08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਨਰੇਗਾ ਦੇ ਨਵੇਂ ਕਾਨੂੰਨ ਤਹਿਤ ਮਜ਼ਦੂਰਾਂ ਦਾ ਨੁਕਸਾਨ ਹੋਵੇਗਾ-ਆਗੂ <br/>

ਪਿੰਡ ਖੋਸਾ ਪਾਂਡੋ ਵਿਖੇ ਨਰੇਗਾ ਦਾ ਕੰਮ ਸ਼ੁਰੂ ਕਰਵਾਉਂਦੇ ਹੋਏ ਜਸਪਾਲ ਸਿੰਘ, ਕੁਲਵਿੰਦਰ ਸਿੰਘ ਵਿੱਕੀ ਤੇ ਹੋਰ | ਤਸਵੀਰ: ਹਰਜੀਤ ਸਿੰਘ <br/> 03-01-2026
ਮੋਗਾ, 2 ਜਨਵਰੀ (ਸੁਰਿੰਦਰਪਾਲ ਸਿੰਘ)-ਇੱਥੋਂ ਥੋੜ੍ਹੀ ਦੂਰ ਪਿੰਡ ਖੋਸਾ ਪਾਂਡੋ ਵਿਖੇ ਨਰੇਗਾ ਮਜ਼ਦੂਰਾਂ ਦਾ ਕੰਮ ਸ਼ੁਰੂ ਕੀਤਾ ਗਿਆ | ਇਸ ਮੌਕੇ ਆਮ ਆਦਮੀ ਪਾਰਟੀ ਦੇ ਕਿਸਾਨ ਵਿੰਗ ਦੇ ਬਲਾਕ ਪ੍ਰਧਾਨ ਜਸਪਾਲ ਸਿੰਘ, ਸੋਸ਼ਲ ਮੀਡੀਆ ਵਿੰਗ ਦੇ ਬਲਾਕ ਪ੍ਰਧਾਨ ਵਿੱਕੀ ਤੂਰ, ਬਲਾਕ ਸੰਮਤੀ ਮੈਂਬਰ ਸੁਖਵਿੰਦਰ ਕੌਰ ਸੁੱਖੀ, ਗੁਰਜੰਟ ਸਿੰਘ ਮੈਂਬਰ, ਪਰਮਜੀਤ ਸਿੰਘ ਪੰਮਾ ਮੈਂਬਰ, ਤਰਸੇਮ ਸਿੰਘ ਸਾਬਕਾ ਸਰਪੰਚ, ਜਗਸੀਰ ਖੋਸਾ ਸਾਬਕਾ ਪੰਚਾਇਤ ਮੈਂਬਰ ਆਦਿ ਆਗੂਆਂ ਨੇ ਕਿਹਾ ਕਿ ਨਰੇਗਾ ਮਜ਼ਦੂਰਾਂ ਲਈ ਆਰਥਿਕ ਪੱਖੋਂ ਸਹਾਰੇ ਦਾ ਕੰਮ ਕਰ ਰਿਹਾ ਹੈ ਜਿਸ ਨੂੰ ਕਿ ਮੋਦੀ ਸਰਕਾਰ ਖ਼ਤਮ ਕਰ ਕੇ ਵਿਕਸਤ ਭਾਰਤ ਜੀ ਰਾਮ ਜੀ ਨਾਂਅ ਦਾ ਨਵਾਂ ਕਾਨੂੰਨ ਲਿਆ ਕੇ ਖ਼ਤਮ ਕਰਨਾ ਚਾਹੁੰਦੀ ਹੈ ਜਿਸ ਦਾ ਸਭ ਨੂੰ ਡਟ ਕੇ ਵਿਰੋਧ ਕਰਨਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਨਵੇਂ ਕਾਨੂੰਨ ਤਹਿਤ ਮਜ਼ਦੂਰਾਂ ਦਾ ਨੁਕਸਾਨ ਹੋਵੇਗਾ | ਇਸ ਲਈ ਉਪਰੋਕਤ ਆਗੂਆਂ ਨੇ ਮੰਗ ਕੀਤੀ ਕਿ ਨਵੀਂ ਸਕੀਮ ਨੂੰ ਰੱਦ ਕਰ ਕੇ ਨਰੇਗਾ ਨੂੰ ਲਗਾਤਾਰ ਪਾਰਦਰਸ਼ੀ ਢੰਗ ਨਾਲ ਚਲਾਇਆ ਜਾਵੇ | ਇਸ ਮੌਕੇ ਸਰਬਜੀਤ ਕੌਰ ਨਰੇਗਾ ਮੇਟ, ਪੂਜਾ ਕੌਰ ਖੋਸਾ ਨਰੇਗਾ ਮੇਟ, ਸੁਖਦੇਵ ਸਿੰਘ, ਗੱਗੀ ਖੋਸਾ, ਕੁਲਦੀਪ ਸਿੰਘ ਕੀਪਾ, ਹਰਦਮ ਸਿੰਘ, ਇਕਬਾਲ ਕੌਰ ਸਾਬਕਾ ਪੰਚਾਇਤ ਮੈਂਬਰ ਅਤੇ ਜਰਨੈਲ ਸਿੰਘ ਹਾਜ਼ਰ ਸਨ |

ਪਿਛਲੀ ਖ਼ਬਰ ਬਿਜਲੀ ਸੋਧ ਬਿੱਲ, ਬੀਜ ਬਿੱਲ 2025 ਵਿਰੁੱਧ, ਨਿੱਜੀਕਰਨ ਅਤੇ ਚਾਰ ਲੇਬਰ ਕੋਡ, ਮਗਨਰੇਗਾ ਬਿੱਲ ਵਿਰੁੱਧ ਮੋਟਰਸਾਈਕਲ ਸਕੂਟ... ਅਗਲੀ ਖ਼ਬਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਚਿੱਪ ਵਾਲੇ ਮੀਟਰ ਬਿਜਲੀ ਦਫ਼ਤਰ 'ਚ ਜਮ੍ਹਾਂ ਕਰਵਾਏ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।