15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

20 ਅਗਸਤ ਨੂੰ ਲਗਾਏ ਜਾ ਰਹੇ ਤੀਸਰੇ ਖ਼ੂਨਦਾਨ ਕੈਂਪ ਨੂੰ ਲੈ ਕੇ ਸ਼ਹਿਰ ਦੀਆਂ ਧਾਰਮਿਕ, ਸਮਾਜ ਸੇਵੀ ਸੰਸਥਾਵਾਂ ਦੀ ਹੋਈ ਵਿਸ਼ੇਸ਼ ਮੀਟਿੰਗ

ਮੋਗਾ, 14 ਅਗਸਤ (ਅਜੀਤ ਬਿਊਰੋ)-ਅੱਜ ਬਾਅਦ ਦੁਪਹਿਰ ‘ਅਜੀਤ’ ਉਪ ਦਫ਼ਤਰ ਮੋਗਾ ਵਿਖੇ ‘ਅਜੀਤ’ ਪ੍ਰਕਾਸ਼ਨ ਸਮੂਹ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਦੇ ਜਨਮ ਦਿਨ ‘ਤੇ 20 ਅਗਸਤ ਦਿਨ ਵੀਰਵਾਰ ਨੂੰ ਸਥਾਨਕ ਸ਼ਹਿਰ ਦੀ ਉੱਘੀ ਵਿੱਦਿਅਕ ਸੰਸਥਾਵਾਂ ਬਲੂਮਿੰਗ ਬਡਜ਼ ਸਕੂਲ ਵਿਖੇ ਲਗਾਏ ਜਾ ਰਹੇ ਤੀਸਰੇ ਵਿਸ਼ਾਲ ਖ਼ੂਨਦਾਨ ਕੈਂਪ ਨੂੰ ਲੈ ਕੇ ਇਕ ਵਿਸ਼ੇਸ਼ ਮੀਟਿੰਗ ਸਥਾਨਕ ਸ਼ਹਿਰ ਦੀਆਂ ਧਾਰਮਿਕ, ਸਮਾਜ ਸੇਵੀ ਸੰਸਥਾਵਾਂ ਤੇ ਪ੍ਰਮੁੱਖ ਸ਼ਖ਼ਸੀਅਤਾਂ ਨਾਲ ਉਪ ਦਫ਼ਤਰ ਦੇ ਇੰਚਾਰਜ ਸੁਰਿੰਦਰਪਾਲ ਸਿੰਘ ਦੀ ਅਗਵਾਈ ਹੇਠ ਹੋਈ ਜਿਸ ਵਿਚ 40 ਦੇ ਕਰੀਬ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕਰ ਕੇ 20 ਅਗਸਤ ਨੂੰ ਲਗਾਏ ਜਾ ਰਹੇ ਖ਼ੂਨਦਾਨ ਕੈਂਪ ਵਿਚ ਵੱਧ ਤੋਂ ਵੱਧ ਖ਼ੂਨਦਾਨੀ ਭੇਜਣ ਦਾ ਭਰੋਸਾ ਦਿੱਤਾ।

20 ਅਗਸਤ ਨੂੰ ‘ਅਜੀਤ’ ਉਪ ਦਫ਼ਤਰ ਮੋਗਾ ਵਲੋਂ ਲਗਾਏ ਜਾ ਰਹੇ ਤੀਸਰੇ ਵਿਸ਼ਾਲ ਖ਼ੂਨਦਾਨ ਕੈਂਪ ਸਬੰਧੀ ਉਪ ਦਫ਼ਤਰ ਮੋਗਾ ਵਿਖੇ ਵੱਖ-ਵੱਖ ਸੰਸਥਾਵਾਂ ਦੇ ਨੁਮਾਇੰਦੇ ਕੈਂਪ ਦਾ ਕਾਰਡ ਜਾਰੀ ਕਰਦੇ ਹੋਏ। ਤਸਵੀਰ: ਜਸਪਾਲ ਸਿੰਘ ਬੱਬੀ 15-08-2026
