ਮੋਗਾ, 21 ਜਨਵਰੀ (ਜਸਪਾਲ ਸਿੰਘ ਬੱਬੀ)-ਟਾਊਨ ਹਾਲ ਕਲੱਬ ਮੋਗਾ ਵਿਖੇ ਰਿਟਾਇਰਡ ਮਿੳਾੂਸੀਪਲ ਵਰਕਰ ਯੂਨੀਅਨ ਮੋਗਾ ਦੀ ਮੀਟਿੰਗ ਪ੍ਰਧਾਨ ਹਰਕਿਸ਼ਨ ਬੋਹਤ ਅਤੇ ਜਨਰਲ ਸਕੱਤਰ ਰਜਿੰਦਰ ਨੰਦਾ ਦੀ ਅਗਵਾਈ ਹੇਠ ਹੋਈ | ਜਨਰਲ ਸਕੱਤਰ ਨੇ ਦੱਸਿਆ ਕਿ ਨਗਰ ਨਿਗਮ ਮੋਗਾ ਵਲੋਂ ਮੰਗ-ਪੱਤਰ ਵਿਚ ਦਰਜ ਮੰਗਾਂ ਰਿਵਾਈਜ਼ ਪੇ ਸਕੇਲਾਂ ਮੁਤਾਬਿਕ 01-01-2016 ਤੋਂ 30-06-2021 ਤੱਕ ਰਿਟਾਇਰ ਹੋਏ ਕਰਮਚਾਰੀਆਂ, ਅਧਿਕਾਰੀਆਂ ਨੂੰ ਰਿਵਾਈਜ਼ ਪੇ- ਸਕੇਲਾਂ ਮੁਤਾਬਿਕ ਗ੍ਰੈਚੁਟੀ ਐਕਟ 1972 ਅਨੁਸਾਰ ਵੱਧ ਤੋਂ ਵੱਧ 10 ਲੱਖ ਰੁਪੈ ਦੀ ਗ੍ਰੈਚੁਟੀ ਦੀ ਅਦਾਇਗੀ ਕੀਤੀ ਗਈ ਸੀ | ਪੰਜਾਬ ਸਰਕਾਰ ਵਲੋਂ 1-7-2021 ਤੋਂ ਰਿਵਾਈਜ਼ ਪੇਅ ਸਕੇਲਾ ਮੁਤਾਬਿਕ ਗ੍ਰੈਚੁਟੀ ਦੀ ਹੱਦ 20 ਲੱਖ ਰੁਪੈ ਕਰ ਦਿੱਤੀ ਸੀ | ਨਗਰ ਨਿਗਮ ਅਤੇ ਨਗਰ ਕੌਂਸਲਾਂ ਵਿਚ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਗ੍ਰੈਚੁਟੀ ਐਕਟ 1972 ਮੁਤਾਬਿਕ ਸੋਧੇ ਪੇਅ ਸਕੇਲਾ ਮੁਤਾਬਿਕ ਗ੍ਰੈਚੁਟੀ ਦੀ ਅਦਾਇਗੀ ਕੀਤੀ ਜਾਵੇ | ਉਨ੍ਹਾਂ ਕਿਹਾ ਕਿ ਸੇਵਾ ਮੁਕਤ ਹੋਏ ਕਰਮਚਾਰੀਆਂ ਦੀਆਂ ਮੰਗਾ 22 ਜਨਵਰੀ 2026 ਤੱਕ ਨਹੀ ਹੋਈਆਂ ਤਾ 23 ਜਨਵਰੀ 2026 ਨੂੰ ਦਫ਼ਤਰ ਨਗਰ ਨਿਗਮ ਮੋਗਾ ਵਿਖੇ ਧਰਨਾ ਦੇਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ | ਇਸ ਮੌਕੇ ਤੀਰਥ ਰਾਮ, ਅਮਰ ਸਿੰਘ, ਜਸਪਾਲ ਸਿੰਘ, ਅ ਵਨੀ ਮਹਿਤ, ਸਰਬਜੀਤ ਮਾਨ, ਇੰਦਰਦੇਵ ਮਿਸ਼ਰਾ, ਗੁਰਦੇਵ ਸਿੰਘ ਸੈਂਭੀ, ਸੁਖਦੇਵ ਸਿੰਘ, ਰਮੇਸ਼ ਗੁਪਤਾ, ਨਛੱਤਰ ਸਿੰਘ, ਅਮਰ ਸਿੰਘ, ਦਵਿੰਦਰ ਸਿੰਘ ਗਿੱਲ, ਰਾਜੇਸ਼ ਨੰਦਾ, ਇੰਦਰਜੀਤ ਗਿੱਲ, ਜਗਦੀਪ ਗੋਇਲ, ਪ੍ਰੇਮ ਭੂਸ਼ਨ, ਦਰਸ਼ਨ ਸਿੰਘ, ਰਣਜੀਤ ਸਿੰਘ ਢਿੱਲੋਂ, ਸਤਪਾਲ, ਮਨਜੀਤ ਸਿੰਘ, ਨਰੇਸ਼ ਕੁਮਾਰ, ਅਰਜਨ ਸਿੰਘ ਆਦਿ ਹਾਜ਼ਰ ਸਨ |