04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਮੁੱਖ ਮੰਤਰੀ ਦੀ ਜੈਤੋ ਰੈਲੀ ਨੂੰ ਮੁੱਖ ਰੱਖਦਿਆਂ 100 ਦੇ ਕਰੀਬ ਕਿਸਾਨਾਂ ਨੂੰ ਨਜ਼ਰਬੰਦ ਕੀਤਾ

ਅਜੀਤ ਡੈਸਕ 06-04-2026
ਬਾਜਾਖਾਨਾ, 5 ਅਪ੍ਰੈਲ (ਜਗਦੀਪ ਸਿੰਘ ਗਿੱਲ)-ਵਿਧਾਨ ਸਭਾ ਹਲਕਾ ਜੈਤੋ ਵਿਖੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਹੇਠ ਇਕ ਵੱਡੀ ਰੈਲੀ ਕੀਤੀ ਜਾਣ ਕਰਕੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਏਕਤਾ ਦੇ ਕਿਸਾਨਾਂ ਵਲੋਂ ਮੁੱਖ ਮੰਤਰੀ ਪੰਜਾਬ ਨਾਲ ਸਵਾਲ ਜਵਾਬਾਂ ਕੀਤੇ ਜਾਣ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ | ਜਿਸ ਦੀ ਅਗਵਾਈ ਇੰਦਰਜੀਤ ਸਿੰਘ ਘਣੀਆਂ ਜਨਰਲ ਸਕੱਤਰ ਕਰ ਰਹੇ ਸਨ | ਬਾਜਾਖਾਨਾ ਵਿਖੇ 100 ਦੇ ਕਰੀਬ ਕਿਸਾਨਾਂ ਨੂੰ ਗਿ੍ਫ਼ਤਾਰ ਕਰ ਪੰਜਾਬ ਰੋਡਵੇਜ ਦੀ ਬੱਸ 'ਚ ਬਿਠਾ ਕੇ ਪੁਲਿਸ ਚੌਂਕੀ ਬਰਗਾੜੀ ਵਿਖੇ ਲਿਜਾਇਆ ਗਿਆ | ਜਿਨ੍ਹਾਂ ਨੂੰ ਬਾਅਦ 'ਚ ਰੈਲੀ ਉਪਰੰਤ ਛੱਡ ਦਿੱਤਾ ਗਿਆ | ਇੰਦਰਜੀਤ ਸਿੰਘ ਘਣੀਆਂ ਨੇ ਦੱਸਿਆ ਕਿ ਯੂਨੀਅਨ ਦੇ ਉਲੀਕੇ ਪ੍ਰੋਗਰਾਮ ਤਹਿਤ ਕਿਸਾਨ ਆਗੂਆਂ ਵਲੋਂ ਮੁੱਖ ਮੰਤਰੀ ਪੰਜਾਬ ਨਾਲ ਸਵਾਲ ਜਵਾਬ ਕੀਤੇ ਜਾਣ ਦਾ ਪ੍ਰੋਗਰਾਮ ਬਣਾਇਆ ਗਿਆ ਸੀ ਪਰ ਜ਼ਿਲ੍ਹਾ ਪੁਲਿਸ ਵਲੋਂ ਪ੍ਰੋਗਰਾਮ ਨੂੰ ਫ਼ੇਲ੍ਹ ਕਰਨ ਲਈ ਬਾਜਾਖਾਨਾ ਵਿਖੇ ਗਿ੍ਫ਼ਤਾਰ ਕਰਕੇ ਪੁਲਿਸ ਚੌਂਕੀ ਬਰਗਾੜੀ ਵਿਚ ਨਜ਼ਰਬੰਦ ਕਰਕੇ ਮੁੱਖ ਮੰਤਰੀ ਪੰਜਾਬ ਦੇ ਜਾਣ ਉਪਰੰਤ ਛੱਡ ਦਿੱਤਾ ਗਿਆ | ਇਸ ਮੌਕੇ ਬਲਜਿੰਦਰ ਸਿੰਘ ਵਾੜਾਭਾਈ ਕਾ, ਸੁਖਪ੍ਰੀਤ ਸਿੰਘ ਝੱਖੜਵਾਲਾ, ਜਤਿੰਦਰਜੀਤ ਸਿੰਘ ਭਿੰਡਰ ਜੈਤੋ , ਜਗਸੀਰ ਸਿੰਘ ਜੈਤੋ, ਸ਼ਮਸ਼ੇਰ ਸਿੰਘ ਮੱਲਾ, ਰਾਜਾ ਸਿੰਘ ਡੋਡ, ਕਾਲਾ ਸਿੰਘ ਰਾਮੇਆਣਾ, ਰਾਜ ਸਿੰਘ ਮੜਾਕ , ਬਲਵਿੰਦਰ ਸਿੰਘ ਰੋੜੀਕਪੂਰਾ , ਬੇਅੰਤ ਸਿੰਘ ਸੂਰਘੁਰੀ, ਕਾਕਾ ਸਿੰਘ ਠੱਠੀ ਭਾਈ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਕਰਮ ਸਿੰਘ ਧਾਲੀਵਾਲ ਨੂੰ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਸ਼ਰਧਾਂਜਲੀਆਂ ਭੇਟ ਅਗਲੀ ਖ਼ਬਰ ਬਹੁਜਨ ਸਮਾਜ ਪਾਰਟੀ ਦੇ ਵਰਕਰਾਂ ਦੀ ਭਰਵੀਂ ਇਕੱਤਰਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।