30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਓ.ਪੀ.ਕੁਮਾਰ ਸੋਸ਼ਲ ਵੈੱਲਫੇਅਰ ਕਲੱਬ ਦੇ ਪ੍ਰਧਾਨ ਬਣੇ <br/>

ਅਜੀਤ ਡੈਸਕ 11-04-2026
ਮੋਗਾ, 10 ਅਪ੍ਰੈਲ (ਅਸ਼ੋਕ ਬਾਂਸਲ)-ਸੋਸ਼ਲ ਵੈੱਲਫੇਅਰ ਕਲੱਬ ਦੀ ਸ਼ਹੀਦੀ ਪਾਰਕ ਵਿਚ ਆਉਣ ਵਾਲੇ 2 ਸਾਲਾਂ ਲਈ ਪ੍ਰਧਾਨਗੀ ਦੀ ਚੋਣ ਕਰਵਾਈ ਗਈ | ਇਸ ਮੌਕੇ ਜਨਰਲ ਸਕੱਤਰ ਪੀ.ਐਸ. ਚਹਿਲ ਵਲੋਂ ਪਿਛਲੇ 2 ਸਾਲਾਂ 'ਚ ਕਲੱਬ ਵਲੋਂ ਕੀਤੇ ਗਏ ਕੰਮਾਂ ਦਾ ਵੇਰਵਾ ਹਾਊਸ ਵਿਚ ਪੇਸ਼ ਕੀਤਾ ਗਿਆ ਤੇ ਵਿੱਤ ਸਕੱਤਰ ਸੁਰਜੀਤ ਸਿੰਘ ਅਤੇ ਸਹਾਇਕ ਅਸ਼ੋਕ ਅਗਰਵਾਲ ਨੇ ਖ਼ਰਚੇ ਦਾ ਸਾਰਾ ਹਿਸਾਬ ਹਾਊਸ ਦੇ ਸਾਹਮਣੇ ਰੱਖਿਆ | ਇਸ ਦੇ ਬਾਅਦ ਪ੍ਰਧਾਨ ਨੇ ਪੁਰਾਣੀ ਕਮੇਟੀ ਨੂੰ ਭੰਗ ਕਰਕੇ ਚੋਣ ਕਮੇਟੀ ਦਾ ਗਠਨ ਕੀਤਾ ਗਿਆ | ਸਾਰੇ ਮੈਂਬਰਾਂ ਵਲੋਂ ਪ੍ਰਧਾਨ ਓ.ਪੀ. ਕੁਮਾਰ ਦੀ ਅਗਵਾਈ ਵਿਚ ਕੀਤੇ ਗਏ ਕੰਮਾਂ 'ਤੇ ਤਸੱਲੀ ਪ੍ਰਗਟਾਈ | ਉਪਰੰਤ ਮੰਗਤ ਸ਼ਰਮਾ ਵਲੋਂ ਓ.ਪੀ. ਕੁਮਾਰ ਦੇ ਨਾਂਅ ਦਾ ਪ੍ਰਸਤਾਵ ਪ੍ਰਧਾਨਗੀ ਲਈ ਫਿਰ ਤੋਂ ਰੱਖਿਆ ਗਿਆ ਤੇ ਕਮਲਜੀਤ ਸ਼ਰਮਾ ਵਲੋਂ ਉਨ੍ਹਾਂ ਦੇ ਨਾਂਅ ਦੀ ਤਾਈਦ ਕੀਤੀ ਗਈ ਅਤੇ ਪੂਰੇ ਹਾਊਸ ਵਲੋਂ ਉਨ੍ਹਾਂ ਦੇ ਨਾਂਅ 'ਤੇ ਮੋਹਰ ਲਗਾ ਦਿੱਤੀ ਗਈ | ਇੱਥੇ ਇਹ ਦੱਸਣਾ ਵੀ ਜਰੂਰੀ ਹੈ ਕਿ ਓ.