02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਉੱਘੇ ਸਮਾਜ ਸੇਵਕ ਨਵੀਨ ਸਿੰਗਲਾ ਨੇ ਚਾਲੇ ਮਈਆ ਸਮਾਗਮ ਦੇ ਸੱਦਾ ਪੱਤਰ ਜਾਰੀ ਕੀਤੇ

ਅਜੀਤ ਡੈਸਕ 07-03-2026
ਮੋਗਾ, 5 ਮਾਰਚ (ਅਸ਼ੋਕ ਬਾਂਸਲ)-ਚੇਤਰ ਨਵਰਾਤਰੀ ਦੇ ਮੌਕੇ 'ਤੇ ਯੰਗਰ ਸੋਸ਼ਲ ਐਂਡ ਵੈੱਲਫੇਅਰ ਕਲੱਬ ਵਲੋਂ ਕਰਵਾਏ ਜਾ ਰਹੇ ਚਾਲੇ ਮਈਆ ਦੇ 19 ਤੋਂ 27 ਮਾਰਚ ਤੱਕ ਧਾਰਮਿਕ ਸਮਾਗਮ ਦੇ ਸੱਦਾ ਪੱਤਰ ਕਾਰਡ ਅੱਜ ਉੱਘੇ ਸਮਾਜ ਸੇਵਕ ਅਤੇ ਗ੍ਰੇਟ ਪੰਜਾਬ ਪਿ੍ੰਟਰ ਦੇ ਐਮ.ਡੀ. ਨਵੀਨ ਸਿੰਗਲਾ ਵਲੋਂ ਲਾਲਾ ਲਾਲ ਚੰਦ ਧਰਮਸ਼ਾਲਾ ਵਿਖੇ ਜਾਰੀ ਕੀਤੇ ਗਏ | ਇਸ ਮੌਕੇ ਨਵੀਨ ਸਿੰਗਲਾ ਤੋਂ ਇਲਾਵਾ ਪੰਡਤ ਪਵਨ ਗੌਤਮ, ਰਾਕੇਸ਼ ਸਿਤਾਰਾ, ਸੁਮਿਤ ਪੁਜਾਨਾ, ਸੁਸ਼ੀਲ ਮਿੱਡਾ, ਸੌਰਭ ਗੋਇਲ, ਦੀਪਕ ਜਿੰਦਲ, ਰਾਹੁਲ ਵਰਮਾ, ਸੁਰਿੰਦਰ ਡੱਬੂ, ਕਲੱਬ ਚੇਅਰਮੈਨ ਸੌਰਵ ਸ਼ਰਮਾ, ਚਾਹਤ ਮਿੱਤਲ ਪ੍ਰਧਾਨ, ਰਿਸ਼ੀ ਸੂਦ ਸੈਕਟਰੀ, ਜਤਿਨ ਬਾਂਸਲ ਕੈਸ਼ੀਅਰ, ਹਿਮਾਂਸ਼ੂ ਗਰਗ ਉਪ ਸਕੱਤਰ, ਜਤਿਨ ਬਾਂਸਲ ਕੈਸ਼ੀਅਰ, ਹਿਮਾਂਸ਼ੂ ਗਰਗ ਡਿਪਟੀ ਸੈਕਟਰੀ, ਕਸ਼ਿਸ਼ ਬਾਂਸਲ, ਰਾਕੇਸ਼ ਕੁਮਾਰ ਗੁਪਤਾ, ਸੰਦੀਪ ਕੱਕੜ, ਵੰਸ਼ ਸ਼ਰਮਾ, ਗਗਨ ਬਾਂਸਲ, ਅਭਿਸ਼ੇਕ ਬਾਂਸਲ, ਸ਼ਿਵਮ ਸੱਚਰ, ਗੌਰਵ ਸ਼ਰਮਾ, ਹਰਸ਼ੁਲ ਪਲਟਾ, ਨਵੀਨ ਗੁਪਤਾ, ਬੀਨੰੂ ਗਰਗ ਆਦਿ ਹਾਜ਼ਰ ਸਨ | ਇਸ ਮੌਕੇ ਸਮਾਜ ਸੇਵੀ ਨਵੀਨ ਸਿੰਗਲਾ ਨੇ ਕਲੱਬ ਵਲੋਂ ਕਰਵਾਏ ਜਾ ਰਹੇ ਧਾਰਮਿਕ ਸਮਾਗਮ ਦੀ ਸ਼ਲਾਘਾ ਕਰਦਿਆਂ ਆਪਣੇ ਵਲੋਂ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ | ਇਸ ਮੌਕੇ ਕਲੱਬ ਦੇ ਚੇਅਰਮੈਨ ਸੌਰਭ ਸ਼ਰਮਾ, ਪ੍ਰਧਾਨ ਚਾਹਤ ਮਿੱਤਲ, ਸਕੱਤਰ ਰਿਸ਼ੀ ਸੂਦ, ਕੈਸ਼ੀਅਰ ਯਤਿਨ ਬਾਂਸਲ, ਸਚਿਨ ਜੈਨ ਅਤੇ ਵਿਨੀਤ ਕੁਮਾਰ ਨੇ ਐਲਾਨ ਕੀਤਾ ਕਿ ਇਸ ਧਾਰਮਿਕ ਇਕੱਠ ਵਿਚ ਸ਼ਰਧਾਲੂਆਂ ਦੇ ਦਰਸ਼ਨਾਂ ਲਈ ਸ਼੍ਰੀ ਸਾਲਾਸਰ ਧਾਮ ਅਤੇ ਬਾਬਾ ਭੈਰਵ ਨਾਥ ਜੀ ਦੀਆਂ ਪਵਿੱਤਰ ਜਵਾਲਾਵਾਂ ਦੇ ਨਾਲ-ਨਾਲ ਮਹਾਂਮਾਈ ਦੀਆਂ ਪਵਿੱਤਰ ਜਵਾਲਾਵਾਂ 11 ਸਿੱਧ ਪੀਠਾਂ ਤੋਂ ਲਿਆਂਦੀਆਂ ਜਾਣਗੀਆਂ | ਸਮਾਗਮ ਵਿਚ ਵੱਖ-ਵੱਖ ਭਜਨ ਗਾਇਕ ਦੇਵੀ ਦੁਰਗਾ ਦੀ ਉਸਤਤ ਕਰਨਗੇ ਅਤੇ ਸ਼ਰਧਾਲੂਆਂ ਲਈ ਲੰਗਰ (ਵਰਤ) ਵਰਤਾਇਆ ਜਾਵੇਗਾ |
ਪਿਛਲੀ ਖ਼ਬਰ ਸਮਾਜ ਸੇਵੀ ਫੂਲਾ ਸਿੰਘ ਬਰਾੜ ਇੰਗਲੈਂਡ ਵਾਲਿਆਂ ਵਲੋਂ ਪਤਨੀ ਦੀ ਯਾਦ 'ਚ ਅੱਖਾਂ ਦਾ ਮੁਫ਼ਤ ਕੈਂਪ <br/> ਅਗਲੀ ਖ਼ਬਰ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਅਸਮੀਤਾ ਖੇਡ ਸਮਾਗਮ ਅੱਜ ਖੇਲੋ ਇੰਡੀਆ ਸੈਂਟਰ ਘਲੋਟੀ ਵਿਖੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।