ਫਤਿਹਗੜ੍ਹ ਪੰਜਤੂਰ, 1 ਅਪ੍ਰੈਲ (ਜਸਵਿੰਦਰ ਸਿੰਘ ਪੋਪਲੀ)-ਇਲਾਕੇ ਦੀ ਨਾਮਵਰ ਸਿੱਖਿਆ ਸੰਸਥਾ ਆਕਲੈਂਡ ਗਰਾਮਰ ਸੀਨੀਅਰ ਸੈਕੰਡਰੀ ਸਕੂਲ ਫਤਿਹਗੜ੍ਹ ਪੰਜਤੂਰ ਵਿਦਿਆਰਥੀਆਂ ਲਈ ਬਹੁਤ ਹੀ ਘੱਟ ਫੀਸਾਂ 'ਤੇ ਉੱਚ ਪੱਧਰ ਦੀ ਸਿੱਖਿਆ ਦੇ ਰਿਹਾ ਹੈ | ਸਕੂਲ ਦੇ ਪ੍ਰਬੰਧਕ ਜਤਿੰਦਰਪਾਲ ਪੰਜਤੂਰੀ ਨੇ ਦੱਸਿਆ ਕਿ ਸੀ.ਬੀ.ਐਸ.ਈ. ਬੋਰਡ ਦੀ ਨਰਸਰੀ ਤੋਂ ਲੈ ਕੇ ਗਿਆਰ੍ਹਵੀਂ ਤੱਕ ਦੀ ਪੜ੍ਹਾਈ ਸਿਰਫ 13 ਹਜ਼ਾਰ ਰੁਪਏ ਦੇ ਪੈਕੇਜ ਵਿਚ ਕਰਵਾਈ ਜਾ ਰਹੀ ਹੈ | ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਦਾਦਾ ਮਾਸਟਰ ਸੀਤਾ ਰਾਮ ਨੂੰ ਸਮਰਪਿਤ ਐਸ.ਆਰ.ਐਮ. ਸਿੱਖਿਆ ਸੰਸਥਾਵਾਂ ਵਲੋਂ ਚਲਾਏ ਜਾ ਰਹੇ ਆਕਲੈਂਡ ਗਰਾਮਰ ਸਕੂਲ ਵਲੋਂ ਪੰਜਾਬ ਬੋਰਡ ਦੀ ਅੰਗਰੇਜ਼ੀ ਮੀਡੀਅਮ ਦੀ ਨਰਸਰੀ ਤੋਂ ਲੈ ਕੇ ਅੱਠਵੀਂ ਕਲਾਸ ਤੱਕ ਦੀ ਪੜ੍ਹਾਈ ਵੀ 13 ਹਜ਼ਾਰ ਵਿਚ ਕਰਵਾਈ ਜਾ ਰਹੀ ਹੈ ਜਿਸ ਵਿਚ ਦਾਖਲਾ ਫੀਸ ਅਤੇ ਟਰਾਂਸਪੋਰਟ ਦਾ ਕਿਰਾਇਆ ਸ਼ਾਮਿਲ ਹੈ ਤੇ ਇਹ ਛੋਟ ਕੇਵਲ ਖਾਲਸੇ ਦੇ ਸਾਜਨਾ ਦਿਵਸ 13 ਅਪ੍ਰੈਲ ਤੱਕ ਹੈ | ਸਕੂਲ ਦੀਆਂ ਬੀਤੇ ਸਮੇਂ 'ਚ ਪ੍ਰਾਪਤੀਆਂ ਦੀ ਗੱਲ ਕਰਦਿਆਂ ਜਤਿੰਦਰਪਾਲ ਰਿੰਪਾ ਪੰਜਤੂਰੀ ਨੇ ਕਿਹਾ ਕਿ ਪਿਛਲੇ ਸਾਲ ਸਾਲਾਨਾ ਪ੍ਰੀਖਿਆ ਵਿਚ ਸਕੂਲ ਦੀ ਵਿਦਿਆਰਥਣ ਪ੍ਰਭਲੀਨ ਕੌਰ ਨੇ ਜ਼ਿਲ੍ਹਾ ਮੋਗਾ 'ਚੋਂ ਪਹਿਲਾ ਸਥਾਨ ਅਤੇ ਪੰਜਾਬ ਵਿਚ ਨੌਵਾਂ ਸਥਾਨ ਹਾਸਲ ਕੀਤਾ ਹੈ | ਜਿਸ ਨੂੰ ਸਰਕਾਰੀ ਪੱਧਰ 'ਤੇ ਹੋਏ ਸਮਾਗਮ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸਨਮਾਨਿਤ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਸਕੂਲ ਵਲੋਂ ਯੂ.ਪੀ.ਐਸ.ਈ. ਦੀ ਤਿਆਰੀ ਛੇਵੀਂ ਤੋਂ ਹੀ ਕਰਵਾਈ ਜਾਂਦੀ ਹੈ | ਮੈਨੇਜਮੈਂਟ ਵਲੋਂ ਵਿਦਿਆਰਥੀਆਂ ਦਾ ਮਨੋਬਲ ਉੱਚਾ ਚੁੱਕਣ ਲਈ ਸਮੇਂ-ਸਮੇਂ 'ਤੇ ਸਕੂਲ ਵਿਚ ਵਿਦੇਸ਼ੀ ਅਧਿਆਪਕਾਂ ਦੀ ਆਮਦ ਵੀ ਕਰਵਾਈ ਜਾਂਦੀ ਹੈ | ਉਨ੍ਹਾਂ ਦੱਸਿਆ ਕਿ ਮੱਧ ਵਰਗ ਦੇ ਪਰਿਵਾਰਾਂ ਦੇ ਬੱਚਿਆਂ ਨੂੰ ਉੱਚ ਪੱਧਰੀ ਸਿੱਖਿਆ ਪ੍ਰਦਾਨ ਕਰਨਾ ਉਨ੍ਹਾਂ ਦਾ ਮਨੋਰਥ ਹੈ ਤਾਂ ਜੋ ਕੋਈ ਵੀ ਬੱਚਾ ਆਰਥਿਕ ਤੰਗੀ ਕਾਰਨ ਪੜ੍ਹਾਈ ਤੋਂ ਵਾਂਝਾ ਨਾ ਰਹਿ ਸਕੇ | ਇਸ ਮੌਕੇ ਸਕੂਲ ਦੇ ਚੇਅਰਪਰਸਨ ਨਿਰਮਲਾ ਦੇਵੀ ਸ਼ਰਮਾ ਅਤੇ ਸਮੂਹ ਸਟਾਫ ਮੈਂਬਰ ਹਾਜ਼ਰ ਸੀ |