ਮੋਗਾ, 14 ਅਗਸਤ (ਅਜੀਤ ਬਿਊਰੋ)-ਅੱਜ ਬਾਅਦ ਦੁਪਹਿਰ ‘ਅਜੀਤ’ ਉਪ ਦਫ਼ਤਰ ਮੋਗਾ ਵਿਖੇ ‘ਅਜੀਤ’ ਪ੍ਰਕਾਸ਼ਨ ਸਮੂਹ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਦੇ ਜਨਮ ਦਿਨ ‘ਤੇ 20 ਅਗਸਤ ਦਿਨ ਵੀਰਵਾਰ ਨੂੰ ਸਥਾਨਕ ਸ਼ਹਿਰ ਦੀ ਉੱਘੀ ਵਿੱਦਿਅਕ ਸੰਸਥਾਵਾਂ ਬਲੂਮਿੰਗ ਬਡਜ਼ ਸਕੂਲ ਵਿਖੇ ਲਗਾਏ ਜਾ ਰਹੇ ਤੀਸਰੇ ਵਿਸ਼ਾਲ ਖ਼ੂਨਦਾਨ ਕੈਂਪ ਨੂੰ ਲੈ ਕੇ ਇਕ ਵਿਸ਼ੇਸ਼ ਮੀਟਿੰਗ ਸਥਾਨਕ ਸ਼ਹਿਰ ਦੀਆਂ ਧਾਰਮਿਕ, ਸਮਾਜ ਸੇਵੀ ਸੰਸਥਾਵਾਂ ਤੇ ਪ੍ਰਮੁੱਖ ਸ਼ਖ਼ਸੀਅਤਾਂ ਨਾਲ ਉਪ ਦਫ਼ਤਰ ਦੇ ਇੰਚਾਰਜ ਸੁਰਿੰਦਰਪਾਲ ਸਿੰਘ ਦੀ ਅਗਵਾਈ ਹੇਠ ਹੋਈ ਜਿਸ ਵਿਚ 40 ਦੇ ਕਰੀਬ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕਰ ਕੇ 20 ਅਗਸਤ ਨੂੰ ਲਗਾਏ ਜਾ ਰਹੇ ਖ਼ੂਨਦਾਨ ਕੈਂਪ ਵਿਚ ਵੱਧ ਤੋਂ ਵੱਧ ਖ਼ੂਨਦਾਨੀ ਭੇਜਣ ਦਾ ਭਰੋਸਾ ਦਿੱਤਾ। ਇਸ ਮੌਕੇ ਸੁਰਿੰਦਰਪਾਲ ਸਿੰਘ ਨੇ ਉਪ ਦਫ਼ਤਰ ਮੋਗਾ ਵਿਖੇ ਪੁੱਜੀਆਂ ਸੰਸਥਾਵਾਂ ਦਾ ਆਪਣੇ ਵਲੋਂ ਤੇ ਸਮੁੱਚੀ ਟੀਮ ਵਲੋਂ ਤਹਿ ਦਿਲੋਂ ਧੰਨਵਾਦ ਕੀਤਾ ਜੋ ਸ਼ਾਰਟ ਨੋਟਿਸ ‘ਤੇ ਦਿੱਤੇ ਸੱਦੇ ਨੂੰ ਸਵੀਕਾਰ ਕਰਦਿਆਂ ਅੱਜ ਵੱਡੀ ਗਿਣਤੀ ਵਿਚ ਪੁੱਜੀਆਂ ਹਨ ਤੇ ਉਨ੍ਹਾਂ ਨੂੰ ਦੱਸਿਆ ਕਿ ਪਿਛਲੇ ਲਗਾਏ ਗਏ ਦੋ ਕੈਂਪ ਬਹੁਤ ਜ਼ਿਆਦਾ ਸਫਲ ਰਹੇ ਹਨ ਤੇ ਇਸ ਵਾਰ ਲਗਾਇਆ ਜਾ ਰਿਹਾ ਇਹ ਖ਼ੂਨਦਾਨ ਕੈਂਪ ਤੁਹਾਡੇ ਸਹਿਯੋਗ ਨਾਲ ਬੇਹੱਦ ਸਫਲ ਰਹੇਗਾ। ਇਸ ਮੌਕੇ ਖੱਤਰੀ ਸਭਾ ਦੇ ਚੇਅਰਮੈਨ ਤੇ ਮਜ਼ਦੂਰ ਆਗੂ ਐਡਵੋਕੇਟ ਵਿਜੇ ਧੀਰ, ਐਨ.ਜੀ.ਓ. ਤੇ ਹੈਲਪ ਇੰਡੀਆ ਦੇ ਚੇਅਰਮੈਨ ਐਸ.