09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਕੈਨੇਡਾ ਨਿਵਾਸੀ ਸੁਰਜੀਤ ਕੌਰ ਸੋਢੀ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਮਹੇਸ਼ਰੀ ਸੰਧੂਆਂ ਨੂੰ 9 ਅਲਮਾਰੀਆਂ ਦਾਨ •ਸਕੂਲ ਪ੍ਰਬੰਧਕਾਂ ਨੇ ਕੀਤਾ ਧੰਨਵਾਦ

ਅਜੀਤ ਡੈਸਕ 25-05-2026
ਮੋਗਾ, 24 ਮਈ (ਗੁਰਤੇਜ ਸਿੰਘ ਬੱਬੀ)-ਸਿੱਖਿਆ ਦੇ ਖੇਤਰ ਵਿਚ ਇਕ ਸ਼ਲਾਘਾਯੋਗ ਕਾਰਜ ਕਰਦਿਆਂ ਬੀਬੀ ਸੁਰਜੀਤ ਕੌਰ ਸੋਢੀ ਕੈਨੇਡਾ ਵਾਸੀ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਮਹੇਸ਼ਰੀ ਸੰਧੂਆਂ ਨੂੰ 9 ਅਲਮਾਰੀਆਂ ਭੇਟ ਕੀਤੀਆਂ ਗਈਆਂ | ਇਹ ਸੇਵਾ ਉਨ੍ਹਾਂ ਨੇ ਆਪਣੀ ਮਾਤਾ ਸ਼੍ਰੀਮਤੀ ਗੁਰਦੇਵ ਕੌਰ, ਪੁੱਤਰੀ ਸ਼ਾਹੂਕਾਰ ਬੂੜ ਸਿੰਘ ਦੀ ਯਾਦ ਨੂੰ ਸਮਰਪਿਤ ਕਰਦਿਆਂ ਕੀਤੀ | ਮਾਤਾ ਗੁਰਦੇਵ ਕੌਰ ਨੇ ਲੰਮੇ ਸਮੇਂ ਤੱਕ ਸਰਕਾਰੀ ਸਕੂਲ ਮਹੇਸ਼ਰੀ ਸੰਧੂਆਂ ਵਿਚ ਆਪਣੀਆਂ ਸੇਵਾਵਾਂ ਨਿਭਾਈਆਂ ਅਤੇ ਸਿੱਖਿਆ ਖੇਤਰ ਨਾਲ ਜੁੜੇ ਰਹੇ | ਇਹ ਉਪਰਾਲਾ ਜਗਤਾਰ ਸਿੰਘ ਮਹੇਸ਼ਰੀ ਦੇ ਯਤਨਾਂ ਸਦਕਾ ਹੋਇਆ | ਇਸ ਮੌਕੇ ਸਕੂਲ ਦੇ ਮੁੱਖ ਅਧਿਆਪਕ ਹਰਪ੍ਰੀਤ ਸਿੰਘ, ਸਮੂਹ ਸਟਾਫ਼ ਮੈਂਬਰ ਅਤੇ ਪੀ.ਟੀ.ਏ. ਕਮੇਟੀ ਦੇ ਮੈਂਬਰ ਵੀ ਹਾਜ਼ਰ ਰਹੇ | ਸਕੂਲ ਦੇ ਮੁੱਖ ਅਧਿਆਪਕ ਹਰਪ੍ਰੀਤ ਸਿੰਘ ਨੇ ਦਾਨੀ ਪਰਿਵਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੀਆਂ ਸੇਵਾਵਾਂ ਸਕੂਲ ਦੇ ਵਿਕਾਸ ਵਿਚ ਅਹਿਮ ਯੋਗਦਾਨ ਪਾਉਂਦੀਆਂ ਹਨ ਅਤੇ ਸਮਾਜ ਲਈ ਪ੍ਰੇਰਣਾਦਾਇਕ ਹਨ | ਇਸ ਦੌਰਾਨ ਜਗਤਾਰ ਸਿੰਘ ਮਹੇਸ਼ਰੀ ਨੇ ਮਾਤਾ ਗੁਰਦੇਵ ਕੌਰ ਦੇ ਜੀਵਨ, ਉਨ੍ਹਾਂ ਦੀਆਂ ਸੇਵਾਵਾਂ ਅਤੇ ਪਰਿਵਾਰ ਦੇ ਯੋਗਦਾਨ ਬਾਰੇ ਵੀ ਚਾਨਣਾ ਪਾਇਆ | ਸਮਾਗਮ ਦੌਰਾਨ ਸਕੂਲ ਪ੍ਰਬੰਧਨ ਅਤੇ ਪਿੰਡ ਵਾਸੀਆਂ ਵਲੋਂ ਦਾਨੀ ਪਰਿਵਾਰ ਦੀ ਇਸ ਸੇਵਾ ਭਾਵਨਾ ਦੀ ਭਰਪੂਰ ਸ਼ਲਾਘਾ ਕੀਤੀ ਗਈ |
ਪਿਛਲੀ ਖ਼ਬਰ ਪੀ.ਐਮ. ਸਰਕਾਰੀ ਸਕੂਲ ਵਿਖੇ ਨੈਤਿਕ ਸਿੱਖਿਆ ਅਤੇ ਕਰੀਅਰ ਗਾਈਡੈਂਸ ਸੰਬੰਧੀ ਸੈਮੀਨਾਰ ਲਗਾਇਆ •ਮੋਬਾਈਲ ਦਾ ਜ਼ਰੂਰਤ ਤੋਂ... ਅਗਲੀ ਖ਼ਬਰ ਡੇਂਗੂ ਸੰਬੰਧੀ ਜਾਗਰੂਕਤਾ ਰੈਲੀ ਨੂੰ ਸਿਵਲ ਸਰਜਨ ਮੋਗਾ ਨੇ ਰਵਾਨਾ ਕੀਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।