30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਜੰਗਲੀ ਸੂਰਾਂ ਦਾ ਕਹਿਰ ਜਾਰੀ-ਭੇਖਾ

ਅਜੀਤ ਡੈਸਕ 09-03-2026
ਨੱਥੂਵਾਲਾ ਗਰਬੀ, 8 ਮਾਰਚ (ਨਵਦੀਪ ਸਿੰਘ)-ਪੰਜਾਬ ਦੀ ਕਿਸਾਨੀ 'ਤੇ ਇਸ ਵਾਰ ਜੰਗਲੀ ਸੂਰਾਂ ਦਾ ਕਹਿਰ ਜਾਰੀ ਹੈ ਤੇ ਇਸ ਸਬੰਧੀ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਕਸ਼ਮੀਰਾ ਸਿੰਘ ਭੇਖਾ ਤੇ ਬਲਾਕ ਆਗੂ ਸੁਖਦੀਪ ਸਿੰਘ ਭੇਖਾ ਨੇ ਕਿਹਾ ਕਿ ਜੰਗਲੀ ਸੂਰਾਂ ਦੇ ਵੱਡੇ ਵੱਡੇ ਝੁੰਡ ਰਾਤ ਸਮੇਂ ਦੇਖੇ ਜਾ ਸਕਦੇ ਹਨ | ਪਹਿਲਾਂ ਇਨ੍ਹਾਂ ਆਲੂਆਂ ਦੀ ਫਸਲ ਦਾ ਬਹੁਤ ਨੁਕਸਾਨ ਕੀਤਾ | ਹੁਣ ਕਣਕ, ਬਰਸੀਨ, ਮੱਕੀ ਆਦਿ ਦੀ ਤਬਾਹੀ ਮਚਾ ਰਹੇ ਹਨ ਪਰ ਜੰਗਲਾਤ ਮਹਿਕਮਾ ਕੁੰਭਕਰਨੀ ਨੀਂਦ ਸੁੱਤਾ ਹੋਇਆ ਹੈ | ਉਨ੍ਹਾਂ ਕਿਹਾ ਕਿ ਸੇਮ ਡਰੇਨ ਜੋ ਲੰਗੇਆਣਾ, ਆਲਮਵਾਲਾ, ਜੈ ਸਿੰਘ ਵਾਲਾ, ਵੱਡਾ ਘਰ, ਜੀਵਨ ਵਾਲਾ ਸਮੇਤ ਘੱਟੋ ਘੱਟ 10-15 ਪਿੰਡਾਂ 'ਚੋਂ ਲੰਘਦੀ ਹੈ, ਸੂਰਾਂ ਦੀ ਪਨਾਹ ਗਾਹ ਬਣੀ ਹੋਈ ਹੈ | ਉਨ੍ਹਾਂ ਮੰਗ ਕੀਤੀ ਕਿ ਜੰਗਲੀ ਸੂਰਾਂ ਦਾ ਪ੍ਰਬੰਧ ਕਰਵਾਇਆ ਜਾਵੇ ਤੇ ਪੀੜਤ ਕਿਸਾਨਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ |

ਪਿਛਲੀ ਖ਼ਬਰ ਕਿਰਤੀ ਕਿਸਾਨ ਯੂਨੀਅਨ ਨੇ ਸੰਗਲਾ ਦੀ ਇਕਾਈ ਭੰਗ ਕਰਕੇ ਨਵੀਂ ਚੁਣੀ ਅਗਲੀ ਖ਼ਬਰ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਖੇਲੋ ਇੰਡੀਆ ਸੈਂਟਰ ਘਲੋਟੀ ਵਿਖੇ ਅਸਮੀਤਾ ਖੇਡ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।