ਕੇ. ਬਾਂਸਲ, ਉੱਘੇ ਸਮਾਜ ਸੇਵੀ ਤੇ ਸਟੇਜ ਦੇ ਧਨੀ ਰਾਕੇਸ਼ ਸਿਤਾਰਾ, ਸਾਬਕਾ ਪ੍ਰਿੰਸੀਪਲ ਬਲਵਿੰਦਰ ਸਿੰਘ ਦੌਲਤਪੁਰਾ ਨੇ ਕਿਹਾ ਕਿ ‘ਅਜੀਤ’ ਉਪ ਦਫ਼ਤਰ ਦਾ ਇਹ ਬਹੁਤ ਵੱਡਾ ਉਪਰਾਲਾ ਹੈ ਜੋ ਮਨੁੱਖਤਾ ਦੀ ਸੇਵਾ ਲਈ ਹਰ ਸਾਲ ਡਾ. ਹਮਦਰਦ ਜੀ ਦੇ ਜਨਮ ਦਿਨ ‘ਤੇ ਖ਼ੂਨਦਾਨ ਕੈਂਪ ਲਗਾ ਕੇ ਮਾਨਵਤਾ ਦੀ ਸੇਵਾ ਕਰਦੇ ਹਨ। ਉਨ੍ਹਾਂ ਕਿਹਾ ਕਿ ‘ਅਜੀਤ’ ਅਖ਼ਬਾਰ ਜਿੱਥੇ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦਾ ਮੁੱਦਈ ਹੈ ਉੱਥੇ ‘ਅਜੀਤ’ ਉਪ ਦਫ਼ਤਰ ਮੋਗਾ ਨੇ ਅਖ਼ਬਾਰ ਦੇ ਨਾਲ-ਨਾਲ ਧਾਰਮਿਕ ਤੇ ਸਮਾਜ ਸੇਵੀ ਖੇਤਰ ਵਿਚ ਵੀ ਵੱਡੀਆਂ ਪੈੜਾਂ ਪਾਈਆਂ ਹਨ। ਬੁਲਾਰਿਆਂ ਨੇ ਕਿਹਾ ਕਿ ਸ਼ਹਿਰ ਦੀਆਂ ਸਾਰੀਆਂ ਸੰਸਥਾਵਾਂ ਇਸ ਖ਼ੂਨਦਾਨ ਕੈਂਪ ਵਿਚ ਵੱਧ ਚੜ੍ਹ ਕੇ ਯੋਗਦਾਨ ਪਾਉਣਗੀਆਂ ਤੇ ਵੱਡੀ ਗਿਣਤੀ ਵਿਚ ਖ਼ੂਨਦਾਨੀ ਲਿਆ ਕੇ ਮਿਥੇ ਟੀਚੇ ਨੂੰ ਪੂਰਾ ਕੀਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਐਸ.ਕੇ. ਬਾਂਸਲ, ਰਾਕੇਸ਼ ਸਿਤਾਰਾ ਖੱਤਰੀ ਸਭਾ, ਕ੍ਰਿਸ਼ਨ ਸੂਦ ਸੀਨੀਅਰ ਸਿਟੀਜ਼ਨ ਮੰਚ, ਦਰਸ਼ਨ ਸਿੰਘ ਵਿਰਦੀ ਐਨ.ਜੀ.ਓ., ਵਿਜੇ ਸ਼ਰਮਾ ਸੀਨੀਅਰ ਸਿਟੀਜ਼ਨ ਕੌਂਸਲ, ਗਿਆਨ ਸਿੰਘ ਸਾਬਕਾ ਡੀ.ਪੀ.ਆਰ . ਓ. ਤੇ ਉੱਘੇ ਆਗੂ ਰਾਮਗੜ੍ਹੀਆ ਵੈਲਫੇਅਰ ਸੁਸਾਇਟੀ, ਚਰਨਜੀਤ ਸਿੰਘ ਸਮਾਜ ਸੇਵੀ, ਸੀ.ਐਮ. ਜਾਗਰਣ ਸੁਸਾਇਟੀ, ਮਨਮੋਹਨ ਸਿੰਘ ਬਿੰਦਰਾ ਉੱਘੇ ਸਮਾਜ ਸੇਵੀ, ਅਜੇ ਕੁਮਾਰ ਸਿੰਗਲਾ, ਓ.ਪੀ. ਕੁਮਾਰ ਸੋਸ਼ਲ ਵੈਲਫੇਅਰ ਸੁਸਾਇਟੀ, ਨਰੇਸ਼ ਬੋਹਤ ਪ੍ਰੈਜ਼ੀਡੈਂਟ ਭਾਵਾਧਸ, ਜੋਗਿੰਦਰ ਸਿੰਘ ਸੈਂਟਰਲ ਕਲੱਬ, ਮਨਪ੍ਰੀਤ ਸਿੰਘ ਸੈਂਟਰਲ ਕਲੱਬ, ਐਡਵੋਕੇਟ ਵਰੁਣ ਗੋਇਲ ਮਹਾਂਕਾਲ ਸੇਵਾ ਤੇ ਵੈਲਫੇਅਰ ਸੁਸਾਇਟੀ, ਐਡਵੋਕੇਟ ਗੌਰਵ ਗਰਗ ਚੇਅਰਮੈਨ ਮਹਾਂਕਾਲ ਸੇਵਾ ਸੁਸਾਇਟੀ, ਸ੍ਰੀਮਤੀ ਅਨਮੋਲ ਸ਼ਰਮਾ ਐਨ.