08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਬਰਜਿੰਦਰ ਸਿੰਘ ਮੱਖਣ ਬਰਾੜ ਵਲੋਂ ਅਕਾਲੀ ਉਮੀਦਵਾਰਾਂ ਦੇ ਹੱਕ 'ਚ ਡਟਵਾਂ ਚੋਣ ਪ੍ਰਚਾਰ

ਅਜੀਤ ਡੈਸਕ 25-05-2026
ਕੋਟ ਈਸੇ ਖਾਂ, 24 ਮਈ (ਗੁਰਮੀਤ ਸਿੰਘ ਖ਼ਾਲਸਾ)-ਸ਼੍ਰੋਮਣੀ ਅਕਾਲੀ ਦਲ ਹਲਕਾ ਧਰਮਕੋਟ ਦੇ ਇੰਚਾਰਜ ਬਰਜਿੰਦਰ ਸਿੰਘ ਮੱਖਣ ਬਰਾੜ ਵਲੋਂ ਜ਼ਿਲ੍ਹਾ ਪ੍ਰਧਾਨ ਨਿਹਾਲ ਸਿੰਘ ਭੁੱਲਰ ਅਤੇ ਆਪਣੇ ਹੋਰ ਸਾਥੀ ਆਗੂਆਂ ਦੀ ਟੀਮ ਨੂੰ ਲੈ ਕੇ ਕੋਟ ਈਸੇ ਖਾਂ ਨਗਰ ਪੰਚਾਇਤ ਚੋਣਾਂ ਵਿਚ ਵੱਖ-ਵੱਖ ਵਾਰਡਾਂ ਤੋਂ ਖੜੇ ਕੀਤੇ ਅਕਾਲੀ ਉਮੀਦਵਾਰਾਂ ਲਈ ਡਟ ਕੇ ਕੀਤੇ ਚੋਣ ਪ੍ਰਚਾਰ ਸਦਕਾ ਕਈ ਥਾਵਾਂ ਤੋਂ ਅਕਾਲੀ ਉਮੀਦਵਾਰ ਬੇਹੱਦ ਮਜ਼ਬੂਤ ਸਥਿਤੀ ਵਿਚ ਨਜ਼ਰ ਆ ਰਹੇ ਹਨ | ਸ਼ਹਿਰ ਦੇ ਵਾਰਡ ਨੰਬਰ 11 'ਚ ਸੀਨੀਅਰ ਅਕਾਲੀ ਆਗੂ ਗੁਰਪ੍ਰੀਤ ਸਿੰਘ ਭੁੱਲਰ ਦੀ ਧਰਮ ਪਤਨੀ ਤੇ ਪੜ੍ਹੀ ਲਿਖੀ ਉਮੀਦਵਾਰ ਬੀਬਾ ਅੰਮਿ੍ਤਪਾਲ ਕੌਰ ਅਤੇ ਵਾਰਡ ਨੰਬਰ 12 'ਚ ਅਕਾਲੀ ਉਮੀਦਵਾਰ ਅਮਨਪ੍ਰੀਤ ਸਿੰਘ ਅਮਨ ਗਾਬਾ ਦੇ ਹੱਕ 'ਚ ਡੋਰ ਟੂ ਡੋਰ ਕੀਤੇ ਚੋਣ ਪ੍ਰਚਾਰ ਦੌਰਾਨ ਬਰਜਿੰਦਰ ਸਿੰਘ ਮੱਖਣ ਬਰਾੜ ਨੇ ਕਿਹਾ ਕਿ ਭੁੱਲਰ ਪਰਿਵਾਰ ਅਤੇ ਗਾਬਾ ਪਰਿਵਾਰ ਲੋਕਾਂ ਦੇ ਸ਼ਹਿਰ ਅੰਦਰ ਜਾਣੇ ਪਹਿਚਾਣੇ ਤੇ ਹਰ ਸਮੇਂ ਕੰਮ ਆਉਣ ਵਾਲੇ ਪਰਿਵਾਰ ਹਨ | ਇਸ ਚੋਣ ਮੁਹਿੰਮ ਵਿਚ ਆਮ ਲੋਕਾਂ ਵਲੋਂ ਵੀ ਜਿਸ ਤਰਾਂ ਇਨ੍ਹਾਂ ਵਾਰਡਾਂ ਵਿਚ ਹੁੰਗਾਰਾ ਮਿਲਿਆ, ਉਸ ਤੋਂ ਸਾਫ਼ ਦਿਖਾਈ ਦਿੱਤਾ ਕਿ ਦੋਨੋਂ ਉਮੀਦਵਾਰ ਵੱਡੀ ਲੀਡ ਨਾਲ ਆਪਣੀ ਜਿੱਤ ਪ੍ਰਾਪਤ ਕਰਨਗੇ | ਚੋਣ ਮੁਹਿੰਮ ਸਮੇਂ ਉਨ੍ਹਾਂ ਦੇ ਨਾਲ ਸਾਬਕਾ ਚੇਅਰਮੈਨ ਸੁਖਵਿੰਦਰ ਸਿੰਘ ਦਾਤੇਵਾਲ, ਸਰਕਲ ਪ੍ਰਧਾਨ ਜਸਵੀਰ ਸਿੰਘ ਸੀਰਾ, ਸ਼ਹਿਰੀ ਪ੍ਰਧਾਨ ਹਰਮੇਲ ਸਿੰਘ ਰਾਜਪੂਤ, ਸਰਕਲ ਪ੍ਰਧਾਨ ਸੁਰਜੀਤ ਸਿੰਘ ਰਾਮਗੜ੍ਹ, ਯੂਥ ਸਰਕਲ ਪ੍ਰਧਾਨ ਮਨਫੂਲ ਲਾਡੀ ਮਸਤੇਵਾਲਾ, ਸਰਕਲ ਪ੍ਰਧਾਨ ਬਲਜੀਤ ਸਿੰਘ ਕੰਗ, ਨੰਬਰਦਾਰ ਰੇਸ਼ਮ ਸਿੰਘ ਕਾਦਰਵਾਲਾ, ਗੁਰਭੇਜ ਸਿੰਘ ਕਾਦਰਵਾਲਾ, ਗੁਰਪ੍ਰੀਤ ਹੇਰ ਘਲੋਟੀ, ਰਾਣਾ ਭਾਊ, ਇਕਬਾਲਦੀਪ ਸਿੰਘ ਹੈਰੀ, ਜਰਨੈਲ ਸਿੰਘ ਧਾਲੀਵਾਲ ਤੇ ਹੋਰ ਆਗੂ ਵਰਕਰ ਹਾਜ਼ਰ ਸਨ |
ਪਿਛਲੀ ਖ਼ਬਰ ਵਾਰਡ 10 ਤੋਂ ਗੁਰਮੀਤ ਸਿੰਘ ਲੱਡੂ ਦੇ ਹੱਕ 'ਚ ਮੱਖਣ ਬਰਾੜ ਵਲੋਂ ਤੂਫ਼ਾਨੀ ਚੋਣ ਪ੍ਰਚਾਰ ਅਗਲੀ ਖ਼ਬਰ ਸੰਜੀਤ ਸਿੰਘ ਸਨੀ ਗਿੱਲ ਆਪਣੇ ਉਮੀਦਵਾਰਾਂ ਲਈ ਕਰ ਰਹੇ ਹਨ ਧੰੂਆਂਧਾਰ ਚੋਣ ਪ੍ਰਚਾਰ ਕਿਹਾ, ਸ਼੍ਰੋਮਣੀ ਅਕਾਲੀ ਦਲ ਦੇ ਕੌ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।