09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਪੈਨਸ਼ਨਰਜ਼ ਐਸੋਸੀਏਸ਼ਨ ਬਾਘਾ ਪੁਰਾਣਾ ਦੀ ਮਹੀਨਾਵਾਰ ਮੀਟਿੰਗ 4 ਨੂੰ-ਸੁਰਿੰਦਰਪਾਲ ਸਿੰਘ

ਅਜੀਤ ਡੈਸਕ 02-07-2026

ਬਾਘਾ ਪੁਰਾਣਾ, 1 ਜੁਲਾਈ (ਟਿੰਕੂ ਕਾਠਪਾਲ)-ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ (ਰਜਿ:) ਪੰਜਾਬ ਇਕਾਈ ਬਾਘਾ ਪੁਰਾਣਾ ਦੇ ਵਰਕਿੰਗ ਪ੍ਰਧਾਨ ਅਤੇ ਵਿਤ ਸਕੱਤਰ ਨੇ ਪ੍ਰੈੱਸ ਨੂੰ ਇਹ ਜਾਣਕਾਰੀ ਦਿੱਤੀ ਹੈ ਕਿ ਜਥੇਬੰਦੀ ਦੀ ਮਹੀਨਾ ਵਾਰ ਮੀਟਿੰਗ 4 ਜੁਲਾਈ ਨੂੰ ਸਵੇਰੇ 9:30 ਵਜੇ ਤੋਂ 12 ਵਜੇ ਤੱਕ ਨਗਰ ਕਮੇਟੀ ਦੇ ਦਫ਼ਤਰ ਦੇ ਹਾਲ ਵਿਚ ਹੋਵੇਗੀ। ਜ਼ਿਲ੍ਹਾ ਪ੍ਰਧਾਨ ਸੁਖਮੰਦਰ ਸਿੰਘ ਨੇ ਜਾਣਕਾਰੀ ਦਿੱਤੀ ਕਿ ਜਿਹੜੇ ਸਾਥੀ ਬਾਹਰਲੇ ਮੁਲਕਾਂ ਵਿਚ ਬੈਠੇ ਹਨ। ਉਨ੍ਹਾਂ ਦਾ ਐਲ.ਟੀ.ਸੀ. ਜੁਲਾਈ 26 ਵਿਚ ਡਿਊ ਹੈ ਜਾਂ ਜਨਵਰੀ 26 ਵਾਲਾ ਰਹਿੰਦਾ ਹੈ ਉਹ ਆਪਣੀ ਈ ਮੇਲ ਸਟੇਟ ਬੈਂਕ ਆਫ਼ ਇੰਡੀਆ ਬਾਘਾ ਪੁਰਾਣਾ ਦੇ ਮੈਨੇਜਰ ਨੂੰ ਭੇਜਣ ਜਾਂ ਜਥੇਬੰਦੀ ਨੂੰ ਸਟੇਟ ਬੈਂਕ ਆਫ਼ ਇੰਡੀਆ ਬਾਘਾ ਪੁਰਾਣਾ ਬੈਂਕ ਵਾਲੇ ਆਪ ਤੁਹਾਡੀ ਈ ਮੇਲ ਰਾਹੀਂ ਤੁਹਾਡਾ ਐਲ.ਟੀ.ਸੀ. ਆਨਲਾਈਨ ਅਪਲਾਈ ਕਰ ਦੇਣਗੇ। ਲੋਕਲ ਸਾਥੀ ਕਿਸੇ ਕੈਫ਼ੇ ਤੋਂ ਜਾ ਕੇ ਅਪਲਾਈ ਕਰਨ। ਉਨ੍ਹਾਂ ਕਿਹਾ ਕਿ ਵਿਸਥਾਰ ਨਾਲ ਸਾਰੇ ਮਸਲੇ ਮੀਟਿੰਗ ਤੇ ਵਿਚਾਰੇ ਜਾਣਗੇ ਅਤੇ 11 ਜੁਲਾਈ ਨੂੰ ਮੋਗੇ ਜ਼ਿਲ੍ਹਾ ਪੱਧਰੀ ਕਨਵੈੱਨਸ਼ਨ ਅਤੇ ਮੋਗਾ ਦੀ ਐਮ.ਐਲ.ਏ. ਦੀ ਰਹਾਇਸ਼ ਵੱਲ ਮਾਰਚ ਕਰਨ ਬਾਰੇ ਵਿਚਾਰ ਚਰਚਾ ਵੀ ਹੋਵੇਗੀ।

ਪਿਛਲੀ ਖ਼ਬਰ ਕਾਂਗਰਸੀ ਆਗੂ ਪਰਮਪਾਲ ਸਿੰਘ ਤਖ਼ਤੂਪੁਰਾ ਨੇ ਕੀਤਾ ਮੋਗਾ ਸ਼ਹਿਰ ਨਾਲ ਲੱਗਦੀ ਡਰੇਨ ਦਾ ਦੌਰਾ ਅਗਲੀ ਖ਼ਬਰ ਸੰਤ ਗਿਆਨੀ ਗੁਰਬਚਨ ਸਿੰਘ ਜੀ ਖ਼ਾਲਸਾ ਭਿੰਡਰਾਂ ਵਾਲਿਆਂ ਦੀ ਬਰਸੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।