17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-02-2026

ਵਿਧਾਇਕ ਲਾਡੀ ਢੋਸ ਦੀ ਲੋਕਾਂ 'ਚ ਪਕੜ ਹੋਰ ਮਜ਼ਬੂਤ ਹੋ ਰਹੀ- ਭੁਪੇਸ਼, ਜੱਸ, ਸ਼ੇਖਰ <br/>

ਅਜੀਤ ਡੈਸਕ 19-02-2026
ਫਤਿਹਗੜ੍ਹ ਪੰਜਤੂਰ, 18 ਫਰਵਰੀ (ਜਸਵਿੰਦਰ ਸਿੰਘ ਪੋਪਲੀ)-ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਕਿਲੀ ਚਾਹਲਾਂ ਵਿਖੇ ਹੋਈ ਰੈਲੀ 'ਚ ਹਲਕਾ ਧਰਮਕੋਟ ਦੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਦੀ ਲੋਕਪਿ੍ਯਤਾ ਇਕ ਵਾਰ ਫਿਰ ਸਪੱਸ਼ਟ ਤੌਰ 'ਤੇ ਸਾਹਮਣੇ ਆਈ ਹੈ ¢ ਵਿਧਾਇਕ ਢੋਸ ਦੀ ਅਗਵਾਈ ਹੇਠ ਰੈਲੀ 'ਚ ਵੱਡੀ ਗਿਣਤੀ ਵਿਚ ਵਰਕਰਾਂ ਅਤੇ ਵਲੰਟਰੀਆਂ ਦੀ ਹਾਜ਼ਰੀ ਨੇ ਸਾਬਤ ਕਰ ਦਿੱਤਾ ਹੈ ਕਿ ਹਲਕੇ ਵਿਚ ਵਿਧਾਇਕ ਲਾਡੀ ਢੋਸ ਦਾ ਸਿਆਸੀ ਆਧਾਰ 'ਤੇ ਲੋਕਾਂ 'ਚ ਪਕੜ ਮਜ਼ਬੂਤ ਹੋ ਰਹੀ ਹੈ | ਉਨ੍ਹਾਂ ਦੀ ਅਗਵਾਈ ਵਿਚ ਧਰਮਕੋਟ ਤੋਂ ਵੱਡੇ ਤੌਰ 'ਤੇ ਕਾਫਲਾ ਸ਼ਾਮਿਲ ਹੋਇਆ ਜਿਸ ਦਾ ਉਦੇਸ਼ ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ ਅਤੇ ਨੌਜਵਾਨਾਂ ਨੂੰ ਜਾਗਰੂਕ ਕਰਨਾ ਹੈ ¢ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼ਹਿਰੀ ਬਲਾਕ ਪ੍ਰਧਾਨ ਭੁਪੇਸ਼ ਗਰਗ, ਜਸਵੰਤ ਸਿੰਘ ਜੱਸ ਥਿੰਦ ਸੀਨੀਅਰ ਆਗੂ, ਕੁਆਰਡੀਨੇਟਰ ਚੰਦਰ ਸ਼ੇਖਰ ਬਾਂਸਲ, ਪ੍ਰਧਾਨ ਦੇਵ ਨਰਾਇਣ ਨੇ ਸਾਥੀਆਂ ਨਾਲ ਫਤਹਿਗੜ੍ਹ ਪੰਜਤੂਰ ਤੋਂ ਕਿਲੀ ਚਾਹਲਾਂ ਲਈ ਰਵਾਨਾ ਹੋਣ ਸਮੇਂ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਸਾਡੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਕਿਲੀ ਚਾਹਲਣਾਂ ਰੈਲੀ ਨੂੰ ਰਵਾਨਾ ਹੋਣ ਸਮੇਂ ਦਿੱਤੇ ਜੋਸ਼ੀਲੇ ਭਾਸ਼ਣ ਨੇ ਹਲਕਾ ਧਰਮਕੋਟ ਦੇ ਸਮੂਹ ਵਰਕਰਾਂ ਦੇ ਜੋਸ਼ ਭਰ ਦਿੱਤਾ |


ਪਿਛਲੀ ਖ਼ਬਰ ਪੰਜਾਬ ਵਪਾਰ ਕਮਿਸ਼ਨ ਹੁਣ ਦਫ਼ਤਰਾਂ 'ਚ ਭੱਜ-ਦੌੜ ਕਰਨ ਦੀ ਬਜਾਏ ਛੋਟੇ ਵਪਾਰੀਆਂ ਦੇ ਸਮੇਂ ਅਤੇ ਮਿਹਨਤ ਦੀ ਬੱਚਤ ਕਰੇਗਾ-ਵ... ਅਗਲੀ ਖ਼ਬਰ ਗੁਰਦੁਆਰਾ ਸ਼ਹੀਦ ਬਾਬਾ ਤੇਗ਼ਾ ਸਿੰਘ ਵਿਖੇ ਮੁਫ਼ਤ ਅੱਖਾਂ ਦਾ ਜਾਂਚ ਕੈਂਪ ਭਲਕੇ-ਬਾਬਾ ਗੁਰਦੀਪ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।