03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਗੌਰਮਿੰਟ ਫਿਜ਼ੀਕਲ ਐਜੂਕੇਸ਼ਨ ਟੀਚਰ ਯੂਨੀਅਨ ਪੰਜਾਬ ਮੋਗਾ ਯੂਨਿਟ ਵਲੋਂ ਏ.ਡੀ.ਸੀ. ਨੂੰ ਮੰਗ ਪੱਤਰ <br/>

ਅਜੀਤ ਡੈਸਕ 07-03-2026
ਮੋਗਾ, 6 ਮਾਰਚ (ਜਸਪਾਲ ਸਿੰਘ ਬੱਬੀ)-ਗੌਰਮਿੰਟ ਫਿਜ਼ੀਕਲ ਐਜੂਕੇਸ਼ਨ ਟੀਚਰ ਯੂਨੀਅਨ ਪੰਜਾਬ ਮੋਗਾ ਯੂਨਿਟ ਦੇ ਜ਼ਿਲ੍ਹਾ ਪ੍ਰਧਾਨ ਰਾਹੁਲ ਗਰੋਵਰ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੋਗਾ ਵਿਖੇ ਜਸਪਿੰਦਰ ਸਿੰਘ ਏ.ਡੀ.ਸੀ. ਮੋਗਾ ਨੂੰ ਸਰੀਰਕ ਸਿੱਖਿਆ ਅਧਿਆਪਕਾਂ ਉੱਪਰ ਜਬਰੀ ਟੈਟ ਦੇ ਵਿਰੋਧ ਵਿਚ ਮੰਗ ਪੱਤਰ ਦਿੱਤਾ | ਜ਼ਿਲ੍ਹਾ ਪ੍ਰਧਾਨ ਰਾਹੁਲ ਗਰੋਵਰ ਨੇ ਦੱਸਿਆ ਕਿ ਐਨ.ਸੀ.ਟੀ.ਈ. ਦੀਆਂ ਗਾਈਡ ਲਾਈਨ ਮੁਤਾਬਿਕ ਇਹ ਟੈਸਟ ਸਰੀਰਕ ਸਿੱਖਿਆ ਅਧਿਆਪਕਾਂ ਉੱਪਰ ਲਾਗੂ ਹੀ ਨਹੀਂ ਹੁੰਦਾ | ਜੇਕਰ ਇਹ ਸ਼ਰਤ ਸਰੀਰਕ ਸਿੱਖਿਆ ਅਧਿਆਪਕਾਂ ਤੋਂ ਨਾ ਵਾਪਸ ਲਈ ਗਈ ਤਾਂ ਪੰਜਾਬ ਦੇ ਸਰੀਰਕ ਸਿੱਖਿਆ ਅਧਿਆਪਕ ਮੋਹਾਲੀ ਵਿਖੇ ਮਿਤੀ 8 ਮਾਰਚ 2026 ਨੂੰ ਵਿਰੋਧ ਵਿਚ ਰੋਸ ਪ੍ਰਦਰਸ਼ਨ ਕਰਨਗੇ | ਇਸ ਮੌਕੇ ਅਮਰਜੀਤ ਸਿੰਘ, ਜਗਦੀਪ ਸਿੰਘ, ਪਰਮਜੀਤ ਸਿੰਘ, ਜਸਪ੍ਰੀਤ ਕੌਰ, ਕਰਮਿੰਦਰ ਕੌਰ, ਰਾਜਵੰਤ ਕੌਰ, ਪਵਨਦੀਪ ਕੌਰ ਸਮੇਤ ਸਰੀਰਕ ਸਿੱਖਿਆ ਅਧਿਆਪਕ ਹਾਜ਼ਰ ਸਨ |

ਪਿਛਲੀ ਖ਼ਬਰ ਸਸਕੈਚਵਨ ਪੌਲੀਟੈਕਨਿਕ ਕੈਨੇਡਾ ਅਤੇ ਕੈਂਬਰਿਜ ਇੰਟਰਨੈਸ਼ਨਲ ਸਕੂਲ ਮੋਗਾ ਦਾ ਹੋਇਆ ਐਮ.ਓ.ਯੂ. ਸਾਇਨ ਅਗਲੀ ਖ਼ਬਰ ਮੁਫ਼ਤ ਐਚ.ਪੀ.ਵੀ. ਟੀਕਾਕਰਨ ਮੁਹਿੰਮ ਦੀ ਸ਼ੁਰੂਆਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।