ਕੋਟ ਈਸੇ ਖਾਂ, 21 ਜਨਵਰੀ (ਗੁਰਮੀਤ ਸਿੰਘ ਖ਼ਾਲਸਾ)-ਸ਼ਹਿਰ ਵਾਸੀਆਂ ਅਤੇ ਐਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਫ਼ੱਕਰ ਬਾਬਾ ਸਾਂਈ ਦਾਸ, ਸਥਾਨਕ ਮੇਨ ਬਾਜ਼ਾਰ ਵਿਖੇ ਸਥਾਨ ਵਲੋਂ ਗਿਆਰ੍ਹਵਾਂ ਵਿਸ਼ਾਲ ਮੇਲਾ 22 ਜਨਵਰੀ 2026 ਵੀਰਵਾਰ, ਸ਼ਾਮ 4 ਵਜੇ ਤੋਂ ਰਾਤ 10 ਵਜੇ ਤੱਕ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਪ੍ਰਬੰਧਕਾਂ ਵੱਲੋਂ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੂੰ ਵਿਸ਼ੇਸ਼ ਤੌਰ 'ਤੇ ਸੱਦਾ ਪੱਤਰ ਦਿੱਤਾ ਗਿਆ | ਇਸ ਮੌਕੇ ਪ੍ਰਬੰਧਕਾਂ ਦੱਸਿਆ ਕਿ ਮੇਲੇ ਵਿਚ ਵਿਧਾਇਕ ਲਾਡੀ ਢੋਸ ਮੁੱਖ ਮਹਿਮਾਨ ਵਜੋਂ ਪੁੱਜਣਗੇ ਅਤੇ ਪ੍ਰਸਿੱਧ ਕਲਾਕਾਰ ਪ੍ਰਵੇਸ਼ ਆਲਮ ਤੋਂ ਇਲਾਵਾ ਮਨਮੰਦਰ ਮਨਾਵਾਂ ਤੇ ਲਵ ਸਾਦਿਕ ਵੀ ਆਪਣੇ ਫਨ ਦਾ ਮੁਜ਼ਾਹਰਾ ਕਰਨਗੇ |