26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਭੋਗ ’ਤੇ ਵਿਸ਼ੇਸ਼ ਸਤਨਾਮ ਸਿੰਘ ਸੰਧੂ

ਮੰਡੀ ਅਰਨੀਵਾਲਾ- ਸ਼੍ਰੋਮਣੀ ਅਕਾਲੀ ਦਲ ਦੇ ਵਫ਼ਾਦਾਰ ਸਿਪਾਹੀ ਅਤੇ ਜਨਰਲ ਕੌਂਸਲ ਦੇ ਮੈਂਬਰ ਸਤਨਾਮ ਸਿੰਘ ਸੰਧੂ ਸਰਪੰਚ ਢਿਪਾਂਵਾਲੀ ਤਾਂ ਅਚਨਚੇਤ ਚਲੇ ਜਾਣਾ ਪਰਿਵਾਰ ਲਈ ਹੀ ਨਹੀਂ, ਬਲਕਿ ਇਲਾਕੇ ਲਈ ਵੀ ਵੱਡਾ ਘਾਟਾ ਸਾਬਤ ਹੋਇਆ। ਉਹ ਜ਼ਮੀਨ ਨਾਲ ਜੁੜੇ ਹੋਏ ਇਕ ਆਗੂ ਸਨ।

ਅਜੀਤ ਡੈਸਕ 26-11-2026
ਮੰਡੀ ਅਰਨੀਵਾਲਾ- ਸ਼੍ਰੋਮਣੀ ਅਕਾਲੀ ਦਲ ਦੇ ਵਫ਼ਾਦਾਰ ਸਿਪਾਹੀ ਅਤੇ ਜਨਰਲ ਕੌਂਸਲ ਦੇ ਮੈਂਬਰ ਸਤਨਾਮ ਸਿੰਘ ਸੰਧੂ ਸਰਪੰਚ ਢਿਪਾਂਵਾਲੀ ਤਾਂ ਅਚਨਚੇਤ ਚਲੇ ਜਾਣਾ ਪਰਿਵਾਰ ਲਈ ਹੀ ਨਹੀਂ, ਬਲਕਿ ਇਲਾਕੇ ਲਈ ਵੀ ਵੱਡਾ ਘਾਟਾ ਸਾਬਤ ਹੋਇਆ। ਉਹ ਜ਼ਮੀਨ ਨਾਲ ਜੁੜੇ ਹੋਏ ਇਕ ਆਗੂ ਸਨ। ਇਸੇ ਫਲਸਰੂਪ ਪਿੰਡ ਵਾਲਿਆਂ ਵਲੋਂ ਉਨ੍ਹਾਂ ਨੂੰ 1993 ਤੋਂ ਲਗਾਤਾਰ ਪਿੰਡ ਦੇ ਸਰਪੰਚ ਰਹਿਣ ਦਾ ਮਾਣ ਬਖ਼ਸ਼ਿਆ ਹੈ। ਸਤਨਾਮ ਸਿੰਘ ਸੰਧੂ ਦਾ ਜਨਮ 1950 ਪਿੰਡ ਢਿਪਾਂਵਾਲੀ ਦੇ ਸਰਦਾਰ ਪਿਆਰ ਸਿੰਘ ਦੇ ਘਰ ਮਾਤਾ ਜੱਸ ਕੌਰ ਦੀ ਕੁੱਖੋਂ ਹੋਇਆ। ਮੈਟ੍ਰਿਕ ਤੱਕ ਦੀ ਪੜ੍ਹਾਈ ਕਰਨ ਉਪਰੰਤ ਆਪ ਨੇ ਖੇਤੀਬਾੜੀ ਦੇ ਨਾਲ ਨਾਲ ਟਰਾਂਸਪੋਰਟ ਦੇ ਧੰਦੇ ਨੂੰ ਸ਼ੁਰੂ ਕੀਤਾ। ਸਾਲ 1980 ਤੋਂ ਲੈ ਕੇ 2010 ਤੱਕ ਇਸ ਧੰਦੇ ਨਾਲ ਜੁੜੇ ਰਹੇ। ਆਪ ਨੂੰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸਵਰਗੀ ਸੰਸਦ ਮੈਂਬਰ ਜੋਰਾ ਸਿੰਘ ਮਾਨ ਦੇ ਨਜ਼ਦੀਕੀ ਹੋਣ ਦਾ ਮਾਣ ਹਾਸਿਲ ਹੋਇਆ। ਪਾਰਟੀ ਵਲੋਂ ਆਪ ਦੀ ਲਗਨ ਅਤੇ ਮਿਹਨਤ ਨੂੰ ਦੇਖਦਿਆਂ ਹੋਇਆਂ ਆਪ ਨੂੰ ਜਨਰਲ ਕੌਂਸਲ ਦਾ ਮੈਂਬਰ ਨਿਯੁਕਤ ਕੀਤਾ ਗਿਆ ਸੀ। ਆਪ ਦੇ ਬੇਟੇ ਹਰਪ੍ਰੀਤ ਸਿੰਘ ਅਤੇ ਹਰਭੁਪਿੰਦਰ ਸਿੰਘ ਵੀ ਆਪ ਵਾਂਗ ਲੋਕ ਸੇਵਾ ਕਰਨ ਨੂੰ ਪਹਿਲ ਦਿੰਦੇ ਹਨ। ਆਪ ਬੀਤੇ ਦਿਨੀਂ ਬਿਮਾਰ ਰਹਿਣ ਮਗਰੋਂ ਅਕਾਲ ਚਲਾਣਾ ਕਰ ਗਏ। ਸਤਨਾਮ ਸਿੰਘ ਸੰਧੂ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਮਿਤੀ 26 ਨਵੰਬਰ ਨੂੰ ਦੁਪਹਿਰ 12 ਤੋਂ 1 ਵਜੇ ਪਿੰਡ ਢਿਪਾਂਵਾਲੀ ਜ਼ਿਲ੍ਹਾ ਫ਼ਾਜ਼ਿਲਕਾ ਵਿਖੇ ਹੋਵੇਗਾ। -ਨਿਸ਼ਾਨ ਸਿੰਘ ਮੋਹਲ਼ਾ
ਪਿਛਲੀ ਖ਼ਬਰ ਸਿੰਧ ਦੇ ਹੈਦਰਾਬਾਦ ਵਿਖੇ ਪ੍ਰਕਾਸ਼ ਪੁਰਬ ਮੌਕੇ ਵਿਸ਼ੇਸ਼ ਧਾਰਮਿਕ ਸਮਾਗਮ ਅਗਲੀ ਖ਼ਬਰ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮੂਹ ਨਿਹੰਗ ਸਿੰਘ ਦਲਾਂ ਨੇ ਖ਼ਾਲਸਾਈ ਜਾਹੋ ਜਲਾਲ ਨਾਲ ਮਹੱਲਾ ਕੱਢਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।