29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

2026 ਦਾ ਸਰਕਾਰ ਵਲੋਂ ਪੇਸ਼ ਬਜਟ ਇਤਿਹਾਸਕ-ਵਿਧਾਇਕ ਬਿਲਾਸਪੁਰ

ਅਜੀਤ ਡੈਸਕ 09-03-2026
ਮੋਗਾ, 8 ਮਾਰਚ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਹਲਕਾ ਨਿਹਾਲ ਸਿੰਘ ਵਾਲਾ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਹਾਜ਼ਰੀ ਵਿਚ ਜੋ ਬਜਟ ਪੇਸ਼ ਕੀਤਾ ਗਿਆ ਉਹ ਇਤਿਹਾਸਕ ਹੈ ਕਿਉਂਕਿ ਇਸ ਬਜਟ ਵਿਚ ਸਮਾਜ ਦੇ ਹਰ ਪੱਖ ਨੂੰ ਛੂਹਿਆ ਗਿਆ ਹੈ ਤੇ ਹਰ ਪੱਖ ਨੂੰ ਸਹੂਲਤਾਂ ਨਾਲ ਲੈਸ ਕੀਤਾ ਗਿਆ ਹੈ | ਇਸ ਸਮੇਂ ਵਿਧਾਇਕ ਬਿਲਾਸਪੁਰ ਨੇ ਬੋਲਦਿਆਂ ਕਿਹਾ ਕਿ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵਲੋਂ ਪੇਸ਼ ਕੀਤਾ ਬਜਟ ਖ਼ਾਸ ਕਰਕੇ ਮਹਿਲਾਵਾਂ ਲਈ ਹਜ਼ਾਰ ਰੁਪਏ ਜਨਰਲ ਔਰਤਾਂ ਤੇ 1500 ਪ੍ਰਤੀ ਮਹੀਨਾ ਐਸ.ਸੀ. ਔਰਤਾਂ ਲਈ ਜੋ ਬਜਟ ਰੱਖਿਆ ਗਿਆ ਹੈ, ਉਸ ਨਾਲ ਪੰਜਾਬ ਦੀਆਂ ਕਰੋੜਾਂ ਮਹਿਲਾਵਾਂ ਨੂੰ ਵਿੱਤੀ ਲਾਭ ਪਹੁੰਚੇਗਾ ਅਤੇ ਉਹ ਆਪਣੇ ਆਪ 'ਤੇ ਨਿਰਭਰ ਹੋਣਗੀਆਂ | ਵਿਧਾਇਕ ਬਿਲਾਸਪੁਰ ਨੇ ਕਿਹਾ ਕਿ ਵਿੱਤ ਮੰਤਰੀ ਵਲੋਂ ਜੰਗਲਾਤ ਅਤੇ ਜੰਗਲੀ ਜੀਵਾਂ ਲਈ, ਪੇਂਡੂ ਵਿਕਾਸ ਰੰਗਲਾ ਪੰਜਾਬ ਸਕੀਮ, ਸ਼ਹਿਰੀ ਵਿਕਾਸ, ਯੋਗ ਅਤੇ ਵਣਜ, ਰੁਜ਼ਗਾਰ ਉਤਪਤੀ ਅਤੇ ਸਿਖਲਾਈ, ਯੁੱਧ ਨਸ਼ਿਆਂ ਵਿਰੁੱਧ, ਖੇਡਦਾ ਪੰਜਾਬ ਅਤੇ ਬਦਲਦਾ ਪੰਜਾਬ, ਸੈਰ ਸਪਾਟਾ ਤੇ ਸੱਭਿਆਚਾਰਕ ਮਸਲੇ, ਸੇਵਾਵਾਂ ਦੀ ਡੋਰ ਸਟੈਪ ਡਲਿਵਰੀ ਅਤੇ ਸੇਵਾ ਕੇਂਦਰ, ਮਾਲੀਆ ਤੇ ਮੁੜ ਵਸੇਬਾ, ਗ੍ਰਹਿ ਮੰਤਰਾਲੇ ਅਤੇ ਜੇਲ੍ਹਾਂ, ਬੁਨਿਆਦੀ ਢਾਂਚੇ ਸੜਕਾਂ, ਪੁਲ ਜਲ ਸਪਲਾਈ, ਸੈਨੀਟੇਸ਼ਨ ਜਲ ਸਰੋਤ, ਬਿਜਲੀ, ਖ਼ੁਰਾਕ ਅਤੇ ਸਿਵਲ ਸਪਲਾਈ, ਨਾਰੀ ਸ਼ਕਤੀਕਰਨ ਅਤੇ ਸਮਾਜ ਭਲਾਈ, ਮਾਲੀਆ ਵਿਚ ਵਾਧਾ ਤੇ ਪੂੰਜੀ ਸਿਰਜਣਾ, ਸਕੂਲੀ ਸਿੱਖਿਆ, ਉਚੇਰੀ ਸਿੱਖਿਆ, ਤਕਨੀਕੀ ਸਿੱਖਿਆ, ਯੂਨੀਵਰਸਿਟੀ ਤੇ ਕਾਲਜਾਂ ਦੀ ਸਿੱਖਿਆ, ਸਿਹਤ ਅਤੇ ਪਰਿਵਾਰ ਭਲਾਈ, ਮੈਡੀਕਲ ਖੋਜ, ਖੇਤੀਬਾੜੀ ਅਤੇ ਕਿਸਾਨ ਭਲਾਈ, ਬਿਜਲੀ, ਬਾਗ਼ਬਾਨੀ, ਪਸ਼ੂ ਪਾਲਣ ਅਤੇ ਡੇਅਰੀ ਵਿਕਾਸ, ਸਹਿਕਾਰਤਾ, ਅਲੱਗ ਅਲੱਗ ਪੈਕੇਜ ਰੱਖੇ ਹਨ ਜਿਨ੍ਹਾਂ ਨਾਲ ਪੰਜਾਬ ਨੂੰ ਵਿਕਾਸ ਲੀਹਾਂ 'ਤੇ ਲਿਆ ਕੇ ਸੋਨੇ ਦੀ ਚਿੜੀ ਵਾਲਾ ਪੰਜਾਬ ਸਿਰਜਿਆ ਜਾਵੇਗਾ |
ਪਿਛਲੀ ਖ਼ਬਰ ਗੋਲਡਨ ਟਰੈਵਲ ਐਡਵਾਈਜ਼ਰ ਨੇ ਨਿਰਮਲ ਸਿੰਘ ਗਿੱਲ ਦਾ ਕੈਨੇਡਾ ਸੁਪਰ ਵੀਜ਼ਾ ਲਗਵਾਇਆ ਅਗਲੀ ਖ਼ਬਰ ਚੇਅਰਮੈਨ ਅਮਰਜੀਤ ਸਿੰਘ ਮਾਣੂੰਕੇ ਦੇ ਭਰਾ ਕੈਪਟਨ ਪਿ੍ਥੀ ਚੰਦ ਨੂੰ ਦਿੱਤੀ ਅੰਤਿਮ ਵਿਦਾਇਗੀ • ਫੌਜ ਦੇ ਸੀਨੀਅਰ ਅਧਿਕਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।