02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਸਮਾਜ ਸੇਵੀ ਫੂਲਾ ਸਿੰਘ ਬਰਾੜ ਇੰਗਲੈਂਡ ਵਾਲਿਆਂ ਵਲੋਂ ਪਤਨੀ ਦੀ ਯਾਦ 'ਚ ਅੱਖਾਂ ਦਾ ਮੁਫ਼ਤ ਕੈਂਪ <br/>

ਅਜੀਤ ਡੈਸਕ 07-03-2026
ਸਮਾਲਸਰ, 6 ਮਾਰਚ (ਗੁਰਜੰਟ ਕਲਸੀ ਲੰਡੇ)-ਸਮਾਜ ਸੇਵੀ ਫੂਲਾ ਸਿੰਘ ਬਰਾੜ ਇੰਗਲੈਂਡ ਵਾਲਿਆਂ ਵਲੋਂ ਆਪਣੀ ਧਰਮ ਪਤਨੀ ਸਵ: ਗੁਰਚਰਨ ਕੌਰ ਬਰਾੜ ਦੀ ਯਾਦ 'ਚ ਅੱਖਾਂ ਤੇ ਜਰਨਲ ਬਿਮਾਰੀਆਂ ਦਾ ਮੁਫ਼ਤ ਚੈੱਕ ਕੈਂਪ ਡੇਰਾ ਬਾਬਾ ਕੌਲ ਦਾਸ ਸਮਾਲਸਰ ਵਿਖੇ ਲਗਾਇਆ ਗਿਆ | ਇਸ ਦਾ ਉਦਘਾਟਨ ਡੀ.ਐਸ.ਪੀ. ਦਲਬੀਰ ਸਿੰਘ ਸਿੱਧੂ, ਐਸ.ਐਚ.ਓ. ਜਸਵੀਰ ਸਿੰਘ ਥਾਣਾ ਸਮਾਲਸਰ ਨੇ ਕੱਟ ਕੇ ਕੀਤਾ | ਇਸ ਮੌਕੇ ਜਗਦੰਬੇ ਹਸਪਤਾਲ ਰਾਜੇਆਣਾ ਦੇ ਡਾਕਟਰਾਂ ਦੀ ਟੀਮ ਨੇ 500 ਮਰੀਜ਼ਾਂ ਦਾ ਚੈੱਕਅੱਪ ਕਰਕੇ 30 ਮਰੀਜ਼ਾਂ ਨੂੰ ਲੈਨਜ਼ ਪਾਉਣ ਲਈ ਚੁਣਿਆ ਗਿਆ | ਇਸ ਮੌਕੇ ਰਾਜਨ ਹਸਪਤਾਲ ਕੋਟਕਪੂਰਾ ਦੇ ਦਿਮਾਗ਼ੀ ਰੋਗਾਂ ਦੇ ਮਾਹਿਰ ਡਾ. ਮੋਹਿਤ ਬਾਂਸਲ ਨੇ ਮਰੀਜ਼ਾਂ ਦਾ ਚੈੱਕ ਅੱਪ ਕੀਤਾ | ਹੈਲਥ ਵਿਲਨਿਸ ਸੈਂਟਰ ਸਮਾਲਸਰ ਦੇ ਸਟਾਫ਼ ਵਲੋਂ ਜਰਨਲ ਕੈਂਪ ਲਗਾਇਆ ਗਿਆ ਤੇ ਮਰੀਜ਼ਾਂ ਨੂੰ ਦਵਾਈਆਂ ਦਿੱਤੀਆਂ | ਇਸ ਮੌਕੇ ਸੀ.ਐਚ.ਓ., ਵੀਰਪਾਲ ਕੌਰ, ਸੀ.ਐਚ.ਓ. ਪਵਨਦੀਪ ਕੌਰ, ਕੇਵਲ ਸਿੰਘ, ਸੁਖਵਿੰਦਰ ਕੌਰ, ਕਰਮਜੀਤ ਕੌਰ, ਸਰਬਜੀਤ ਕੌਰ, ਲਖਵਿੰਦਰ ਕੌਰ, ਨਿੰਦਰਪਾਲ ਕੌਰ ਆਸ਼ਾ ਵਰਕਰ ਸਟਾਫ਼ ਨੇ ਇਹ ਡਿਊਟੀ ਨਿਭਾਈ | ਇਸ ਮੌਕੇ ਬਾਬਾ ਸ਼ੇਖ਼ ਫਰੀਦ ਇੰਸਟੀਚਿਊਟ ਆਫ਼ ਨਰਸਿੰਗ ਕੋਟਕਪੂਰਾ ਦੇ ਸਟੂਡੈਂਟ ਲੜਕੀਆਂ ਵਲੋਂ ਬਹੁਤ ਵਧੀਆ ਸੇਵਾਵਾਂ ਨਿਭਾਈਆਂ ਗਈਆ | ਇਸ ਸਮੇਂ ਫੂਲਾ ਸਿੰਘ ਬਰਾੜ ਵਲੋਂ ਲੜਕੀਆਂ ਦੀ ਹੌਂਸਲਾ ਅਫਜ਼ਾਈ ਵਾਸਤੇ ਲੜਕੀਆਂ ਨੂੰ 500-500 ਰੁਪਏ ਦਿੱਤੇ ਗਏ | ਇਸ ਮੌਕੇ ਮੈਡੀਕਲ ਪੈ੍ਰਕਟੀਸ਼ਨਰਜ਼ ਐਸੋਸੀਏਸ਼ਨ ਇਕਾਈ ਸਮਾਲਸਰ, ਰੂਰਲ ਐਨ.ਜੀ.ਓ. ਬਲਾਕ ਬਾਘਾ ਪੁਰਾਣਾ, ਸਮਾਲਸਰ ਸਮਾਜ ਸੇਵਾ ਸੰਮਤੀ ਸਮਾਲਸਰ ਨੇ ਪੂਰੀ ਜ਼ਿੰਮੇਵਾਰੀ ਨਾਲ ਕੰਮ ਕੀਤਾ |

ਪਿਛਲੀ ਖ਼ਬਰ ਕੋਰ ਕਮੇਟੀ ਦੀ ਮੀਟਿੰਗ 'ਚ 'ਪੰਜਾਬ ਬਚਾਓ ਰੈਲੀ' ਦੀਆਂ ਤਿਆਰੀਆਂ ਦਾ ਜਾਇਜ਼ਾ <br/> ਅਗਲੀ ਖ਼ਬਰ ਉੱਘੇ ਸਮਾਜ ਸੇਵਕ ਨਵੀਨ ਸਿੰਗਲਾ ਨੇ ਚਾਲੇ ਮਈਆ ਸਮਾਗਮ ਦੇ ਸੱਦਾ ਪੱਤਰ ਜਾਰੀ ਕੀਤੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।