07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਜ਼ਿਲ੍ਹਾ ਸਿੱਖਿਆ ਅਤੇ ਸੂਚਨਾ ਅਫ਼ਸਰ ਨੇ ਦਿੱਤੀਆਂ ਨਰਸ ਦਿਵਸ ਦੀਆਂ ਸ਼ੁੱਭਕਾਮਨਾਵਾਂ

ਅਜੀਤ ਡੈਸਕ 22-05-2026
ਮੋਗਾ, 21 ਮਈ (ਗੁਰਤੇਜ ਸਿੰਘ ਬੱਬੀ)-ਜ਼ਿਲ੍ਹਾ ਸਿੱਖਿਆ ਅਤੇ ਸੂਚਨਾ ਅਫ਼ਸਰ ਅਫ਼ਸਰ ਸਿਹਤ ਵਿਭਾਗ ਦਫ਼ਤਰ ਸਿਵਲ ਸਰਜਨ ਮੋਗਾ ਮੈਡਮ ਜਸਜੀਤ ਕੌਰ ਨੇ ਅੰਤਰਰਾਸ਼ਟਰੀ ਨਰਸ ਦਿਵਸ ਮੌਕੇ ਸਮੂਹ ਨਰਸਿੰਗ ਸਟਾਫ਼ ਨੂੰ ਵਧਾਈ ਅਤੇ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ | ਉਨ੍ਹਾਂ ਕਿਹਾ ਕਿ ਨਰਸ ਸਿਹਤ ਪ੍ਰਣਾਲੀ ਦੀ ਰੀੜ੍ਹ ਦੀ ਹੱਡੀ ਹਨ, ਜੋ ਆਪਣੀ ਨਿਸ਼ਕਾਮ ਸੇਵਾ, ਮਮਤਾ ਅਤੇ ਸਮਰਪਣ ਨਾਲ ਮਰੀਜ਼ਾਂ ਦੀ ਦੇਖਭਾਲ ਕਰਦੀਆਂ ਹਨ | ਉਨ੍ਹਾਂ ਕਿਹਾ ਕਿ ਨਰਸ ਦਿਨ-ਰਾਤ ਆਪਣੀ ਡਿਊਟੀ ਨਿਭਾਉਂਦੀਆਂ ਹੋਈਆਂ ਮਨੁੱਖਤਾ ਦੀ ਸੇਵਾ ਕਰਦੀਆਂ ਹਨ ਅਤੇ ਸਿਹਤ ਵਿਭਾਗ ਵਿਚ ਮਹੱਤਵਪੂਰਨ ਯੋਗਦਾਨ ਪਾ ਰਹੀਆਂ ਹਨ | ਖ਼ਾਸ ਕਰਕੇ ਐਮਰਜੈਂਸੀ ਅਤੇ ਮੁਸ਼ਕਲ ਹਾਲਾਤਾਂ ਵਿਚ ਨਰਸਿੰਗ ਸਟਾਫ਼ ਦੀ ਸੇਵਾ ਸ਼ਲਾਘਾਯੋਗ ਰਹਿੰਦੀ ਹੈ | ਉਨ੍ਹਾਂ ਸਮੂਹ ਨਰਸਿੰਗ ਅਧਿਕਾਰੀਆਂ ਅਤੇ ਸਟਾਫ਼ ਦੇ ਚੰਗੇ ਭਵਿੱਖ ਅਤੇ ਤੰਦਰੁਸਤ ਜੀਵਨ ਦੀ ਕਾਮਨਾ ਕਰਦਿਆਂ ਕਿਹਾ ਕਿ ਸਮਾਜ ਨੂੰ ਨਰਸ ਦੀ ਸੇਵਾ ਦਾ ਸਦਾ ਸਤਿਕਾਰ ਕਰਨਾ ਚਾਹੀਦਾ ਹੈ |
ਪਿਛਲੀ ਖ਼ਬਰ ਭਾਰਤ ਵਿਕਾਸ ਪ੍ਰੀਸ਼ਦ ਮੋਗਾ ਸ਼ਾਖਾ ਵਲੋਂ ਕੁਲਚੇ ਅਤੇ ਮਿੱਠੇ ਚੌਲ ਦਾ ਲੰਗਰ ਲਗਾਇਆ ਅਗਲੀ ਖ਼ਬਰ ਸਫ਼ਾਈ ਸੇਵਕਾਂ ਅਤੇ ਕਲੈਰੀਕਲ ਕਾਮਿਆਂ ਦੀਆਂ ਮੰਗਾਂ ਮੰਨਣਾ ਸੂਬਾ ਸਰਕਾਰ ਦਾ ਬਹੁਤ ਹੀ ਸ਼ਲਾਘਾਯੋਗ ਕਦਮ-ਪ੍ਰਧਾਨ ਦੀਸ਼ਾ,...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।