04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਬਹੁਜਨ ਸਮਾਜ ਪਾਰਟੀ ਦੇ ਵਰਕਰਾਂ ਦੀ ਭਰਵੀਂ ਇਕੱਤਰਤਾ

ਅਜੀਤ ਡੈਸਕ 06-04-2026
ਕੋਟਕਪੂਰਾ, 5 ਅਪ੍ਰੈਲ (ਮੋਹਰ ਸਿੰਘ ਗਿੱਲ)-ਵਿਧਾਨ ਸਭਾ ਹਲਕਾ ਕੋਟਕਪੂਰਾ ਦੇ ਪਿੰਡ ਖਾਰਾ ਵਿਖੇ ਬਹੁਜਨ ਸਮਾਜ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਹਰਬੰਸ ਸਿੰਘ ਸੋਨਾ ਬਰਾੜ ਸਾਦਿਕ ਵਲੋਂ ਮੀਟਿੰਗ ਕੀਤੀ ਗਈ | ਮੀਟਿੰਗ 'ਚ ਬਹੁਜਨ ਸਮਾਜ ਪਾਰਟੀ ਦੇ ਬਾਨੀ ਸਾਹਿਬ ਸ੍ਰੀ ਕਾਂਸੀ ਰਾਮ ਜੀ ਦੀ ਵਿਚਾਰਧਾਰਾ ਤੇ ਬਾਬਾ ਸਾਹਿਬ ਜੀ ਦੀ ਜੋ ਸੋਚ ਦਲਿਤਾਂ ਦੇ ਜੀਵਨ ਨੂੰ ਉਚਾ ਚੁੱਕਣ ਬਾਰੇ ਸੀ, ਉਸ ਉਪਰ ਵੱਖ-ਵੱਖ ਬੁਲਾਰਿਆਂ ਵਲੋਂ ਵਿਚਾਰ ਵਟਾਂਦਰਾ ਕੀਤਾ ਗਿਆ | ਬੁਲਾਰਿਆਂ ਨੇ ਕਿਹਾ ਕਿ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਨ ਨੂੰ ਸਮਰਪਿਤ ਬਹੁਜਨ ਸਮਾਜ ਪਾਰਟੀ ਵਲੋਂ ਜ਼ਿਲ੍ਹਾ ਪੱਧਰੀ ਕੀਤੀਆਂ ਜਾ ਰਹੀਆਂ ਰੈਲੀਆਂ ਦੀ ਕੜੀ ਤਹਿਤ 10 ਅਪ੍ਰੈਲ ਨੂੰ ਨਿਹਾਲ ਸਿੰਘ ਵਾਲਾ ਦੀ ਪੁਰਾਣੀ ਦਾਣਾ ਮੰਡੀ ਵਿਚ ਕੀਤੀ ਜਾ ਰਹੀ ਰੈਲੀ ਸਬੰਧੀ ਹਲਕਾ ਕੋਟਕਪੂਰਾ ਦੇ ਸਮੂਹ ਵਰਕਰਾਂ ਨੂੰ ਵੱਡੇ ਕਾਫ਼ਲੇ ਦੇ ਰੂਪ ਵਿਚ ਪਹੁੰਚਣ ਦੀ ਅਪੀਲ ਕੀਤੀ ਗਈ | ਮੀਟਿੰਗ 'ਚ ਬਹੁਜਨ ਸਮਾਜ ਪਾਰਟੀ ਦੇ ਯੂਥ ਵਿੰਗ ਦੇ ਪ੍ਰਧਾਨ ਬਲਜੀਤ ਸਿੰਘ ਕੰਡਿਆਰਾ, ਜ਼ਿਲ੍ਹਾ ਕਨਵੀਨਰ ਨਿਰਮਲ ਸਿੰਘ ਸਾਦਿਕ, ਸਾਬਕਾ ਹਲਕਾ ਪ੍ਰਧਾਨ ਲਛਮਣ ਸਿੰਘ ਆਰੇ ਵਾਲੇ, ਦਿਲਬਾਗ ਸਿੰਘ ਸਾਦਿਕ ਸਾਬਕਾ ਮੈਂਬਰ ਪੰਚਾਇਤ, ਗੋਬਿੰਦ ਸਿੰਘ ਸੈਕਟਰ ਪ੍ਰਧਾਨ ਅਤੇ ਕੋਟਕਪੂਰਾ ਹਲਕੇ ਦੇ ਪ੍ਰਧਾਨ ਤਰਸੇਮ ਸਿੰਘ, ਜ਼ਿਲ੍ਹਾ ਸਕੱਤਰ ਬਸੰਤ ਕੁਮਾਰ ਸ਼ਾਮਿਲ ਹੋਏ | ਮੀਟਿੰਗ ਵਿਚ ਬਹੁਤ ਸਾਰੇ ਨੌਜਵਾਨ ਹੋਰ ਰਾਜਸੀ ਪਾਰਟੀਆਂ ਨੂੰ ਛੱਡ ਕੇ ਬਹੁਜਨ ਸਮਾਜ ਪਾਰਟੀ ਵਿਚ ਸ਼ਾਮਿਲ ਹੋਏ ਅਤੇ ਪਾਰਟੀ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਨ ਦਾ ਭਰੋਸਾ ਦਿਵਾਇਆ | ਇਸ ਮੌਕੇ ਪਿੰਡ ਖਾਰਾ ਦੇ ਨਛੱਤਰ ਸਿੰਘ, ਜੱਗਾ ਸਿੰਘ, ਹਰਜਿੰਦਰ ਸਿੰਘ, ਇਕਬਾਲ ਸਿੰਘ, ਸੁਰਜੀਤ ਸਿੰਘ, ਕੁਲਦੀਪ ਸਿੰਘ, ਬਲਕਰਨ ਸਿੰਘ ਮੈਂਬਰ ਖਾਰਾ, ਲਖਵੀਰ ਸਿੰਘ, ਗੁਰਚਰਨ ਸਿੰਘ ਬੱਗੀ ਸਾਬਕਾ ਮੈਂਬਰ, ਜਸਵੀਰ ਸਿੰਘ ਜੱਗਾ, ਗੇਜ ਸਿੰਘ ਮਿਸਤਰੀ, ਰਾਜੂ ਰਾਮ ਭੱਟੀ, ਹਰਜਿੰਦਰ ਸਿੰਘ, ਹਰਨੇਕ ਸਿੰਘ, ਨੈਬ ਸਿੰਘ, ਨਛੱਤਰ ਸਿੰਘ, ਗੁਰਦਿਆਲ ਸਿੰਘ, ਜਸਵੀਰ ਸਿੰਘ, ਨੀਲਾ ਰਾਮ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਮੁੱਖ ਮੰਤਰੀ ਦੀ ਜੈਤੋ ਰੈਲੀ ਨੂੰ ਮੁੱਖ ਰੱਖਦਿਆਂ 100 ਦੇ ਕਰੀਬ ਕਿਸਾਨਾਂ ਨੂੰ ਨਜ਼ਰਬੰਦ ਕੀਤਾ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੀ ਸ੍ਰੀ ਮੁਕਤਸਰ ਸਾਹਿਬ ਵਿਖੇ ਪੰਜਾਬ ਬਚਾਓ ਰੈਲੀ ਅੱਜ-ਰੋਜ਼ੀ ਬਰਕੰਦੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।