29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਖੇਲੋ ਇੰਡੀਆ ਸੈਂਟਰ ਘਲੋਟੀ ਵਿਖੇ ਅਸਮੀਤਾ ਖੇਡ ਸਮਾਗਮ

ਅਜੀਤ ਡੈਸਕ 09-03-2026
ਮੋਗਾ, 8 ਮਾਰਚ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ ਬੱਬੀ)-ਅੰਤਰ-ਰਾਸ਼ਟਰੀ ਮਹਿਲਾ ਦਿਵਸ ਮੌਕੇ ਅਸਮੀਤਾ ਖੇਡ ਲੀਗ ਤਹਿਤ ਖੇਲੋਂ੍ਹ ਇੰਡੀਆ ਸੈਂਟਰ ਘਲੋਟੀ ਵਿਖੇ ਮਾਈ ਭਾਰਤ ਕੇਂਦਰ ਮੋਗਾ ਤੇ ਖੇਡ ਵਿਭਾਗ ਭਾਰਤ ਸਰਕਾਰ ਦੇ ਸਾਂਝੇ ਉੱਦਮ ਨਾਲ ਖੇਡ ਸਮਾਗਮ ਕਰਵਾਇਆ ਗਿਆ ਜਿਸ ਦਾ ਉਦਘਾਟਨ ਮਾਈ ਭਾਰਤ ਕੇਂਦਰ ਦੇ ਜ਼ਿਲ੍ਹਾ ਯੁਵਾ ਅਧਿਕਾਰੀ ਗੁਰਪ੍ਰੀਤ ਸਿੰਘ ਨੇ ਰੀਬਨ ਕੱਟ ਕੇ ਕੀਤਾ | ਇਸ ਮੌਕੇ ਉਨ੍ਹਾਂ ਕਿਹਾ ਕਿ ਇਸ ਖੇਡ ਸਮਾਗਮ ਦਾ ਮਕਸਦ ਮਹਿਲਾਵਾਂ ਤੇ ਕੁੜੀਆਂ ਨੂੰ ਖੇਡਾਂ ਲਈ ਉਤਸ਼ਾਹਿਤ ਕਰਨਾ ਤੇ ਉਨ੍ਹਾਂ ਵਿਚ ਸਿਹਤ ਤੇ ਫਿਟਨੈਸ ਪ੍ਰਤੀ ਜਾਗਰੂਕ ਪੈਦਾ ਕਰਨਾ ਹੈ | ਖੇਡ ਸਮਾਗਮ 'ਚ ਐਥਲੈਟਿਕਸ ਮੁਕਾਬਲੇ ਕਰਵਾਏ ਗਏ ਜਿਸ 'ਚ 100 ਮੀਟਰ, 200 ਮੀਟਰ ਤੇ 400 ਮੀਟਰ ਦੀਆਂ ਦੌੜਾਂ ਵੱਖ-ਵੱਖ ਉਮਰ ਵਰਗ 'ਚ ਕਰਵਾਏ ਗਏ | ਇਸ ਮੌਕੇ ਮਨੋਰੰਜਨ ਗਤੀਵਿਧੀਆਂ ਵੀ ਕਰਵਾਈਆਂ ਗਈਆਂ | ਮੁਕਾਬਲਿਆਂ ਦੇ ਅੰਤ 'ਚ ਖੇਡ ਸਮਾਗਮ ਵਿਚ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ ਸਰਪੰਚ ਸਿਵਰਾਜ ਸਿੰਘ ਘਲੋਟੀ ਤੇ ਜ਼ਿਲ੍ਹਾ ਅਧਿਕਾਰੀ ਮਾਈ ਭਾਰਤ ਕੇਂਦਰ ਮੋਗਾ ਗੁਰਪ੍ਰੀਤ ਸਿੰਘ ਵਲੋਂ ਮੁਕਾਬਲਿਆਂ ਦੇ ਪਹਿਲੇ, ਦੂਜੇ ਤੇ ਤੀਸਰੇ ਸਥਾਨ ਹਾਸਲ ਕਰਨ ਵਾਲਿਆਂ ਨੂੰ ਮੈਡਲ ਤੇ ਟਰਾਫ਼ੀਆਂ ਦੇ ਕੇ ਸਨਮਾਨਿਤ ਕੀਤਾ ਗਿਆ | ਸਰਪੰਚ ਸਿਵਰਾਜ ਸਿੰਘ ਨੇ ਭਾਰਤ ਸਰਕਾਰ ਦਾ ਧੰਨਵਾਦ ਕੀਤਾ | ਇਸ ਮੌਕੇ ਖਿਡਾਰੀਆਂ ਲਈ ਰਿਫਰੈਸ਼ਮੈਂਟ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ | ਸਮਾਗਮ ਦੌਰਾਨ ਪੁੱਜੀਆਂ ਸ਼ਖ਼ਸੀਅਤਾਂ ਤੇ ਖੇਡ ਕੋਚਾਂ ਨੂੰ ਸਨਮਾਨਿਤ ਕੀਤਾ ਗਿਆ |
ਪਿਛਲੀ ਖ਼ਬਰ ਜੰਗਲੀ ਸੂਰਾਂ ਦਾ ਕਹਿਰ ਜਾਰੀ-ਭੇਖਾ ਅਗਲੀ ਖ਼ਬਰ ਚੇਅਰਮੈਨ ਅਮਰਜੀਤ ਸਿੰਘ ਮਾਣੂੰਕੇ ਨਾਲ ਵੱਖ-ਵੱਖ ਸ਼ਖਸੀਅਤਾਂ ਵਲੋਂ ਦੁੱਖ ਦਾ ਪ੍ਰਗਟਾਵਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।