ਮੋਗਾ, 1 ਅਪ੍ਰੈਲ (ਗੁਰਤੇਜ ਸਿੰਘ ਬੱਬੀ)-ਮੋਗਾ ਨਾਲ ਲੱਗਦੇ ਪਿੰਡ ਧੱਲੇਕੇ ਵਾਸੀਆਂ ਦੀਆਂ ਆਸਾਂ ਨੂੰ ਉਦੋਂ ਬੂਰ ਪਿਆ ਜਦੋਂ ਉਨ੍ਹਾਂ ਦੀ ਪਿਛਲੇ 60 ਸਾਲਾਂ ਤੋਂ ਵੱਡੀ ਮੰਗ ਹਲਕਾ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਦੇ ਯਤਨਾਂ ਸਦਕਾ ਪੂਰੀ ਹੋ ਗਈ | ਪਿੰਡ ਵਾਸੀਆਂ ਦੀ ਮੰਗ ਸੀ ਕਿ ਪਿੰਡ ਦੇ ਅੱਠ ਏਕੜ 'ਚ ਬਣੇ ਵੱਡੇ ਛੱਪੜ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਛੱਪੜ ਦਾ ਪਾਣੀ ਪਿੰਡ ਦੀਆਂ ਗਲੀਆਂ ਨਾਲੀਆਂ ਵਿਚ ਆ ਜਾਂਦਾ ਸੀ ਜਿਸ ਨਾਲ ਪਿੰਡ ਵਾਸੀ ਵੱਡੀ ਪ੍ਰੇਸ਼ਾਨੀ ਝੱਲਦੇ ਆ ਰਹੇ ਸਨ ਤੇ ਪਿੰਡ ਵਿਚ ਬਿਮਾਰੀ ਫੈਲਣ ਦਾ ਖ਼ਦਸ਼ਾ ਵੀ ਬਣਿਆ ਰਹਿੰਦਾ ਸੀ ਤੇ ਨਾਲ ਹੀ ਛੱਪੜ ਦੇ ਕੋਲ ਬਣੇ ਸਰਕਾਰੀ ਪ੍ਰਾਇਮਰੀ ਸਕੂਲ ਵੀ ਛੱਪੜ ਦੇ ਪਾਣੀ ਤੋਂ ਤੰਗ ਪ੍ਰੇਸ਼ਾਨ ਸੀ ਤੇ ਇਹ ਮੰਗ ਪਿੰਡ ਦੀ ਸਰਪੰਚ ਮਨਦੀਪ ਕੌਰ ਤੇ ਸਮੂਹ ਗਰਾਮ ਪੰਚਾਇਤ ਨੇ ਹਲਕਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਕੋਲ ਰੱਖੀ ਤਾਂ ਉਨ੍ਹਾਂ ਮੰਗ ਪੂਰੀ ਕਰਦਿਆਂ ਥਾਪਰ ਮਾਡਲ ਅਧੀਨ 30 ਲੱਖ ਰੁਪਏ ਛੱਪੜ ਦੇ ਨਵੀਨੀਕਰਨ ਲਈ ਤੇ ਪਾਣੀ ਦੀ ਨਿਕਾਸੀ ਲਈ ਪਾਏ ਜਾਣ ਵਾਲੇ ਸੀਵਰੇਜ ਜਿਸ ਨਾਲ ਛੱਪੜ ਦੇ ਪਾਣੀ ਦੀ ਨਿਕਾਸੀ ਹੋਵੇਗੀ, ਲਈ 21 ਲੱਖ ਰੁਪਏ ਮਨਜ਼ੂਰ ਕਰਵਾ ਦਿੱਤੇ | ਅੱਜ ਸਮੁੱਚੀ ਗਰਾਮ ਪੰਚਾਇਤ ਤੇ ਪਿੰਡ ਵਾਸੀਆਂ ਨੇ ਗੁਰੂ ਦਾ ਸ਼ੁਕਰਾਨਾ ਕਰਕੇ ਖ਼ੁਸ਼ੀ ਵਿਚ ਲੱਡੂ ਵੰਡ ਕੇ ਛੱਪੜ ਦੇ ਨਵੀਨੀਕਰਨ ਦਾ ਕੰਮ ਸ਼ੁਰੂ ਕਰਵਾਇਆ | ਇਸ ਮੌਕੇ ਸਰਪੰਚ ਮਨਦੀਪ ਕੌਰ, ਪੰਚ ਮਹਿੰਦਰ ਸਿੰਘ ਤੇ ਪਿੰਡ ਵਾਸੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਹਲਕਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਦਾ ਇਸ ਚਿਰੋਕਣੀ ਮੰਗ ਪੂਰੀ ਕਰਨ 'ਤੇ ਤਹਿ ਦਿਲੋਂ ਧੰਨਵਾਦ ਕੀਤਾ | ਇਸ ਮੌਕੇ ਮਹਿੰਦਰ ਸਿੰਘ, ਮੇਜਰ ਸਿੰਘ, ਅਮਰੀਕ ਸਿੰਘ, ਦਿਲਪ੍ਰੀਤ ਸਿੰਘ, ਬਲਵਿੰਦਰ ਸਿੰਘ, ਜਗਤਾਰ ਸਿੰਘ, ਮੰਗਲ ਸਿੰਘ, ਗੁਰਸੇਵਕ ਸਿੰਘ, ਪਰਮਜੀਤ ਸਿੰਘ ਸਾਰੇ ਮੈਂਬਰ, ਹਰਦੇਵ ਸਿੰਘ, ਛਿੰਦਰਪਾਲ ਸਿੰਘ, ਪ੍ਰਧਾਨ ਸੁਖਮੰਦਰ ਸਿੰਘ, ਅੰਗਰੇਜ਼ ਸਿੰਘ, ਤੇਜਪ੍ਰਤਾਪ ਸਿੰਘ ਬਲਾਕ ਪ੍ਰਧਾਨ, ਜਸਮੀਨ ਆਹਲੂਵਾਲੀਆ, ਰੁਪਿੰਦਰ ਸਿੰਘ ਨੈਸਲੇ, ਨੱਥਾ ਸਿੰਘ ਨੰਬਰਦਾਰ, ਕੇਵਲ ਸਿੰਘ, ਸਕੱਤਰ ਤੇਜਪਾਲ ਸਿੰਘ, ਚੰਦ ਸਿੰਘ ਐਸ.ਡੀ.ਓ., ਨੇਕ ਸਿੰਘ ਨੰਬਰਦਾਰ, ਭਿੰਦਾ ਜੌਹਲ, ਜਗਰਾਜ ਸਿੰਘ, ਹਰਨੇਕ ਸਿੰਘ ਸਾਬਕਾ ਪੰਚ, ਗੋਪੀ ਅਕਾਲੀ, ਨਰਿੰਦਰਪਾਲ ਕੌਰ ਖੀਵਾ, ਜਸਵਿੰਦਰ ਸਿੰਘ ਨਿੰਦੀ ਤੇ ਪਿੰਡ ਵਾਸੀ ਹਾਜ਼ਰ ਸਨ |