08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਗੁਰੂ ਨਾਨਕ ਮੋਦੀਖਾਨੇ ਦਾ 270ਵਾਂ ਵਿਸ਼ਾਲ ਰਾਸ਼ਨ ਵੰਡ ਸਮਾਗਮ 15 ਨੂੰ-ਮਨਜੀਤ ਸਿੰਘ ਮਿੰਦੀ ਬਾਬਾ ਲੱਖਾ ਸਿੰਘ, ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਅਤੇ ਹੋਰ ਮਹਾਂਪੁਰਸ਼ ਕਰਨਗੇ ਸ਼ਿਰਕਤ

ਮੋਗਾ, 7 ਅਗਸਤ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ ਬੱਬੀ)-ਮੋਗਾ ਸ਼ਹਿਰ ਦੀ ਉੱਘੀ ਸਮਾਜ ਸੇਵੀ ਸੰਸਥਾ ਗੁਰੂ ਨਾਨਕ ਮੋਦੀ ਖਾਨਾ ਜੋ ਕਿ ਧਾਰਮਿਕ ਤੇ ਸਮਾਜ ਸੇਵੀ ਕੰਮਾਂ ਕਰਕੇ ਜਾਣੀ ਜਾਂਦੀ ਹੈ ਪਿਛਲੇ 21 ਵਰ੍ਹਿਆਂ ਤੋਂ ਹਰ ਮਹੀਨੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਮੁਹੱਈਆ ਕਰਵਾਉਂਦੀ ਆ ਰਹੀ ਹੈ ਅਤੇ ਇਸ ਵਾਰ ਸੰਸਥਾ ਦਾ 270ਵਾਂ ਵਿਸ਼ਾਲ ਰਾਸ਼ਨ ਵੰਡ ਸਮਾਗਮ 15 ਅਗਸਤ ਨੂੰ ਸ਼ਾਮ 5 ਵਜੇ ਤੋਂ ਸਾਢੇ ਛੇ ਵਜੇ ਤੱਕ ਗੁਰਦੁਆਰਾ ਕਲਗੀਧਰ ਸਾਹਿਬ ਦੱਤ ਰੋਡ ਮੋਗਾ ਵਿਖੇ ਹੋਵੇਗਾ। ਸੰਸਥਾ ਦੇ ਮੁੱਖ ਸੇਵਾਦਾਰ ਮਨਜੀਤ ਸਿੰਘ ਮਿੰਦੀ, ਗੁਰਪ੍ਰੀਤ ਸਿੰਘ ਲਾਲੀ ਰਣੀਆਂ ਅਤੇ ਸੁਰੇਸ਼ ਅਰੋੜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਸ਼ਨ ਵੰਡ ਸਮਾਗਮ ਵਿਚ ਵਿਸ਼ੇਸ਼ ਤੌਰ ’ਤੇ ਬਾਬਾ ਲੱਖਾ ਸਿੰਘ ਨਾਨਕਸਰ ਵਾਲੇ ਤੇ ਹਲਕਾ ਵਿਧਾਇਕ ਮੋਗਾ ਡਾ.

