02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਘਲੋਟੀ ਰੋਡ ਦਾ ਟੈਂਡਰ ਪਾਸ ਹੋਣ 'ਤੇ ਮੁਹਤਬਰਾਂ ਵਲੋਂ ਵਿਧਾਇਕ ਲਾਡੀ ਢੋਸ ਦਾ ਧੰਨਵਾਦ <br/>

ਘਲੋਟੀ ਲਿੰਕ ਸੜਕ ਦੇ ਨਵੀਨੀਕਰਨ ਦੀ ਸ਼ੁਰੂਆਤ ਕਰਵਾਉਣ ਸਮੇਂ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਤੇ ਹੋਰ | ਤਸਵੀਰ : ਗੁਰਮੀਤ ਸਿੰਘ ਖ਼ਾਲਸਾ <br/> 23-01-2026
ਕੋਟ ਈਸੇ ਖਾਂ, 22 ਜਨਵਰੀ (ਗੁਰਮੀਤ ਸਿੰਘ ਖ਼ਾਲਸਾ)-ਸਥਾਨਕ ਸ਼ਹਿਰ ਤੋਂ ਪਿੰਡ ਘਲੋਟੀ ਨੂੰ ਜੋੜਦੀ ਸ਼ਹੀਦ ਜੈਮਲ ਸਿੰਘ ਲਿੰਕ ਸੜਕ ਜੋ ਕਿ ਪਿਛਲੇ ਕਾਫੀ ਸਮੇਂ ਤੋਂ ਖਸਤਾ ਹਾਲਤ ਹੋਣ ਕਰਕੇ ਰਾਹਗੀਰਾਂ, ਪਿੰਡ ਤੇ ਸ਼ਹਿਰ ਨਿਵਾਸੀਆਂ ਨੂੰ ਵੱਡੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਤੇ ਇਸ ਨੂੰ ਜਲਦ ਬਣਾਉਣ ਦੀ ਮੰਗ ਵੀ ਕੀਤੀ ਜਾ ਰਹੀ ਸੀ | ਲੰਮੀ ਉਡੀਕ ਤੋਂ ਬਾਅਦ ਇਹ ਸੜਕ ਦੇ ਹੁਣ ਟੈਂਡਰ ਹੋ ਜਾਣ ਉਪਰੰਤ ਕੰਮ ਦੀ ਸ਼ੁਰੂਆਤ ਲਈ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਵਲੋਂ ਰੀਬਨ ਕੱਟ ਕੇ ਉਦਘਾਟਨ ਕੀਤਾ ਗਿਆ | ਵਿਧਾਇਕ ਨੇ ਇਸ ਮੌਕੇ ਦੱਸਿਆ ਕਿ ਇਹ ਸੜਕ ਹੁਣ 18 ਫੁੱਟ ਚੌੜੀ ਅਤੇ ਕੰਕਰੀਟ ਦੀ ਬਣੇਗੀ | ਇਸ ਮੌਕੇ ਪਿੰਡ ਘਲੋਟੀ ਦੇ ਸਰਪੰਚ ਸ਼ਵਰਾਜ ਸਿੰਘ ਢਿੱਲੋਂ, ਬਲਾਕ ਸੰਮਤੀ ਮੈਂਬਰ ਇਕੱਤਰ ਸਿੰਘ, ਕੋਆਰਡੀਨੇਟਰ ਵਿਜੇ ਕੁਮਾਰ ਧੀਰ, ਨਗਰ ਪੰਚਾਇਤ ਦੇ ਵਾਈਸ ਪ੍ਰਧਾਨ ਸੁਮੀਤ ਕੁਮਾਰ ਬਿੱਟੂ ਮਲਹੋਤਰਾ, ਕੌਂਸਲਰ ਸਿਮਰਨਜੀਤ ਕੌਰ ਦੇ ਪਤੀ ਬਿਕਰਮ ਸ਼ਰਮਾ ਬਿੱਲਾ ਆਦਿ ਨੇ ਸੜਕ ਦੇ ਨਵੀਨੀਕਰਨ ਦੀ ਸ਼ੁਰੂਆਤ ਲਈ ਵਿਧਾਇਕ ਲਾਡੀ ਢੋਸ ਦਾ ਧੰਨਵਾਦ ਕੀਤਾ | ਇਸ ਮੌਕੇ ਅਮਨ ਸਰਪੰਚ ਕਾਦਰਵਾਲਾ, ਭਾਊ ਵਿਜੇ ਕਾਲੜਾ ਸੀਨੀ: ਆਪ ਆਗੂ, ਸਾਬਕਾ ਇੰਸ: ਸੁਰਿੰਦਰ ਸ਼ਰਮਾ, ਕਪਿਲ ਮਹਿਤਾ, ਗੋਪੀ ਮਾਨ ਦਾਤੇਵਾਲ, ਰਘੂ ਸ਼ਰਮਾ, ਕੌਂਸਲਰ ਸੁਰਿੰਦਰਪਾਲ ਸਚਦੇਵਾ, ਕੌਂਸਲਰ ਸੁੱਚਾ ਸਿੰਘ ਪੁਰਬਾ, ਬਲਾਕ ਪ੍ਰਧਾਨ ਪ੍ਰਕਾਸ਼ ਸਿੰਘ ਰਾਜਪੂਤ, ਰਣਧੀਰ ਸਿੰਘ ਧੀਰਾ, ਪਿ੍ੰਸ ਸਦਿਓੜਾ, ਹਿੰਦ ਧਾਲੀਵਾਲ, ਮਣੀ ਛਾਬੜਾ, ਜਰਨੈਲ ਰਾਜਪੂਤ, ਕੌਂਸਲਰ ਬੱਗੜ ਸਿੰਘ, ਜਸਬੀਰ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ 32 ਵਿਅਕਤੀ ਪਰਿਵਾਰਾਂ ਸਮੇਤ ਸ਼ੋ੍ਰਮਣੀ ਅਕਾਲੀ ਦਲ 'ਚ ਹੋਏ ਸ਼ਾਮਿਲ <br/> ਅਗਲੀ ਖ਼ਬਰ ਮੈਕਰੋ ਗਲੋਬਲ ਦੀ ਵਿਦਿਆਰਥਣ ਨੇ 6.5 ਬੈਂਡ ਹਾਸਿਲ ਕੀਤੇ- ਡੱਲਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।