ਅਲਪਾਈਨ ਗਰਲਜ਼ ਕਾਲਜ ਰੋਡੇ ਵਿਖੇ ‘ਇੰਡਕਸ਼ਨ ਕਮ ਓਰੀਐਂਟੇਸ਼ਨ’ ਸੈਸ਼ਨ ਦੌਰਾਨ ਵਿਦਿਆਰਥਣਾਂ ਨੂੰ ਮਿਲੀ ਗਿਆਨ, ਕਰੀਅਰ ਤੇ ਤਕਨਾਲੋਜੀ ਦੀ ਨਵੀਂ ਦਿਸ਼ਾ
ਸਮਾਲਸਰ, 20 ਅਗਸਤ (ਗੁਰਜੰਟ ਕਲਸੀ ਲੰਡੇ)-ਅਲਪਾਈਨ ਗਰਲਜ਼ ਕਾਲਜ ਰੋਡੇ ਵਿਖੇ ਨਵੇਂ ਵਿਦਿਆਰਥੀਆਂ ਨੂੰ ਕਾਲਜ ਦੇ ਅਕਾਦਮਿਕ ਮਾਹੌਲ, ਸਿੱਖਿਆ ਪ੍ਰਣਾਲੀ, ਅਨੁਸ਼ਾਸਨ, ਸਹੂਲਤਾਂ ਅਤੇ ਭਵਿੱਖ ਦੇ ਕਰੀਅਰ ਮੌਕਿਆਂ ਨਾਲ ਜਾਣੂੰ ਕਰਵਾਉਣ ਦੇ ਉਦੇਸ਼ ਨਾਲ ‘ਇੰਡਕਸ਼ਨ ਕਮ ਓਰੀਐਂਟੇਸ਼ਨ ਸੈਸ਼ਨ’ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਵਿਦਿਆਰਥਣਾਂ ਨੇ ਵੱਡੀ ਗਿਣਤੀ ਵਿਚ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ।
ਸਮਾਲਸਰ, 20 ਅਗਸਤ (ਗੁਰਜੰਟ ਕਲਸੀ ਲੰਡੇ)-ਅਲਪਾਈਨ ਗਰਲਜ਼ ਕਾਲਜ ਰੋਡੇ ਵਿਖੇ ਨਵੇਂ ਵਿਦਿਆਰਥੀਆਂ ਨੂੰ ਕਾਲਜ ਦੇ ਅਕਾਦਮਿਕ ਮਾਹੌਲ, ਸਿੱਖਿਆ ਪ੍ਰਣਾਲੀ, ਅਨੁਸ਼ਾਸਨ, ਸਹੂਲਤਾਂ ਅਤੇ ਭਵਿੱਖ ਦੇ ਕਰੀਅਰ ਮੌਕਿਆਂ ਨਾਲ ਜਾਣੂੰ ਕਰਵਾਉਣ ਦੇ ਉਦੇਸ਼ ਨਾਲ ‘ਇੰਡਕਸ਼ਨ ਕਮ ਓਰੀਐਂਟੇਸ਼ਨ ਸੈਸ਼ਨ’ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਵਿਦਿਆਰਥਣਾਂ ਨੇ ਵੱਡੀ ਗਿਣਤੀ ਵਿਚ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ। ਸੈਸ਼ਨ ਦਾ ਮੁੱਖ ਉਦੇਸ਼ ਨਵੀਆਂ ਵਿਦਿਆਰਥਣਾਂ ਨੂੰ ਕਾਲਜ ਦੇ ਸਿੱਖਿਆ ਤਮਕ ਮਾਹੌਲ ਨਾਲ ਜੋੜਨ ਦੇ ਨਾਲ-ਨਾਲ ਉਨ੍ਹਾਂ ਨੂੰ ਆਧੁਨਿਕ ਸਮੇਂ ਦੀਆਂ ਲੋੜਾਂ, ਨਵੇਂ ਕਰੀਅਰ ਵਿਕਲਪਾਂ ਅਤੇ ਤਕਨਾਲੋਜੀ ਦੇ ਖੇਤਰ ਵਿਚ ਹੋ ਰਹੇ ਤੇਜ਼ ਬਦਲਾਅ ਬਾਰੇ ਜਾਣਕਾਰੀ ਦੇਣਾ ਸੀ। ਇਸ ਮੌਕੇ ਤਿੰਨ ਵਿਸ਼ੇਸ਼ ਬੁਲਾਰਿਆਂ ਨੇ ਵਿਦਿਆਰਥਣਾਂ ਨਾਲ ਆਪਣੇ ਤਜਰਬੇ ਅਤੇ ਵਿਚਾਰ ਸਾਂਝੇ ਕੀਤੇ। ਪਹਿਲੇ ਸਪੀਕਰ ਡਾ. ਅਜਵਿੰਦਰ ਢਿੱਲੋਂ ਨੇ ਸਿੱਖਿਆ ਦੀ ਮਹੱਤਤਾ, ਵਿਦਿਆਰਥੀ ਜੀਵਨ ਵਿਚ ਅਨੁਸ਼ਾਸਨ ਅਤੇ ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਮਿਹਨਤ ਤੇ ਲਗਨ ਦੀ ਲੋੜ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਦੂਜੇ ਸਪੀਕਰ ਰਾਜੀਵ ਕੁਮਾਰ ਭਾਰਦਵਾਜ ਨੇ ਵਿਦਿਆਰਥਣਾਂ ਨੂੰ ਮੌਜੂਦਾ ਸਮੇਂ ਦੀਆਂ ਚੁਨੌਤੀਆਂ ਅਤੇ ਕਰੀਅਰ ਦੀ ਸਹੀ ਚੋਣ ਬਾਰੇ ਮਹੱਤਵਪੂਰਨ ਜਾਣਕਾਰੀ ਦਿੱਤੀ। ਤੀਜੇ ਸਪੀਕਰ ਏ.ਆਈ. ਇੰਜੀਨੀਅਰ ਅਮਨ ਸ਼ਰਮਾ ਨੇ ਵਿਦਿਆਰਥਣਾਂ ਨੂੰ ਆਰਟੀਫਿਸ਼ੀਅਲ ਇੰਟੈਲੀਜੈਂਸ (ਏ.ਆਈ.) ਦੇ ਖੇਤਰ ਨਾਲ ਜਾਣੂੰ ਕਰਵਾਇਆ। ਉਨ੍ਹਾਂ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਏ ਆਈ ਅਤੇ ਆਧੁਨਿਕ ਤਕਨਾਲੋਜੀ ਦਾ ਵੱਖ-ਵੱਖ ਖੇਤਰਾਂ ਵਿਚ ਮਹੱਤਵ ਹੋਰ ਵਧੇਗਾ। ਸੈਸ਼ਨ ਦੌਰਾਨ ਵਿਦਿਆਰਥਣਾਂ ਨੇ ਬੁਲਾਰਿਆਂ ਨਾਲ ਗੱਲਬਾਤ ਕੀਤੀ ਅਤੇ ਕਰੀਅਰ, ਸਿੱਖਿਆ ਅਤੇ ਤਕਨਾਲੋਜੀ ਨਾਲ ਸਬੰਧਿਤ ਆਪਣੇ ਸਵਾਲ ਪੁੱਛੇ। ਮਾਹਿਰਾਂ ਵਲੋਂ ਵਿਦਿਆਰਥਣਾਂ ਦੇ ਸਵਾਲਾਂ ਦੇ ਵਿਸਥਾਰਪੂਰਵਕ ਜਵਾਬ ਦਿੱਤੇ ਗਏ, ਜਿਸ ਨਾਲ ਸੈਸ਼ਨ ਹੋਰ ਵੀ ਗਿਆਨ ਵਰਧਕ ਅਤੇ ਰੁਚਿਕਾ ਬਣਿਆ। ਇਸ ਦੌਰਾਨ ਅਧਿਆਪਕ ਕੁਲਜਿੰਦਰ ਕੌਰ ਨੇ ਸਪੀਕਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਕਾਲਜ ਦੇ ਪ੍ਰਬੰਧਕ ਕੁਲਜਿੰਦਰ ਕੌਰ ਨੇ ਕਿਹਾ ਕਿ ਵਿਦਿਆਰਥਣਾਂ ਦੇ ਸਰਵਪੱਖੀ ਵਿਕਾਸ ਲਈ ਸਿਰਫ਼ ਕਿਤਾਬੀ ਗਿਆਨ ਹੀ ਨਹੀਂ, ਬਲਕਿ ਉਨ੍ਹਾਂ ਨੂੰ ਬਦਲਦੇ ਸਮੇਂ ਅਤੇ ਨਵੀਆਂ ਤਕਨਾਲੋਜੀਆਂ ਨਾਲ ਜੋੜਨਾ ਵੀ ਬਹੁਤ ਜ਼ਰੂਰੀ ਹੈ। ਅੰਤ ਵਿਚ ਕਾਲਜ ਪ੍ਰਬੰਧਕਾਂ ਵਲੋਂ ਸਪੀਕਰਾਂ ਦਾ ਸਨਮਾਨ ਕੀਤਾ ਗਿਆ। ਸਮੁੱਚਾ ਇੰਡਕਸ਼ਨ ਕਮ ਓਰੀਐਂਟੇਸ਼ਨ ਸੈਸ਼ਨ ਵਿਦਿਆਰਥਣਾਂ ਲਈ ਗਿਆਨ ਵਰਧਕ, ਪ੍ਰੇਰਣਾਦਾਇਕ ਅਤੇ ਭਵਿੱਖ ਦੀਆਂ ਸੰਭਾਵਨਾਵਾਂ ਨਾਲ ਜਾਣੂੰ ਕਰਵਾਉਣ ਵਾਲਾ ਸਾਬਤ ਹੋਇਆ।