04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਗੁਲਜ਼ਾਰ ਸਿੰਘ ਯੂਨੀਵਰਸਲ ਸਕੂਲ ਵਿੱਦਿਅਕ ਸੈਸ਼ਨ 2026-27 ਲਈ ਦਾਖ਼ਲਿਆਂ 'ਚ ਭਾਰੀ ਛੋਟ <br/>

ਅਜੀਤ ਡੈਸਕ 06-04-2026
ਕਿਸ਼ਨਪੁਰਾ ਕਲਾਂ, 5 ਅਪ੍ਰੈਲ (ਅਮੋਲਕ ਸਿੰਘ ਕਲਸੀ)-ਇਲਾਕੇ ਦੇ ਨਾਮਵਰ ਵਿੱਦਿਅਕ ਸੰਸਥਾ ਗੁਲਜ਼ਾਰ ਸਿੰਘ ਯੂਨੀਵਰਸਲ ਸਕੂਲ ਅੰਦਰ ਵਿਦਿਆਰਥੀਆਂ ਦੇ ਨਵੇਂ ਦਾਖ਼ਲਿਆਂ ਨੂੰ ਲੈ ਕੇ ਸਕੂਲ ਦੇ ਮੁੱਖ ਪ੍ਰਬੰਧਕ ਡਾ. ਗੁਰਪ੍ਰੀਤ ਸਿੰਘ ਢਿੱਲੋਂ ਆਦਿ ਵਲੋਂ ਮਾਪਿਆਂ ਲਈ ਜਾਗਰੂਕਤਾ ਸਮਾਗਮ ਕਰਵਾਇਆ ਗਿਆ | ਡਾ. ਗੁਰਪ੍ਰੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਬੱਚਿਆਂ ਦੇ ਉੱਜਲ ਭਵਿੱਖ ਲਈ ਮਾਪਿਆਂ ਨੂੰ ਸਾਡੇ ਸਕੂਲ ਦੀਆਂ ਪਿਛਲੇ ਵਰ੍ਹੇ ਦੀਆਂ ਪ੍ਰਾਪਤੀਆਂ ਦਾ ਲੇਖਾ-ਜੋਖਾ ਕਰਨਾ ਚਾਹੀਦਾ | ਉਨ੍ਹਾਂ ਦੱਸਿਆ ਕਿ ਸਾਡੇ ਸਕੂਲ 'ਚ ਨਵੇਂ ਪ੍ਰਾਜੈਕਟਾਂ ਤੇ ਵਿਦਿਆਰਥੀਆਂ ਦੇ ਭਵਿੱਖ ਲਈ ਪੜ੍ਹਾਈ ਦੇ ਨਾਲ ਖੇਡਾਂ ਨੂੰ ਤਰਜ਼ੀਹ ਦਿੱਤੀ ਜਾਂਦੀ ਹੈ | ਟੀਚਿੰਗ ਸਟਾਫ਼ ਦੀ ਗੱਲ ਹੋਵੇ ਜਾਂ ਸਾਇੰਸ, ਮੈਥ ਜਾਂ ਕਿਸੇ ਵੀ ਹੋਰ ਪ੍ਰਯੋਗਸ਼ਾਲਾ ਦੀ ਗੁਲਜ਼ਾਰ ਸਿੰਘ ਯੂਨੀਵਰਸਲ ਸਕੂਲ ਅਜਿਹੇ ਮਾਮਲਿਆਂ 'ਚ ਹਮੇਸ਼ਾ ਮੋਹਰੀ ਰਹਿੰਦਾ | ਅੰਤ 'ਚ ਮੁੱਖ ਪ੍ਰਬੰਧਕ ਡਾ. ਗੁਰਪ੍ਰੀਤ ਸਿੰਘ ਢਿੱਲੋਂ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦੇ ਚੰਗੇ ਭਵਿੱਖ ਲਈ ਸਕੂਲ ਨਾਲ ਜੁੜਨ ਤੇ ਇਸ ਮੌਕੇ ਦਾ ਲਾਭ ਲੈਣ | ਇਸ ਮੌਕੇ ਪਿ੍ੰਸੀਪਲ ਤੇ ਸਮੂਹ ਸਕੂਲ ਸਟਾਫ਼ ਹਾਜ਼ਰ ਸਨ |

ਪਿਛਲੀ ਖ਼ਬਰ ਪੰਜਾਬ ਕੋ-ਐਜੂਕੇਸ਼ਨ ਸਕੂਲ 'ਚ 11ਵੀਂ ਸ਼੍ਰੇਣੀ ਦੇ ਦਾਖ਼ਲੇ ਲਈ ਵੱਖ-ਵੱਖ ਸਕੂਲਾਂ ਦੇ 9 ਬੱਚਿਆਂ ਨੇ ਪ੍ਰਾਪਤ ਕੀਤੀ ਸਕਾਲ... ਅਗਲੀ ਖ਼ਬਰ ਗੜੇਮਾਰੀ ਨਾਲ ਨੁਕਸਾਨੀਆਂ ਫ਼ਸਲਾਂ ਦਾ ਤੁਰੰਤ ਮੁਆਵਜ਼ਾ ਦੇਵੇ ਮਾਨ ਸਰਕਾਰ-ਜ਼ਿਲ੍ਹਾ ਪ੍ਰਧਾਨ ਬਲਰਾਜ ਸਿੰਘ ਖ਼ਾਲਸਾ <br...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।