04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਰਾਜਪੂਤ ਭਲਾਈ ਸੰਸਥਾ ਮੋਗਾ ਨੇ ਬੱਚਿਆਂ ਨੂੰ ਸਟੇਸ਼ਨਰੀ ਵੰਡੀ <br/>

ਅਜੀਤ ਡੈਸਕ 30-01-2026
ਮੋਗਾ, 29 ਜਨਵਰੀ (ਜਸਪਾਲ ਸਿੰਘ ਬੱਬੀ)-ਰਾਜਪੂਤ ਭਲਾਈ ਸੰਸਥਾ (ਰਜਿ:) ਮੋਗਾ ਦੇ ਕੁਲਦੀਪ ਸਿੰਘ ਕੋਮਲ ਅਤੇ ਭੁਪਿੰਦਰ ਸਿੰਘ ਧੁੰਨਾ ਦੀ ਅਗਵਾਈ ਹੇਠ ਸਰਕਾਰੀ ਪ੍ਰਾਇਮਰੀ ਸਕੂਲ ਨੰਬਰ-3 ਦੇ ਲੋੜਵੰਦ ਵਿਦਿਆਰਥੀਆਂ ਨੂੰ ਕਾਪੀਆਂ, ਪੈੱਨ, ਪੈਨਸਿਲਾਂ ਆਦਿ ਵੰਡੀਆਂ ਗਈਆਂ | ਉਨ੍ਹਾਂ ਕਿਹਾ ਕਿ ਸੰਸਥਾ ਵਲੋਂ ਕੀਤੇ ਜਾ ਰਹੇ ਸਮਾਜ ਭਲਾਈ ਕੰਮਾਂ ਤੋਂ ਜਾਣੂੰ ਕਰਵਾਇਆ ਅਤੇ ਦੱਸਿਆ ਕਿ ਸਕੂਲਾਂ 'ਚ ਗਰਮ ਕੋਟੀਆਂ ਬੂਟ ਜੁਰਾਬਾਂ ਅਤੇ ਸਟੇਸ਼ਨਰੀ ਵੰਡੀ ਜਾਂਦੀ ਹੈ, ਮੁਫ਼ਤ ਮੈਡੀਕਲ ਕੈਂਪ, ਵੱਖ-ਵੱਖ ਸਕੂਲਾਂ 'ਚ ਬੂਟੇ ਵੀ ਲਗਵਾਏ ਜਾਂਦੇ ਹਨ | ਇਸ ਮੌਕੇ ਜਸਵੰਤ ਸਿੰਘ, ਵਿਜੇ ਕੁਮਾਰ ਕੰਡਾ, ਗੁਰਪ੍ਰੀਤ ਸਿੰਘ, ਰਣਜੀਤ ਸਿੰਘ, ਸਬਰੀਨਾ ਕਮਲ, ਪ੍ਰਦੀਪ, ਗੁਰਮੁਖ ਸਿੰਘ, ਚੰਚਲ ਬਾਲਾ, ਮੰਜੂ ਬਾਲਾ, ਸਵਰਨਜੀਤ ਕੌਰ, ਦੀਕਸ਼ਾ ਮੋਨਿਕਾ, ਅਲਕਾ ਰਾਣੀ, ਜਸਮੀਤ ਕੌਰ, ਸੰਦੀਪ ਕੌਰ, ਲਖਵੀਰ ਸਿੰਘ, ਹਰਜੀਤ ਸਿੰਘ ਹਾਜ਼ਰ ਸਨ |

ਪਿਛਲੀ ਖ਼ਬਰ ਸੰਤ ਬਾਬਾ ਇਕਬਾਲ ਸਿੰਘ ਬੜੂ ਸਾਹਿਬ ਵਾਲਿਆਂ ਦੀ ਯਾਦ 'ਚ ਗੁਰਮਤਿ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਇੰਜੀਨੀਅਰ ਗੁਰਮੀਤ ਸਿੰਘ ਸਿੱਧੂ ਨੂੰ ਸਦਮਾ, ਮਾਤਾ ਦਾ ਦਿਹਾਂਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।