29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਵਾਰਡ ਨੰਬਰ 8 ਤੋਂ ਕੌਂਸਲਰ ਬਣੇ ਵਿਨੇਪਾਲ ਕੌਰ ਦੌਧਰੀਆ ਨੇ ਕੀਤਾ ਵਾਰਡ ਵਾਸੀਆਂ ਦਾ ਧੰਨਵਾਦ

ਅਜੀਤ ਡੈਸਕ 01-06-2026
ਮੋਗਾ, 31 ਮਈ (ਗੁਰਤੇਜ ਸਿੰਘ ਬੱਬੀ)-ਵਾਰਡ ਨੰਬਰ 8 ਤੋਂ ਆਮ ਆਦਮੀ ਪਾਰਟੀ ਵਲੋਂ ਬਤੌਰ ਕੌਂਸਲਰ ਚੋਣ ਜਿੱਤੇ ਬੀਬੀ ਵਿਨੇਪਾਲ ਕੌਰ ਦੌਧਰੀਆ ਨੇ ਵਾਰਡ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਿਸ ਭਰੋਸੇ ਨਾਲ ਵਾਰਡ ਵਾਸੀਆਂ ਨੇ ਉਨ੍ਹਾਂ ਨੂੰ ਬਤੌਰ ਕੌਂਸਲਰ ਵੋਟਾਂ ਪਾਕੇ ਚੁਣਿਆਂ ਹੈ, ਉਹ ਆਪਣੇ ਵਾਰਡ ਵਾਸੀਆਂ ਦੇ ਬੇਹੱਦ ਧੰਨਵਾਦੀ ਹਨ ਅਤੇ ਉਹ ਹਮੇਸ਼ਾ ਹੀ ਵਾਰਡ ਵਾਸੀਆਂ ਨੂੰ ਨਾਲ ਲੈ ਕੇ ਅਤੇ ਉਨ੍ਹਾਂ ਦੇ ਸਹਿਯੋਗ ਨਾਲ ਵਾਰਡ ਦੇ ਵਿਕਾਸ ਵਿਚ ਕੋਈ ਕਸਰ ਬਾਕੀ ਨਹੀਂ ਛੱਡਣਗੇ | ਇਸ ਮੌਕੇ ਵਿੱਕੀ ਦੌਧਰੀਆ ਨੇ ਕਿਹਾ ਕਿ ਵਾਰਡ ਵਾਸੀਆਂ ਨੇ ਉਨ੍ਹਾਂ ਨੂੰ ਜੋ ਸੇਵਾ ਕਰਨ ਦਾ ਮੌਕਾ ਦਿੱਤਾ ਹੈ ਉਸ ਨੂੰ ਉਹ ਇਕ ਨਿਮਾਣੇ ਸੇਵਾਦਾਰ ਵਜੋਂ ਨਿਭਾਉਣਗੇ ਅਤੇ ਉਹ ਵਾਅਦਾ ਕਰਦੇ ਹਨ ਕਿ ਵਾਰਡ ਵਾਸੀਆਂ ਦੀ ਹਰ ਮੁਸ਼ਕਲ ਪਹਿਲਾਂ ਦੇ ਅਧਾਰ ਤੇ ਹੱਲ ਕਰਵਾਉਣਗੇ | ਉਨ੍ਹਾਂ ਕਿਹਾ ਕਿ ਵਾਰਡ ਨੰਬਰ 8 ਨੂੰ ਵਿਕਾਸ ਪੱਖੋਂ ਮੋਹਰੀ ਵਾਰਡ ਬਣਾਇਆ ਜਾਵੇਗਾ ਅਤੇ ਵਾਰਡ ਦੇ ਜੋ ਅਧੂਰੇ ਕੰਮ ਪਏ ਹਨ ਉਹ ਸਭ ਤੋਂ ਪਹਿਲਾਂ ਕਰਵਾਏ ਜਾਣਗੇ | ਕੌਂਸਲਰ ਬੀਬੀ ਵਿਨੇਪਾਲ ਕੌਰ ਦੌਧਰੀਆ ਅਤੇ ਵਿੱਕੀ ਦੌਧਰੀਆ ਨੇ ਇਕ ਵਾਰ ਫਿਰ ਵਾਰਡ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਬੇਹੱਦ ਧੰਨਵਾਦੀ ਹਨ ਹਲਕਾ ਵਿਧਾਇਕ ਮੋਗਾ ਡਾ. ਅਮਨਦੀਪ ਕੌਰ ਅਰੋੜਾ ਦੇ ਜਿੰਨਾਂ ਨੇ ਉਨ੍ਹਾਂ ਨੂੰ ਟਿਕਟ ਦੇ ਕੇ ਨਿਵਾਜਿਆ ਅਤੇ ਵਾਰਡ ਵਾਸੀਆਂ ਦੀ ਸੇਵਾ ਕਰਨ ਦਾ ਮੌਕਾ ਦਿੱਤਾ |
ਪਿਛਲੀ ਖ਼ਬਰ ਮੋਗਾ ਦੇ ਵਿਸ਼ਵਕਰਮਾ ਚੌਕ ਵਿਖੇ ਹਾਦਸੇ ਦਾ ਮਾਮਲਾ ਅਗਲੀ ਖ਼ਬਰ ਜ਼ਿਲ੍ਹਾ ਮੋਗਾ ਦੇ ਸਾਬਕਾ ਸੈਨਿਕ ਸੰਗਠਨਾਂ ਦੇ ਮੁਖੀਆਂ ਦੀ ਮੀਟਿੰਗ ਹੋਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।