ਜੀ.ਓ. ਅਨਮੋਲ ਯੋਗ ਸੇਵਾ ਸੰਮਤੀ, ਰਾਜ ਕੁਮਾਰ ਅਰੋੜਾ ਉੱਘੇ ਸਮਾਜ ਸੇਵੀ, ਪ੍ਰਵੀਨ ਕੁਮਾਰ ਟਰੇਡ ਯੂਨੀਅਨ, ਕਸ਼ਿਸ਼ ਬਾਂਸਲ ਮੇਲੇ ਮਈਆ ਸੇਵਾ ਸੁਸਾਇਟੀ, ਸੌਰਵ ਸ਼ਰਮਾ ਯੂਥ ਸੋਸ਼ਲ ਵੈਲਫੇਅਰ ਕਲੱਬ, ਅੰਮ੍ਰਿਤਪਾਲ ਸਿੰਘ ਪ੍ਰੈਜ਼ੀਡੈਂਟ ਸ਼ਰਨ ਫਾਊਂਡੇਸ਼ਨ, ਨਵਜੀਤ ਸਿੰਘ ਸ਼ਰਨ ਫਾਊਂਡੇਸ਼ਨ, ਕ੍ਰਿਸ਼ਨ ਤਾਇਲ, ਮਹੇਸ਼ ਗੋਇਲ ਰਾਈਸ ਬ੍ਰਾਨ ਡੀਲਰਜ਼ ਐਸੋਸੀਏਸ਼ਨ 127, ਝਲਮਨ, ਅਨੰਦ ਸ਼ਰਮਾ, ਇੰਦਰਪ੍ਰੀਤ ਸਿੰਘ ਸ਼ੇਰੇ ਪੰਜਾਬ ਕਲਾਥ, ਤੁਸ਼ਾਰ ਆਚਾਰੀਆ ਨੰਦ ਲਾਲ ਸ਼ਰਮਾ ਮੁੱਖ ਸੇਵਾਦਾਰ ਬਗਲਾਮੁਖੀ, ਦੀਪਕ ਬਜਾਜ, ਸੁਸ਼ੀਲ ਕੁਮਾਰ ਮਿੱਡਾ ਫਾਊਂਡਰ ਸ੍ਰੀ ਸਾਲਾਸਰ ਧਾਮ, ਸੌਰਵ ਗੋਇਲ, ਬਲਵਿੰਦਰ ਸਿੰਘ ਦੌਲਤਪੁਰਾ, ਨਰੇਸ਼ ਕੁਮਾਰ ਮੋਗਾ, ਰਵੀ ਕਾਲੀਆ ਪ੍ਰੈਜ਼ੀਡੈਂਟ ਮਹਾਂਕਾਲ ਤੇ ਵੈਲਫੇਅਰ ਸੁਸਾਇਟੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਸਥਾਵਾਂ ਦੇ ਨੁਮਾਇੰਦੇ, ਧਾਰਮਿਕ ਤੇ ਸਮਾਜ ਸੇਵੀ ਸੰਸਥਾਵਾਂ ਦੇ ਆਗੂ ਹਾਜ਼ਰ ਸਨ।
ਪਿਛਲੀ ਖ਼ਬਰ ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫ਼ਰੰਟ ਦੇ ਵਫ਼ਦ ਦੀ ਮੀਟਿੰਗ ਅਗਲੀ ਖ਼ਬਰ ਅਜੀਤ’ ਉਪ ਦਫ਼ਤਰ ਮੋਗਾ ਵਲੋਂ ਖ਼ੂਨਦਾਨ ਕੈਂਪ ਲਗਾਉਣਾ ਮਨੁੱਖਤਾ ਦੇ ਭਲੇ ਦਾ ਕਾਰਜ-ਬਾਬਾ ਗੁਰਦੀਪ ਸਿੰਘ ਚੰਦ ਪੁਰਾਣਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।