ਪੀ. ਕੁਮਾਰ ਇਸ ਜ਼ਿੰਮੇਵਾਰੀ ਨੂੰ ਸਾਲ 1997 ਤੋਂ ਨਿਭਾਅ ਰਹੇ ਹਨ | ਇਸ ਸਾਰੀ ਕਾਰਵਾਈ ਦਾ ਸੰਚਾਲਨ ਝਲਮਨ ਦਾਸ ਤੇ ਪੀ.ਐਸ. ਚਹਿਲ ਵਲੋਂ ਬਾਖ਼ੂਬੀ ਕੀਤਾ ਗਿਆ | ਇਸ ਤੋਂ ਬਾਅਦ ਜਨਰਲ ਸਕੱਤਰ ਝਲਮਨ ਦਾਸ, ਵਿੱਤ ਸਕੱਤਰ ਅਜੈ ਸਿੰਗਲਾ ਅਤੇ ਬਾਕੀ ਸਾਰੀ ਕਮੇਟੀ ਦੀ ਨਿਯੁਕਤੀ ਕੀਤੀ ਗਈ | ਇਸ ਮੌਕੇ ਸੁਰਿੰਦਰਪਾਲ ਸਿੰਘ ਮਿਗਲਾਨੀ, ਹਰਭਜਨ ਸਿੰਘ, ਬਲਦੇਵ ਰਾਜ ਗੁਪਤਾ, ਜੋਗਿੰਦਰ ਸਿੰਗਲਾ, ਰਾਜ ਕੁਮਾਰ ਕੱਕੜ, ਗੁਰਦੇਵ ਸਿੰਘ, ਪੰਕਜ ਗੋਇਲ, ਉਪਿੰਦਰ ਸਿੰਘ, ਅਸ਼ੋਕ ਕੁਮਾਰ ਅਗਰਵਾਲ, ਰਸ਼ਪਾਲ ਸਿੰਘ, ਮੰਗਤ ਰਾਮ ਸ਼ਰਮਾ, ਕਮਲਜੀਤ ਸਿੰਘ, ਪਵਨ ਸ਼ਰਮਾ, ਡਾ.ਦਿਨੇਸ਼ ਕੱਕੜ, ਸੁਸ਼ੀਲ ਗਰਗ, ਰਜਿੰਦਰ ਵਿਕੀ, ਵਿਸ਼ਵ ਗਰੋਵਰ, ਕਰਨਬੀਰ, ਗਗਨਦੀਪ ਸਿੰਘ, ਵੇਨਿਕਾ ਗੋਇਲ, ਮਾਨਕ, ਡਿੰਪਲ, ਸੰਜੀਵ ਅਰੋੜਾ, ਅਸ਼ੋਕ ਨਰੂਲਾ, ਪੇ੍ਰਮ ਸਿੰਗਲ, ਨਰੇਸ਼ ਕੁਮਾਰ, ਪਰਮਜੀਤ ਸਿੰਘ, ਗੁਰਮੀਤ ਸਿੰਘ ਅਤੇ ਬਿੱਟੂ ਹਾਜ਼ਰ ਸਨ |

ਪਿਛਲੀ ਖ਼ਬਰ ਦਰਬਾਰ ਸੰਪ੍ਰਦਾਇ ਸੰਤ ਆਸ਼ਰਮ ਲੋਪੋ ਵਿਖੇ ਪੁੰਨਿਆ ਦਾ ਦਿਹਾੜਾ ਮਨਾਇਆ <br/> ਅਗਲੀ ਖ਼ਬਰ ਕੰਪਿਊਟਰ ਅਧਿਆਪਕ ਭਲਕੇ ਕਰਨਗੇ ਮੁੱਖ ਮੰਤਰੀ ਦੀ ਸੰਗਰੂਰ ਰਿਹਾਇਸ਼ ਦਾ ਘਿਰਾਓ-ਇਕਬਾਲ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।