04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਐਸ. ਵਾਈ. ਐਲ. ਨਹਿਰ ਸ਼ੁਰੂ ਕੀਤੀ ਤਾਂ ਸ਼੍ਰੋਮਣੀ ਅਕਾਲੀ ਦਲ ਕਰੇਗਾ ਡਟ ਕੇ ਵਿਰੋਧ

ਅਜੀਤ ਡੈਸਕ 30-01-2026
ਮੋਗਾ, 29 ਜਨਵਰੀ (ਸੁਰਿੰਦਰਪਾਲ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੀ ਵੱਡੀ ਜੱਦੋ-ਜਹਿਦ ਨਾਲ ਬੰਦ ਕਰਵਾਈ ਗਈ ਨਹਿਰ ਐਸ.ਵਾਈ.ਐਲ. ਨੂੰ ਕੇਂਦਰ ਸਰਕਾਰ ਵਲੋਂ ਦੁਬਾਰਾ ਸ਼ੁਰੂ ਕਰਨ ਦੀ ਕਵਾਇਦ ਸ਼ੁਰੂ ਕੀਤੀ ਜਾ ਰਹੀ ਹੈ | ਉਸ ਸਮੇਂ ਦੀ ਕਾਂਗਰਸ ਸਰਕਾਰ ਨੇ ਪੰਜਾਬ ਦਾ ਪਾਣੀ ਖੋਹਣ ਲਈ ਐਸ.ਵਾਈ.ਐਲ. ਨਹਿਰ ਹੋਂਦ ਵਿਚ ਲਿਆਂਦੀ ਸੀ ਤੇ ਉਸ ਸਮੇਂ ਵਿਚ ਮਰਹੂਮ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਇਸ ਨਹਿਰ ਨੂੰ ਬੰਦ ਕਰਵਾਉਣ ਲਈ ਸ਼੍ਰੋਮਣੀ ਅਕਾਲੀ ਦਲ ਨਾਲ ਮੋਰਚੇ ਲਗਾਏ ਅਤੇ ਜੇਲ੍ਹਾਂ ਵੀ ਕੱਟੀਆਂ ਤੇ ਹੁਣ ਜਦ ਐਸ.ਵਾਈ.ਐਲ. ਨਹਿਰ ਨੂੰ ਦੁਬਾਰਾ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸਮੁੱਚੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਸੰਘਰਸ਼ ਵਿੱਢੇਗੀ ਤੇ ਇਸ ਨਹਿਰ ਨੂੰ ਕਿਸੇ ਵੀ ਕੀਮਤ 'ਤੇ ਸ਼ੁਰੂ ਨਹੀਂ ਕਰਨ ਦਿੱਤਾ ਜਾਵੇਗਾ ਕਿਉਂਕਿ ਪੰਜਾਬ ਦੇ ਪਾਣੀਆਂ 'ਤੇ ਪੰਜਾਬ ਦਾ ਹੱਕ ਹੈ | ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਹਲਕਾ ਮੋਗਾ ਦੇ ਇੰਚਾਰਜ ਸੰਜੀਤ ਸਿੰਘ ਸਨੀ ਗਿੱਲ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਇਸ ਨਹਿਰ ਨੂੰ ਕਢਵਾਉਣ ਲਈ ਕੇਂਦਰ ਦੀ ਉਸ ਸਮੇਂ ਦੀ ਕਾਂਗਰਸ ਸਰਕਾਰ ਨੇ ਚਾਰਾਜੋਈ ਕੀਤੀ ਸੀ ਤੇ ਕਾਂਗਰਸ ਦੇ ਪੰਜਾਬ ਵਿਰੋਧੀ ਲਾਏ ਬੂਟੇ ਨੂੰ ਸੂਬੇ ਦੀ ਆਪ ਸਰਕਾਰ ਪਾਣੀ ਦੇਣ ਦੇ ਹੱਕ ਵਿਚ ਹੈ ਪਰ ਅਜਿਹਾ ਹੋਣ ਨਹੀਂ ਦਿੱਤਾ ਜਾਵੇਗਾ | ਸੰਜੀਤ ਸਿੰਘ ਸਨੀ ਗਿੱਲ ਨੇ ਕਿਹਾ ਕਿ ਤਿੰਨ ਦਰਿਆਵਾਂ ਦੇ ਪਾਣੀ ਵਿਚੋਂ ਪੰਜਾਬ ਨੂੰ ਸਿਰਫ਼ 14.22 ਐਮ.ਏ.ਐਫ. ਦੀ ਵੰਡ ਹੋਈ ਹੈ ਜੋ ਕਿ 40 ਫ਼ੀਸਦੀ ਬਣਦੀ ਹੈ ਜਦ ਕਿ 60 ਫ਼ੀਸਦੀ ਪਾਣੀ ਹਰਿਆਣਾ, ਦਿੱਲੀ ਅਤੇ ਰਾਜਸਥਾਨ ਨੂੰ ਚਲਿਆ ਜਾਂਦਾ ਹੈ ਜਦ ਕਿ ਇਨ੍ਹਾਂ ਤਿੰਨ ਦਰਿਆਵਾਂ 'ਚੋਂ ਇੱਕ ਵੀ ਦਰਿਆ ਇਨ੍ਹਾਂ ਸੂਬਿਆਂ ਵਿਚ ਨਹੀਂ ਵਗਦਾ | ਇਸ ਮੌਕੇ ਉਨ੍ਹਾਂ ਨਾਲ ਜਗਦੀਸ਼ ਲਾਲ ਛਾਬੜਾ ਸ਼ਹਿਰੀ ਪ੍ਰਧਾਨ ਮੋਗਾ, ਗਰਵਧਨ ਪੋਪਲੀ ਸਾਬਕਾ ਐਮ.ਸੀ., ਮਨਜੀਤ ਸਿੰਘ ਧੰਮੂ ਕੌਂਸਲਰ, ਚਰਨਜੀਤ ਸਿੰਘ ਝੰਡੇਆਣਾ ਸਾਬਕਾ ਐਮ.ਸੀ., ਸੁਖਜੀਤ ਸਿੰਘ ਮਾਹਲਾ, ਰਾਜਵੰਤ ਸਿੰਘ ਮਾਹਲਾ, ਪਵਨਦੀਪ ਸਿੰਘ ਘੱਲ ਕਲਾਂ, ਗੁਰਵੀਰ ਸਿੰਘ ਲਵਲੀ ਦੁੱਨੇਕੇ, ਜਗਜੀਤ ਸਿੰਘ ਬਿੱਟੂ ਸਾਬਕਾ ਐਮ.ਸੀ. ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਮੈਡਮ ਖ਼ੁਸ਼ਬੂ ਸਵਨਾ ਨੇ ਬੀ. ਡੀ. ਪੀ. ਓ. ਦਫ਼ਤਰ ਵਿਖੇ ਕਰਵਾਏ ਧਾਰਮਿਕ ਸਮਾਗਮ 'ਚ ਕੀਤੀ ਸ਼ਮੂਲੀਅਤ ਅਗਲੀ ਖ਼ਬਰ ਸੀ. ਜੇ. ਐਮ. ਕਮ ਸਕੱਤਰ ਵਲੋਂ 'ਚਾਈਲਡ ਲੇਬਰ' ਖਿਲਾਫ਼ ਮੁਹਿੰਮ ਦੀ ਰੈਲੀ ਕੱਢ ਕੇ ਸ਼ੁਰੂਆਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।