱਸਿਆ ਕਿ ਮੈਕਰੋ ਗਲੋਬਲ ਵਿਚ ਵਿਦਿਆਰਥੀਆਂ ਨੂੰ ਆਧੁਨਿਕ ਤਰੀਕਿਆਂ ਨਾਲ ਆਈਲਟਸ ਅਤੇ ਪੀ . ਟੀ . ਈ . ਦੀ ਤਿਆਰੀ ਕਰਵਾਈ ਜਾਂਦੀ ਹੈ , ਜਿਸ ਨਾਲ ਵਿਦਿਆਰਥੀ ਵਧੀਆ ਬੈਂਡ ਹਾਸਲ ਕਰ ਰਹੇ ਹਨ । ਉਨ੍ਹਾਂ ਕਿਹਾ ਕਿ ਸੰਸਥਾ ਵਿਚ ਵਿਦਿਆਰਥੀਆਂ ਦੀ ਅੰਗਰੇਜ਼ੀ ਦੀ ਸਮਝ ਦੇ ਆਧਾਰ ‘ ਤੇ ਗਰਾਮਰ ਟੈਸਟ ਲਿਆ ਜਾਂਦਾ ਹੈ ਅਤੇ ਉਸ ਦੇ ਆਧਾਰ ‘ ਤੇ ਕਲਾਸਾਂ ਵਿਚ ਦਾਖ਼ਲਾ ਦਿੱਤਾ ਜਾਂਦਾ ਹੈ । ਅਨੁਭਵੀ ਅਧਿਆਪਕਾਂ ਵਲੋਂ ਰੀਡਿੰਗ , ਰਾਈਟਿੰਗ , ਲਿਸਨਿੰਗ ਅਤੇ ਸਪੀਕਿੰਗ ਦੀ ਤਿਆਰੀ ਕਰਵਾਈ ਜਾਂਦੀ ਹੈ । ਅੰਗਰੇਜ਼ੀ ਵਿਚ ਕਮਜ਼ੋਰ ਵਿਦਿਆਰਥੀਆਂ ਲਈ ਖ਼ਾਸ ਧਿਆਨ ਦਿੱਤਾ ਜਾਂਦਾ ਹੈ ਅਤੇ ਘਰ ਵਿਚ ਅਭਿਆਸ ਲਈ ਮੈਟੀਰੀਅਲ ਵੀ ਮੁਹੱਈਆ ਕਰਵਾਇਆ ਜਾਂਦਾ ਹੈ । ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਦੀ ਸੁਵਿਧਾ ਨੂੰ ਧਿਆਨ ਵਿਚ ਰੱਖਦੇ ਹੋਏ ਮੈਕਰੋ ਗਲੋਬਲ ਵਲੋਂ ਆਈਲਟਸ ਅਤੇ ਪੀ . ਟੀ . ਈ . ਦੀਆਂ ਆਫ਼ਲਾਈਨ ਦੇ ਨਾਲ - ਨਾਲ ਆਨਲਾਈਨ ਕਲਾਸਾਂ ਵੀ ਦਿੱਤੀਆਂ ਜਾਂਦੀਆਂ ਹਨ , ਤਾਂ ਜੋ ਦੂਰ - ਦਰਾਜ਼ ਇਲਾਕਿਆਂ ਦੇ ਵਿਦਿਆਰਥੀ ਵੀ ਘਰ ਬੈਠੇ ਤਿਆਰੀ ਕਰ ਸਕਣ । ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਸੰਸਥਾ ਵਲੋਂ ਸਟੱਡੀ ਵੀਜ਼ਾ , ਟੂਰਿਸਟ ਵੀਜ਼ਾ , ਵਰਕ ਵੀਜ਼ਾ ਅਤੇ ਵਿਜ਼ਟਰ ਵੀਜ਼ਾ ਸਬੰਧੀ ਵੀ ਮਾਹਿਰ ਸਲਾਹ ਦਿੱਤੀ ਜਾਂਦੀ ਹੈ । ਜੇਕਰ ਕੋਈ ਵਿਦਿਆਰਥੀ ਸਟੱਡੀ ਵੀਜ਼ਾ ਲਈ ਅਪਲਾਈ ਕਰਨਾ ਚਾਹੁੰਦਾ ਹੈ ਤਾਂ ਉਹ ਆਪਣੀ ਫਾਈਲ ਸਬੰਧੀ ਸਹੀ ਸਲਾਹ ਲਈ ਮੈਕਰੋ ਗਲੋਬਲ ਦਫ਼ਤਰ ਵਿਚ ਮਿਲ ਸਕਦਾ ਹੈ ।
ਪਿਛਲੀ ਖ਼ਬਰ ਮਾਸਟਰ ਮੱਘਰ ਸਿੰਘ ਬੁੱਟਰ ਦੇ ਸਦੀਵੀ ਵਿਛੋੜੇ ’ਤੇ ਬੁੱਟਰ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ’ਚ ਬਾਘਾ ਪੁਰਾਣਾ ਹਲਕੇ ਦੇ ਵੱਡੀ ਗਿਣਤੀ ਆਗੂ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।