ਅਜੀਤ ਡੈਸਕ 08-08-2026
ਮੋਗਾ, 7 ਅਗਸਤ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ ਬੱਬੀ)-ਮੋਗਾ ਸ਼ਹਿਰ ਦੀ ਉੱਘੀ ਸਮਾਜ ਸੇਵੀ ਸੰਸਥਾ ਗੁਰੂ ਨਾਨਕ ਮੋਦੀ ਖਾਨਾ ਜੋ ਕਿ ਧਾਰਮਿਕ ਤੇ ਸਮਾਜ ਸੇਵੀ ਕੰਮਾਂ ਕਰਕੇ ਜਾਣੀ ਜਾਂਦੀ ਹੈ ਪਿਛਲੇ 21 ਵਰ੍ਹਿਆਂ ਤੋਂ ਹਰ ਮਹੀਨੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਮੁਹੱਈਆ ਕਰਵਾਉਂਦੀ ਆ ਰਹੀ ਹੈ ਅਤੇ ਇਸ ਵਾਰ ਸੰਸਥਾ ਦਾ 270ਵਾਂ ਵਿਸ਼ਾਲ ਰਾਸ਼ਨ ਵੰਡ ਸਮਾਗਮ 15 ਅਗਸਤ ਨੂੰ ਸ਼ਾਮ 5 ਵਜੇ ਤੋਂ ਸਾਢੇ ਛੇ ਵਜੇ ਤੱਕ ਗੁਰਦੁਆਰਾ ਕਲਗੀਧਰ ਸਾਹਿਬ ਦੱਤ ਰੋਡ ਮੋਗਾ ਵਿਖੇ ਹੋਵੇਗਾ। ਸੰਸਥਾ ਦੇ ਮੁੱਖ ਸੇਵਾਦਾਰ ਮਨਜੀਤ ਸਿੰਘ ਮਿੰਦੀ, ਗੁਰਪ੍ਰੀਤ ਸਿੰਘ ਲਾਲੀ ਰਣੀਆਂ ਅਤੇ ਸੁਰੇਸ਼ ਅਰੋੜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਸ਼ਨ ਵੰਡ ਸਮਾਗਮ ਵਿਚ ਵਿਸ਼ੇਸ਼ ਤੌਰ ’ਤੇ ਬਾਬਾ ਲੱਖਾ ਸਿੰਘ ਨਾਨਕਸਰ ਵਾਲੇ ਤੇ ਹਲਕਾ ਵਿਧਾਇਕ ਮੋਗਾ ਡਾ. ਅਮਨਦੀਪ ਕੌਰ ਅਰੋੜਾ ਤੇ ਹੋਰ ਮਹਾਂਪੁਰਸ਼ ਸ਼ਿਰਕਤ ਕਰਨਗੇ। ਉਨ੍ਹਾਂ ਦੱਸਿਆ ਕਿ ਧਾਰਮਿਕ ਰਵਾਇਤ ਅਨੁਸਾਰ ਸਭ ਤੋਂ ਪਹਿਲਾਂ ਪੰਜ ਵਜੇ ਭਾਈ ਰਵਿੰਦਰ ਸਿੰਘ ਹਜ਼ੂਰੀ ਰਾਗੀ ਫਰੀਦਕੋਟ ਵਾਲੇ ਅਤੇ ਹਜ਼ੂਰੀ ਰਾਗੀ ਗੁਰਦੁਆਰਾ ਕਲਗੀਧਰ ਸਾਹਿਬ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ ਅਤੇ ਸਾਢੇ ਛੇ ਵਜੇ ਰਾਸ਼ਨ ਵੰਡਣ ਦੀ ਰਸਮ ਅਦਾ ਕੀਤੀ ਜਾਵੇਗੀ। ਮੁੱਖ ਸੇਵਾਦਾਰ ਮਨਜੀਤ ਸਿੰਘ ਮਿੰਦੀ ਨੇ ਦੱਸਿਆ ਕਿ ਪਹੁੰਚਣ ਵਾਲੀਆਂ ਸੰਗਤਾਂ ਲਈ ਚਾਹ, ਪਕੌੜਿਆਂ ਅਤੇ ਜਲ ਜ਼ੀਰੇ ਦੇ ਲੰਗਰ ਦਾ ਵਿਸ਼ੇਸ਼ ਪ੍ਰਬੰਧ ਹੋਵੇਗਾ। ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਰਾਸ਼ਨ ਵੰਡ ਸਮਾਗਮ ਵਿਚ ਪਹੁੰਚ ਰਹੇ ਮਹਾਂਪੁਰਸ਼ਾਂ ਦੇ ਵਿਚਾਰ ਸੁਣਨ।
ਪਿਛਲੀ ਖ਼ਬਰ 2027 ਦੀਆਂ ਚੋਣਾਂ ਵਿਚ ਬਣਾਵਾਂਗੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ-ਸੰਨ੍ਹੀ ਗਿੱਲ ਕਿਹਾ, ਸ਼੍ਰੋਮਣੀ ਅਕਾਲੀ ਦਲ (ਬ)... ਅਗਲੀ ਖ਼ਬਰ ਹਲਕਾ ਇੰਚਾਰਜ ਮਾਲਵਿਕਾ ਸੂਦ ਨੂੰ ਮੋਗਾ ’ਚ ਮਿਲਿਆ ਨੌਜਵਾਨਾਂ ਦਾ ਵੱਡਾ ਸਮਰਥਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।